12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਪਰਲ ਨਿਵੇਸ਼ਕਾਂ ਦੇ ਹਰ ਪ੍ਰਕਾਰ ਦੇ ਭੁਗਤਾਨ ਨੂੰ ਸਰਕਾਰ ਯਕੀਨੀ ਬਣਾਵੇ-ਗੁਰਦੀਪ ਸਿੰਘ ਝਿੱਕਾ

ਬੰਗਾ, 12 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸੇਬੀ ਤੇ ਲੋਢਾ ਕਮੇਟੀ ਵਲੋਂ ਪਰਲ ਫਾਇਨੈਂਸ ਕੰਪਨੀ ਦੇ ਨਿਵੇਸ਼ਕਾਂ ਦੇ ਭੁਗਤਾਨ ਨੂੰ ਇਸ ਕਰਕੇ ਰੋਕਿਆ ਹੋਇਆ ਹੈ ਕਿਉਂਕਿ ਕੰਪਨੀ ਵਲੋਂ ਨਿਵੇਸ਼ਕਾਂ ਦੇ ਨਾਂਅ ਜ਼ਮੀਨ ਦੀ ਅਲਾਟਮੈਂਟ ਦਿਖਾਈਂ ਗਈ ਹੈ, ਜੋ ਕਿ ਸਰਾਸਰ ਅਸਲੀਅਤ ਤੋਂ ਕੋਹਾਂ ਦੂਰ ਦੀ ਗੱਲ ਹੈ। ਇਸ ਸੰਬੰਧੀ ਸਰਕਾਰ ਜਾਣ ਬੁਝ ਕੇ ਮਸਲੇ ਨੂੰ ਲਟਕਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 13-10-2026
ਬੰਗਾ, 12 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸੇਬੀ ਤੇ ਲੋਢਾ ਕਮੇਟੀ ਵਲੋਂ ਪਰਲ ਫਾਇਨੈਂਸ ਕੰਪਨੀ ਦੇ ਨਿਵੇਸ਼ਕਾਂ ਦੇ ਭੁਗਤਾਨ ਨੂੰ ਇਸ ਕਰਕੇ ਰੋਕਿਆ ਹੋਇਆ ਹੈ ਕਿਉਂਕਿ ਕੰਪਨੀ ਵਲੋਂ ਨਿਵੇਸ਼ਕਾਂ ਦੇ ਨਾਂਅ ਜ਼ਮੀਨ ਦੀ ਅਲਾਟਮੈਂਟ ਦਿਖਾਈਂ ਗਈ ਹੈ, ਜੋ ਕਿ ਸਰਾਸਰ ਅਸਲੀਅਤ ਤੋਂ ਕੋਹਾਂ ਦੂਰ ਦੀ ਗੱਲ ਹੈ। ਇਸ ਸੰਬੰਧੀ ਸਰਕਾਰ ਜਾਣ ਬੁਝ ਕੇ ਮਸਲੇ ਨੂੰ ਲਟਕਾ ਰਹੀ ਹੈ। ਇਸ ਲਈ ਕੇਂਦਰ ਦੀ ਮੋਦੀ ਸਰਕਾਰ ਸਰਕਾਰ ਤੇ ਉਸ ਦੀਆਂ ਏਜੰਸੀਆਂ ਹਰ ਇਕ ਨਿਵੇਸ਼ਕ ਦੇ ਪੈਸੇ ਦੀ ਵਾਪਸੀ ਨੂੰ ਯਕੀਨੀ ਬਣਾਵੇ। ਇਹ ਪ੍ਰਗਟਾਵਾ ਇਨਸਾਫ਼ ਦੀ ਅਵਾਜ਼ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਤੇ ਸਟੇਟ ਕਮੇਟੀ ਦੇ ਵਿੱਤ ਸਕੱਤਰ ਗੁਰਦੀਪ ਸਿੰਘ ਝਿੱਕਾ ਨੇ ਜਥੇਬੰਦੀ ਦੇ ਵਰਕਰਾਂ ਅਤੇ ਨਿਵੇਸ਼ਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ’ਤੇ ਉਨ੍ਹਾਂ ਨੇ ਕਿਹਾ ਜਥੇਬੰਦੀ ਦੇ ਕੌਮੀ ਪ੍ਰਧਾਨ ਸ. ਮਹਿੰਦਰਪਾਲ ਸਿੰਘ ਦਾਨਗੜ੍ਹ ਦੀ ਰਹਿਨੁਮਾਈ ਹੇਠ ਪੰਜਾਬ ਦੇ ਪਰਲ ਨਿਵੇਸ਼ਕਾਂ ਤੇ ਵਰਕਰਾਂ ਨੂੰ ਲਾਮਬੰਦ ਕਰਨ ਲਈ 16 ਅਕਤੂਬਰ ਨੂੰ ਚਮਕੌਰ ਸਾਹਿਬ ਵਿਖੇ ਇਕ ਵਿਸ਼ਾਲ ਮੀਟਿੰਗ ਕਰਨ ਦਾ ਫੈਸਲਾ ਲਿਆ ਗਿਆ ਹੈ, ਜਿਸ ਦਾ ਮੁੱਖ ਮਕਸਦ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਪੈਸੇ ਦੀ ਵਾਪਸੀ ਲਈ ਲਾਮਬੰਦ ਕਰਨਾ ਹੈ। ਸ. ਝਿੱਕਾ ਨੇ ਆਖਿਆ ਕਿ ਚਮਕੌਰ ਸਾਹਿਬ ਇਲਾਕੇ ਦੇ ਲੋਕਾਂ ਨੂੰ ਰੈਲੀ ਲਈ ਤਿਆਰ ਕਰਨ ਹਿੱਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹਰ ਰੋਜ਼ ਵਰਕਰਾਂ ਦੀਆਂ ਟੀਮਾਂ ਪ੍ਰਚਾਰ ਲਈ ਇਥੋਂ ਰਵਾਨਾ ਹੋਣਗੀਆਂ। ਇਸ ਮੌਕੇ ਅਵਤਾਰ ਸਿੰਘ ਪਠਲਾਵਾ, ਮਲਕੀਤ ਸਿੰਘ ਖਮਾਚੋਂ, ਜਸਵੀਰ ਸਿੰਘ ਝਿੱਕਾ, ਅਮਰਜੀਤ ਸਿੰਘ ਸੂਰਾਪੁਰ, ਗੁਰਦੇਵ ਸਿੰਘ ਸੁੱਜੋਂ, ਹਰਭਜਨ ਸਿੰਘ ਸੂਰਾਪੁਰ, ਮਾ. ਰਮੇਸ਼ ਕੁਮਾਰ ਪਠਲਾਵਾ, ਨਿਰਮਲ ਸਿੰਘ ਔਜਲਾ, ਮਾ. ਤਰਲੋਚਨ ਸਿੰਘ, ਲੈਕਚਰਾਰ ਤਰਸੇਮ ਪਠਲਾਵਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਹਰ ਪੱਖੋਂ ਪੰਜਾਬ ਦੀ ਬਹਿਤਰੀ ਨੂੰ ਸਮਰਪਿਤ ‘ਆਪ’ ਸਰਕਾਰ ਨੂੰ ਨਿਸ਼ਾਨਾ ਬਣਾਉਣ ਲੱਗੀ-ਕਰਨਵੀਰ ਕਟਾਰੀਆ ਅਗਲੀ ਖ਼ਬਰ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ
Ad Position 24