ਐਸ. ਪੀ. ਐਨ. ਕਾਲਜ ਵਿਚ ਵਿਗਿਆਨ ਆਧਾਰਿਤ ਰੌਚਕ ਮੈਜਿਕ ਸ਼ੋਅ ਦਾ ਆਯੋਜਨ
ਮੁਕੇਰੀਆਂ, 25 ਸਤੰਬਰ (ਰਾਮਗੜ੍ਹੀਆ)-ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਾ ਮੁਕੇਰੀਆਂ ਦੇ ਕੈਮਿਸਟਰੀ ਵਿਭਾਗ ਦੀ ਵੈਨਟ ਹੌਫ਼ ਐਸੋਸੀਏਸ਼ਨ ਵਲੋਂ ਆਈ. ਕਿਊ.
ਪ
ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਸੰਬੋਧਨ ਕਰਦੇ ਹੋਏ। ਤਸਵੀਰ : ਰਾਮਗੜ੍ਹੀਆ
26-09-2026
ਮੁਕੇਰੀਆਂ, 25 ਸਤੰਬਰ (ਰਾਮਗੜ੍ਹੀਆ)-ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਾ ਮੁਕੇਰੀਆਂ ਦੇ ਕੈਮਿਸਟਰੀ ਵਿਭਾਗ ਦੀ ਵੈਨਟ ਹੌਫ਼ ਐਸੋਸੀਏਸ਼ਨ ਵਲੋਂ ਆਈ. ਕਿਊ. ਏ. ਐਸ. ਦੇ ਸਹਿਯੋਗ ਨਾਲ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਮੈਡੀਕਲ ਅਤੇ ਨਾਨ-ਮੈਡੀਕਲ ਜਮਾਤਾਂ ਦੇ ਵਿਦਿਆਰਥੀਆਂ ਲਈ ਇਕ ਵਿਲੱਖਣ ਤੇ ਰੌਚਕ ‘ਮੈਜਿਕ ਸ਼ੋਅ’ ਕਰਵਾਇਆ। ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਵਿਗਿਆਨਕ ਧਾਰਨਾਵਾਂ ਨਾਲ ਮਨੋਰੰਜਕ ਤੇ ਦਿਲਚਸਪ ਢੰਗ ਨਾਲ ਜੋੜਨਾ ਸੀ। ਸਮਾਗਮ ਦੀ ਸ਼ੁਰੂਆਤ ਡਾ. ਮੇਘਾ ਵਲੋਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਕੀਤੀ ਗਈ। ਉਪਰੰਤ ਕੈਮਿਸਟਰੀ ਵਿਭਾਗ ਦੇ ਮੁਖੀ ਡਾ. ਜਸਮਿੰਦਰ ਸਿੰਘ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਵਿਗਿਆਨਕ ਸੋਚ ਤੇ ਪ੍ਰਯੋਗਾਤਮਕ ਸਿੱਖਿਆ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਵਿਗਿਆਨ ਵਰਗੇ ਵਿਸ਼ਿਆਂ ਨੂੰ ਸਿਰਫ਼ ਕਿਤਾਬਾਂ ਤੱਕ ਸੀਮਤ ਰੱਖਣ ਦੀ ਬਜਾਏ ਪ੍ਰਯੋਗਾਂ ਤੇ ਰੌਚਕ ਗਤੀਵਿਧੀਆਂ ਰਾਹੀਂ ਸਮਝਣਾ ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦਾ ਹੈ। ਐਸ. ਪੀ. ਐਨ. ਕਾਲਜੀਏਟ ਸਕੂਲ ਦੇ ਇੰਚਾਰਜ ਪ੍ਰੋ. ਮਨਦੀਪ ਕੌਰ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਰੌਚਕ ਤੇ ਪ੍ਰਯੋਗਾਤਮਕ ਸਮਾਗਮ ਵਿਦਿਆਰਥੀਆਂ ਵਿਚ ਵਿਗਿਆਨ ਪ੍ਰਤੀ ਦਿਲਚਸਪੀ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਵਿਗਿਆਨਕ ਧਾਰਨਾਵਾਂ ਨੂੰ ਵਿਹਾਰਕ ਰੂਪ ਵਿੱਚ ਸਮਝਣ ਦਾ ਮੌਕਾ ਪ੍ਰਦਾਨ ਕਰਦੇ ਹਨ। ਮੈਜਿਕ ਸ਼ੋਅ ਦੌਰਾਨ ਵੱਖ-ਵੱਖ ਰਸਾਇਣਕ ਤੇ ਵਿਗਿਆਨਕ ਸਿਧਾਂਤਾਂ ਨਾਲ ਸੰਬੰਧਿਤ ਰੌਚਕ ਪ੍ਰਯੋਗ ਤੇ ਪ੍ਰਦਰਸ਼ਨ ਪੇਸ਼ ਕੀਤੇ ਗਏ। ਇਨ੍ਹਾਂ ਪ੍ਰਯੋਗਾਂ ਰਾਹੀਂ ਇਹ ਦਰਸਾਇਆ ਗਿਆ ਕਿ ਜਿਹੜੀਆਂ ਘਟਨਾਵਾਂ ਪਹਿਲੀ ਨਜ਼ਰ ਵਿਚ ਜਾਦੂ ਵਰਗੀਆਂ ਪ੍ਰਤੀਤ ਹੁੰਦੀਆਂ ਹਨ, ਉਨ੍ਹਾਂ ਪਿੱਛੇ ਵਿਗਿਆਨਕ ਸਿਧਾਂਤ ਕੰਮ ਕਰ ਰਹੇ ਹੁੰਦੇ ਹਨ। ਇਸ ਮੌਕੇ ਇਹ ਸੁਨੇਹਾ ਦਿੱਤਾ ਗਿਆ ਕਿ “ਰਸਾਇਣ ਵਿਗਿਆਨ ਵਿਚ ਕੋਈ ਜਾਦੂ ਨਹੀਂ, ਸਗੋਂ ਜਾਦੂ ਵਿਚ ਰਸਾਇਣ ਵਿਗਿਆਨ ਹੈ। ਸਮਾਗਮ ’ਚ ਡਾ. ਅੰਜਨਾ ਡਡਵਾਲ, ਪ੍ਰੋ. ਮਨਦੀਪ ਕੌਰ, ਪ੍ਰੋ. ਸਾਰੰਸ਼ ਗੁਲੇਰੀਆ, ਪ੍ਰੋ. ਹਰਪ੍ਰੀਤ ਸਿੰਘ, ਪ੍ਰੋ. ਤਾਨੀਆ ਸੋਨੀ, ਪ੍ਰੋ. ਸੁਮਨਪ੍ਰੀਤ ਕੌਰ, ਪ੍ਰੋ. ਮੋਹਿਤ ਪਠਾਨੀਆ, ਪ੍ਰੋ. ਵਿਸ਼ੇਕ, ਪ੍ਰੋ. ਮੀਨੂ ਅਤੇ ਪ੍ਰੋ. ਮਨੂ ਭਾਰਦਵਾਜ਼ ਸਮੇਤ ਕਾਲਜ ਦੇ ਹੋਰ ਅਧਿਆਪਕ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਅੰਤ ’ਚ ਕੈਮਿਸਟਰੀ ਵਿਭਾਗ ਵਲੋਂ ਕਾਲਜ ਪ੍ਰਬੰਧਕੀ ਕਮੇਟੀ ਤੇ ਕਾਲਜ ਦੇ ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਦਾ ਧੰਨਵਾਦ ਕੀਤਾ।