04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਭੇਡੀਆਂ ਮੰਡ ਤੋਂ ਤੀਰਥ ਯਾਤਰਾ ਬੱਸ ਨੂੰ ਅਸ਼ੋਕ ਕਟਾਰੀਆ ਨੇ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਰੱਤੇਵਾਲ, 4 ਅਕਤੂਬਰ (ਅਸ਼ੋਕ ਕੁਮਾਰ ਲੀਲ)-ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਪਿੰਡ ਭੇਡੀਆਂ ਮੰਡ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਵਿੱਤਰ ਤੀਰਥ ਅਸਥਾਨਾਂ ਦੇ ਦਰਸ਼ਨਾਂ ਲਈ ਸੰਗਤਾ ਨੂੰ ਰਵਾਨਾ ਕੀਤਾ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਤੇ ‘ਆਪ’ ਵਰਕਰ ਨੰਬਰਦਾਰ ਜਸਵੀਰ ਸਿੰਘ ਘੁੰਮਣ ਬਲਾਕ ਪ੍ਰਧਾਨ ਨੇ ਵਿਸ਼ੇਸ਼ ਤੌਰ ’ਤੇ ਪਿੰਡ ਪਹੁੰਚ ਕੇ ਢੋਲ ਦੀ ਥਾਪ ’ਤੇ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

Ad Position 21
No active advertisement
ਅਜੀਤ ਡੈਸਕ 05-10-2026
ਰੱਤੇਵਾਲ, 4 ਅਕਤੂਬਰ (ਅਸ਼ੋਕ ਕੁਮਾਰ ਲੀਲ)-ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਪਿੰਡ ਭੇਡੀਆਂ ਮੰਡ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਵਿੱਤਰ ਤੀਰਥ ਅਸਥਾਨਾਂ ਦੇ ਦਰਸ਼ਨਾਂ ਲਈ ਸੰਗਤਾ ਨੂੰ ਰਵਾਨਾ ਕੀਤਾ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਤੇ ‘ਆਪ’ ਵਰਕਰ ਨੰਬਰਦਾਰ ਜਸਵੀਰ ਸਿੰਘ ਘੁੰਮਣ ਬਲਾਕ ਪ੍ਰਧਾਨ ਨੇ ਵਿਸ਼ੇਸ਼ ਤੌਰ ’ਤੇ ਪਿੰਡ ਪਹੁੰਚ ਕੇ ਢੋਲ ਦੀ ਥਾਪ ’ਤੇ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਕਟਾਰੀਆ ਨੇ ਦੱਸਿਆ ਕਿ ਇਹ ਜਥਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਸਿੱਧ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰੇਗਾ, ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ, ਇਤਿਹਾਸਕ ਜਲ੍ਹਿਆਂਵਾਲਾ ਬਾਗ਼, ਅਟਾਰੀ ਬਾਰਡਰ ਤੇ ਸ੍ਰੀ ਰਾਮ ਤੀਰਥ ਮੰਦਰ ਹਨ। ਇਸ ਮੌਕੇ ਪਿੰਡ ਵਾਸੀ ਸਰਪੰਚ ਪਰਮਿੰਦਰ ਸਿੰਘ, ਦੇਸ਼ ਰਾਜ, ਰਾਮ ਕਿਸ਼ਨ ਵਾਸੀ ਕਾਲੋਨੀ, ਬਲਦੇਵ ਰਾਜ, ਨੰਬਰਦਾਰ ਮੋਹਣ ਲਾਲ ਸਾਬਕਾ ਸਰਪੰਚ, ਪ੍ਰਸ਼ੋਤਮ ਲਾਲ, ਸ਼ਾਮ ਲਾਲ, ਤੇਜ ਪਾਲ, ਹਰਮੇਸ਼ ਲਾਲ ਸਾਬਕਾ ਪੰਚ ਤੋਂ ਇਲਾਵਾ ਪਿੰਡ ਵਾਸੀ ਇਸ ਤੀਰਥ ਯਾਤਰਾ ਤੇ ਜਾਣ ਵਾਲੇ ਯਾਤਰੀਆਂ ਦੇ ਜਥੇ ਨੂੰ ਰਵਾਨਾ ਕਰਨ ਲਈ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਜ਼ਿਲ੍ਹੇ ਭਰ ’ਚ ਹੋਣਗੇ ਡਰੋਨ ਸ਼ੋਅ ਅਗਲੀ ਖ਼ਬਰ ਪਿੰਡ ਕਰਾਵਰ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ
Ad Position 24