04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਕੂੜੇ ਦਾ ਡੰਪ ਕਾਂਗਰਸ ਦੇ ਸਾਬਕਾ ਵਿਧਾਇਕ ਦੀ ਦੋਗਲੀ ਰਾਜਨੀਤੀ-ਚੇਤ ਰਾਮ ਰਤਨ

ਨਵਾਂਸ਼ਹਿਰ, 4 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਨਗਰ ਕੌਸਲ ਪ੍ਰਧਾਨ ਤੇ ਉਪ-ਪ੍ਰਧਾਨ ਨੂੰ ਅਹੁਦਾ ਸੰਭਾਲੇ ਲਗਪਗ ਦੋ ਮਹੀਨੇ ਤੋਂ ਵੱਧ ਸਮਾਂ ਹੋ ਗਿਆ, ਪਰ ਸ਼ਹਿਰ ਦੀਆਂ ਸਮੱਸਿਆਵਾਂ ਤੇ ਵਿਕਾਸ ਕਾਰਜਾਂ ਬਾਰੇ ਕੋਈ ਠੋਸ ਪਹਿਲਕਦਮੀ ਦਿਖਾਈ ਨਹੀਂ ਦੇ ਰਹੀ ਹੈ। ਇਹ ਪ੍ਰਗਟਾਵਾ ਨਗਰ ਕੌਸਲ ਦੇ ਸਾਬਕਾ ਕੌਂਸਲਰ ਤੇ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਚੇਤ ਰਾਮ ਰਤਨ ਨੇ ਸਾਬਕਾ ਵਿਧਾਇਕ ਅਤੇ ਕਾਂਗਰਸੀ ਕੌਸਲਰਾਂ ਵਲੋਂ ਕੂੜੇ ਦੇ ਡੰਪ ਤੇ ਵਿਕਾਸ ਕੰਮਾਂ ‘ਤੇ ਕੀਤੀ ਪ੍ਰੈੱਸ ਕਾਨਫਰੰਸ ਦੀ ਸਖਤ ਅਲੋਚਨਾ ਕਰਦਿਆਂ ਕਿਹਾ ਕਿ ਨਵੀਂ ਅਬਾਦੀ ਕੂੜੇ ਦਾ ਡੰਪ ਹਲਕੇ ਦੇ ਕਾਂਗਰਸ ਸਰਕਾਰ ਵਿਚ ਇਕੋ ਪਰਿਵਾਰ ਦੇ ਸਵ.

Ad Position 21
No active advertisement
ਨਵਾਂਸ਼ਹਿਰ ਵਿਖੇ ਸਾਬਕਾ ਕੌਂਸਲਰ ਚੇਤ ਰਾਮ ਰਤਨ ਸਾਥੀਆਂ ਸਮੇਤ ਗੱਲਬਾਤ ਕਰਦੇ ਹੋਏ। 05-10-2026
ਨਵਾਂਸ਼ਹਿਰ, 4 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਨਗਰ ਕੌਸਲ ਪ੍ਰਧਾਨ ਤੇ ਉਪ-ਪ੍ਰਧਾਨ ਨੂੰ ਅਹੁਦਾ ਸੰਭਾਲੇ ਲਗਪਗ ਦੋ ਮਹੀਨੇ ਤੋਂ ਵੱਧ ਸਮਾਂ ਹੋ ਗਿਆ, ਪਰ ਸ਼ਹਿਰ ਦੀਆਂ ਸਮੱਸਿਆਵਾਂ ਤੇ ਵਿਕਾਸ ਕਾਰਜਾਂ ਬਾਰੇ ਕੋਈ ਠੋਸ ਪਹਿਲਕਦਮੀ ਦਿਖਾਈ ਨਹੀਂ ਦੇ ਰਹੀ ਹੈ। ਇਹ ਪ੍ਰਗਟਾਵਾ ਨਗਰ ਕੌਸਲ ਦੇ ਸਾਬਕਾ ਕੌਂਸਲਰ ਤੇ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਚੇਤ ਰਾਮ ਰਤਨ ਨੇ ਸਾਬਕਾ ਵਿਧਾਇਕ ਅਤੇ ਕਾਂਗਰਸੀ ਕੌਸਲਰਾਂ ਵਲੋਂ ਕੂੜੇ ਦੇ ਡੰਪ ਤੇ ਵਿਕਾਸ ਕੰਮਾਂ ‘ਤੇ ਕੀਤੀ ਪ੍ਰੈੱਸ ਕਾਨਫਰੰਸ ਦੀ ਸਖਤ ਅਲੋਚਨਾ ਕਰਦਿਆਂ ਕਿਹਾ ਕਿ ਨਵੀਂ ਅਬਾਦੀ ਕੂੜੇ ਦਾ ਡੰਪ ਹਲਕੇ ਦੇ ਕਾਂਗਰਸ ਸਰਕਾਰ ਵਿਚ ਇਕੋ ਪਰਿਵਾਰ ਦੇ ਸਵ. ਪ੍ਰਕਾਸ਼ ਸਿੰਘ ਸੰਸਦੀ ਸਕੱਤਰ, ਗੁਰਇਕਬਾਲ ਕੌਰ ਵਿਧਾਇਕ ਤੇ ਪੁੱਤ ਵਿਧਾਇਕ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕਾਂ ਵਲੋਂ ਸਲਮ ਏਰੀਆ ਦੇ ਗਰੀਬਾਂ ਲੋਕਾਂ ਨੂੰ ਬੀਮਾਰੀਆਂ ਨਾਲ ਜੂਝਣ ਲਈ ਡੰਪ ਨੂੰ ਪੱਕਾ ਕਰਕੇ ਹੁਣ ਵੋਟਾਂ ਵਟੋਰਣ ਲਈ ਮਗਰਮੱਛ ਵਾਂਗ ਅਥਰੂ ਕੇਰ ਕੇ ਮੀਡੀਆ ਰਾਹੀਂ ਲੋਕਾਂ ਨਾਲ ਡਰਾਮੇਬਾਜ਼ੀ ਕਰ ਰਹੇ ਹਨ। ਕਿਹਾ ਕਿ ਕਾਂਗਰਸ ਸਰਕਾਰ ਵਿਚ ਮੈਂ ਤਿੰਨ ਵਾਰ ਕੌਸਲਰ ਹੁੰਦਿਆਂ ਪ੍ਰਧਾਨ ਰਾਜਿੰਦਰ ਚੋਪੜਾ ਤੇ ਸਚਿਨ ਦੀਵਾਨ ਪ੍ਰਧਾਨ ਸਮੇਂ ਹਰ ਮੀਟਿੰਗ ਵਿਚ ਜਬਰਦਸਤ ਢੰਗ ਨਾਲ ਵਿਰੋਧ ਕਰਦਿਆਂ ਕੂੜੇ ਦਾ ਡੰਪ ਚੁਕਾਉਣ ਲਈ ਆਵਾਜ਼ ਬੁਲੰਦ ਕਰਨੀ ਤੇ ਧਰਨੇ ਸੰਘਰਸ਼ ਦੌਰਾਨ ਨਵੀ ਅਬਾਦੀ ਤ੍ਰਿਪੈਣੀ ਮੁੱਹਲਾ ਪੁਲਿਸ ਛਾਉਣੀ ਵਿਚ ਤਬਦੀਲ ਹੁੰਦਾ ਰਿਹਾ। ਸਾਬਕਾ ਵਿਧਾਇਕ ਅੰਗਦ ਸਿੰਘ ਵਲੋਂ ਡੰਪ ਨੂੰ ਚੁਕਾਉਣ ਸਮੇਂ ਗਰੀਬ ਲੋਕਾਂ ਨਾਲ ਦੋਗਲੀ ਰਾਜਨੀਤੀ ਕਰਦਿਆ ਡੰਪ ਤਬਦੀਲ ਵਾਲੀ ਜ਼ਮੀਨ ਵਾਲੇ ਮਾਲਕਾਂ ਤੇ ਪਿੰਡ ਦੀ ਪੰਚਾਇਤ ਮੁਕਰਾਉਣ ਅਤੇ ਡੰਪ ਨੂੰ ਚੁਕਾਉਣ ਦੇ ਮਾਮਲੇ ‘ਤੇ ਰਾਜਨੀਤੀ ਕਰਨ ਵਾਲੇ ਕਾਂਗਰਸੀ ਕੌਂਸਲਰ ਰਮਨ ਕੁਮਾਰ ਨੂੰ ਜਿਤਾ ਕੇ ਲੋਕ ਅੱਜ ਪਛਤਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਉਸ ਸਮੇਂ ਵਿਧਾਇਕ ਅੰਗਦ ਸਿੰਘ ਦੀ ਦੋਗਲੀ ਨੀਤੀ ਕਰਕੇ ਲੋਕ ਗੰਦਗੀ ਤੇ ਬੀਮਾਰੀਆ ਦਾ ਸ਼ਿਕਾਰ ਹੋ ਰਹੇ ਹਨ। ‘ਆਪ’ ਸਰਕਾਰ ਵੀ ਕੋਈ ਪ੍ਰਭਾਵਸ਼ਾਲੀ ਹੱਲ ਪ੍ਰਦਾਨ ਕਰਨ ਵਿਚ ਅਸਫਲ ਰਹੀ। ਭਾਜਪਾ ਜ਼ਿਲ੍ਹਾ ਪ੍ਰਧਾਨ ਐਸ. ਸੀ. ਮੋਰਚਾ ਰਤਨ ਨੇ ਕਾਂਗਰਸ ਦੀ ਅਲੋਚਨਾ ਕਰਦਿਆਂ ਕਿਹਾ ਕਿ ਕਾਂਗਰਸ ਸਹਿਰ ਦੇ ਵਿਕਾਸ ਕੰਮਾਂ ਨੂੰ ਰੋਕਣ ਲਈ ਅਦਾਲਤੀ ਸਟੇਅ ਪ੍ਰਾਪਤ ਕਰਕੇ ਲੰਬੇ ਸਮੇਂ ਤੋਂ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਰੁਕਾਵਟ ਪਾਉਣ ਲਈ ਕਾਹਲੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸਮੱਸਿਆਵਾਂ ਪ੍ਰੈਸ ਕਾਨਫਰੰਸਾਂ ਰਾਹੀਂ ਨਹੀਂ, ਸਗੋਂ ਠੋਸ ਕਾਰਵਾਈ ਤੇ ਜਵਾਬਦੇਹੀ ਰਾਹੀਂ ਹੱਲ ਕੀਤੀਆਂ ਜਾਣਗੀਆਂ। ਇਸ ਮੌਕੇ ਰਾਮ ਲਾਲ, ਸੋਮ ਲਾਲ, ਡਾ. ਅਵਤਾਰ, ਪਵਨ ਰੱਤੂ, ਰਾਮ ਲੁਭਾਇਆ, ਗੁਰਦੇਵ ਰਾਮ, ਸੁਰੇਸ ਧੀਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ’ਚ ਸੜਕਾਂ ’ਤੇ ਬੇਸਹਾਰਾ ਪਸ਼ੂਆਂ ਨੂੰ ਘੁੰਮਣ, ਫਿਰਨ ਤੇ ਸ਼ਹਿਰਾਂ/ਕਸਬਿਆਂ/ਸੜਕਾਂ ਕਿਨਾਰੇ ਚਰਾਉਣ ’ਤੇ ਰੋਕ ਅਗਲੀ ਖ਼ਬਰ ਸਾਵਨ ਕ੍ਰਿਪਾਲ ਅਧਿਆਤਮਿਕ ਮਿਸ਼ਨ ਵਲੋਂ ਅਧਿਆਤਮਿਕ ਵਰਕਸ਼ਾਪ ਕਰਵਾਈ
Ad Position 24