ਇਮਾਨਦਾਰੀ ਅਜੇ ਜ਼ਿੰਦਾ ਹੈ, ਲੱਭਿਆ ਪਰਸ ਕੀਤਾ ਵਾਪਸ
ਸਾਹਲੋਂ, 12 ਅਕਤੂਬਰ (ਜਰਨੈਲ ਸਿੰਘ ਨਿੱਘ੍ਹਾ)-ਬੀਤੀ ਸ਼ਾਮ ਕੋਆਪ੍ਰੇਟਿਵ ਬੈਂਕ ਦੇ ਮੈਨੈਜ਼ਰ ਕਰਨੈਲ ਸਿੰਘ ਆਪਣੇ ਘਰ ਤੋਂ ਕਰਿਆਮ ਨਿੱਜੀ ਕੰਮ ਆਏ ਜਦੋਂ ਉਹ ਵਾਪਸ ਵਾਇਆਂ ਪਿੰਡ ਭੰਗਲ ਕਲਾਂ ਰਾਹੀ ਆਪਣੇ ਘਰ ਜਾ ਰਹੇ ਸਨ ਤਾਂ ਉਨ੍ਹਾਂ ਦਾ ਪਰਸ ਰਸਤੇ ਵਿਚ ਡਿੱਗ ਗਿਆ। ਇਸ ਸੰਬੰਧੀ ਮੈਨੇਜਰ ਕਰਨੈਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਮੇਰੇ ਪਰਸ ਵਿਚ ਕਾਫ਼ੀ ਨਕਦੀ ਤੋਂ ਇਲਾਵਾ 450 ਕੈਨੇਡੀਅਨ ਡਾਲਰ ਤੇ ਬਹੁਤ ਜ਼ਰੂਰੀ ਦਸਤਾਵੇਜ਼ ਜਿਵੇਂ ਕਿ ਬੈਂਕ ਦੇ 3 ਏ.
ਸਾਹਲੋਂ, 12 ਅਕਤੂਬਰ (ਜਰਨੈਲ ਸਿੰਘ ਨਿੱਘ੍ਹਾ)-ਬੀਤੀ ਸ਼ਾਮ ਕੋਆਪ੍ਰੇਟਿਵ ਬੈਂਕ ਦੇ ਮੈਨੈਜ਼ਰ ਕਰਨੈਲ ਸਿੰਘ ਆਪਣੇ ਘਰ ਤੋਂ ਕਰਿਆਮ ਨਿੱਜੀ ਕੰਮ ਆਏ ਜਦੋਂ ਉਹ ਵਾਪਸ ਵਾਇਆਂ ਪਿੰਡ ਭੰਗਲ ਕਲਾਂ ਰਾਹੀ ਆਪਣੇ ਘਰ ਜਾ ਰਹੇ ਸਨ ਤਾਂ ਉਨ੍ਹਾਂ ਦਾ ਪਰਸ ਰਸਤੇ ਵਿਚ ਡਿੱਗ ਗਿਆ। ਇਸ ਸੰਬੰਧੀ ਮੈਨੇਜਰ ਕਰਨੈਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਮੇਰੇ ਪਰਸ ਵਿਚ ਕਾਫ਼ੀ ਨਕਦੀ ਤੋਂ ਇਲਾਵਾ 450 ਕੈਨੇਡੀਅਨ ਡਾਲਰ ਤੇ ਬਹੁਤ ਜ਼ਰੂਰੀ ਦਸਤਾਵੇਜ਼ ਜਿਵੇਂ ਕਿ ਬੈਂਕ ਦੇ 3 ਏ. ਟੀ. ਐਮ. ਕਾਰਡ, ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਪੈਨ ਕਾਰਡ ਤੇ ਹੋਰ ਕਾਗਜ਼ਾਤ ਸਨ, ਜਿਨ੍ਹਾਂ ਕਰਕੇ ਮੈਂ ਬਹੁਤ ਪੇਸ਼ਾਨ ਸੀ। ਉਨ੍ਹਾਂ ਨੇ ਦੱਸਿਆ ਕੁਦਰਤ ਦਾ ਕ੍ਰਿਸ਼ਮਾ ਕਰੀਬ ਡੇਢ ਘੰਟੇ ਬਾਅਦ, ਮੈਨੂੰ ਗੁਰੂ ਘਰ ਦੇ ਸੇਵਾਦਾਰ ਬਾਬਾ ਸਰਬਜੀਤ ਸਿੰਘ ਦਾ ਫੋਨ ਆਇਆ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਤੁਹਾਡੀ ਕੋਈ ਚੀਜ਼ ਗੁਆਚ ਗਈ ਹੈ, ਤਾਂ ਮੈਂ ਕਿਹਾ ਕਿ ਥੋੜੀ ਦੇਰ ਪਹਿਲਾਂ ਮੇਰਾ ਪਰਸ ਡਿੱਗ ਪਿਆ ਹੈ। ਬਾਬਾ ਜੀ ਨੇ ਮੈਨੂੰ ਦੱਸਿਆ ਕਿ ਸਰਦਾਰ ਅਜੀਤ ਸਿੰਘ ਪਿੰਡ ਭੰਗਲ ਕਲਾਂ ਨੂੰ ਤੁਹਾਡਾ ਪਰਸ ਮਿਲਿਆ ਹੈ, ਜਿਸ ਵਿਚ ਜ਼ਰੂਰੀ ਦਸਤਾਵੇਜ਼ ਤੇ ਨਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਮੈਂ ਅਜੀਤ ਸਿੰਘ ਦੇ ਕਹਿਣ ‘ਤੇ ਤੁਹਾਡੇ ਪਰਸ ’ਚੋਂ ਤੁਹਾਡਾ ਮੋਬਾਇਲ ਨੰਬਰ ਲੱਭਿਆ। ਉਨ੍ਹਾਂ ਨੇ ਮੈਨੂੰ ਪਰਸ, ਸਾਰੀ ਨਕਦੀ, ਡਾਲਰ ਤੇ ਸਾਰੇ ਦਸਤਾਵੇਜ਼ ਵਾਪਸ ਕਰ ਦਿੱਤੇ। ਇਸ ਤੋਂ ਪਤਾ ਲੱਗਦਾ ਹੈ ਕਿ ਇਮਾਨਦਾਰੀ ਅਜੇ ਵੀ ਕਾਇਮ ਹੈ।