ਸਰਵਿਸ ਰੋਡ ‘ਤੇ ਦੌੜ ਲਗਾ ਰਹੇ ਨੌਜਵਾਨ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਮੌਤ
ਕਾਠਗੜ੍ਹ, 17 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ-ਬਲਾਚੌਰ ਹਾਈਵੇ ‘ਤੇ ਸਥਿਤ ਪਿੰਡ ਰੈਲ ਮਾਜਰਾ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿਥੇ ਫੌਜ ‘ਚ ਭਰਤੀ ਹੋਣ ਦਾ ਸੁਪਨਾ ਲੈ ਕੇ ਤਿਆਰੀ ਕਰ ਰਹੇ ਇਕ 19 ਸਾਲਾਂ ਹੋਣਹਾਰ ਨੌਜਵਾਨ ਦੀ ਸਵੇਰੇ ਸਰਵਿਸ ਰੋਡ ‘ਤੇ ਦੌੜ ਲਗਾਉਂਦੇ ਸਮੇਂ ਅਣਪਛਾਤੇ ਵਾਹਨ ਵਲੋਂ ਟੱਕਰ ਮਾਰਨ ਕਾਰਨ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਰੈਲ ਮਾਜਰਾ ਦਾ 19 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਪੁੱਤਰ ਜਸਬੀਰ ਸਿੰਘ ਜੋ ਕਿ ਫੌਜ ‘ਚ ਭਰਤੀ ਹੋਣ ਲਈ ਦਿਨ-ਰਾਤ ਮਿਹਨਤ ਕਰ ਰਿਹਾ ਸੀ ਅਤੇ ਜਿਸ ਦਾ ਲਿਖਤੀ ਟੈਸਟ ਪਾਸ ਹੋ ਚੁੱਕਾ ਸੀ ਅਤੇ 16 ਨਵੰਬਰ ਨੂੰ ਜਲੰਧਰ ਵਿਖੇ ਉਸ ਦਾ ਫਿਜ਼ੀਕਲ ਟੈਸਟ ਹੋਣਾ ਸੀ, ਅੱਜ ਸਵੇਰੇ ਕਰੀਬ 5:30 ਵਜੇ ਰੋਜ਼ਾਨਾ ਵਾਂਗ ਰੈਲ ਮਾਜਰਾ ਤੋਂ ਰਾਇਤ ਕਾਲਜ ਵਾਲੀ ਸਰਵਿਸ ਰੋਡ ‘ਤੇ ਦੌੜ ਲਗਾ ਰਿਹਾ ਸੀ।
ਪ
ਪਿੰਡ ਰੈਲਮਾਜਰਾ ਦੇ ਮਾਪਿਆਂ ਦਾ ਇਕਲੌਤਾ ਚਿਰਾਗ ਬੁਝਿਆ
18-09-2026
ਕਾਠਗੜ੍ਹ, 17 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ-ਬਲਾਚੌਰ ਹਾਈਵੇ ‘ਤੇ ਸਥਿਤ ਪਿੰਡ ਰੈਲ ਮਾਜਰਾ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿਥੇ ਫੌਜ ‘ਚ ਭਰਤੀ ਹੋਣ ਦਾ ਸੁਪਨਾ ਲੈ ਕੇ ਤਿਆਰੀ ਕਰ ਰਹੇ ਇਕ 19 ਸਾਲਾਂ ਹੋਣਹਾਰ ਨੌਜਵਾਨ ਦੀ ਸਵੇਰੇ ਸਰਵਿਸ ਰੋਡ ‘ਤੇ ਦੌੜ ਲਗਾਉਂਦੇ ਸਮੇਂ ਅਣਪਛਾਤੇ ਵਾਹਨ ਵਲੋਂ ਟੱਕਰ ਮਾਰਨ ਕਾਰਨ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਰੈਲ ਮਾਜਰਾ ਦਾ 19 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਪੁੱਤਰ ਜਸਬੀਰ ਸਿੰਘ ਜੋ ਕਿ ਫੌਜ ‘ਚ ਭਰਤੀ ਹੋਣ ਲਈ ਦਿਨ-ਰਾਤ ਮਿਹਨਤ ਕਰ ਰਿਹਾ ਸੀ ਅਤੇ ਜਿਸ ਦਾ ਲਿਖਤੀ ਟੈਸਟ ਪਾਸ ਹੋ ਚੁੱਕਾ ਸੀ ਅਤੇ 16 ਨਵੰਬਰ ਨੂੰ ਜਲੰਧਰ ਵਿਖੇ ਉਸ ਦਾ ਫਿਜ਼ੀਕਲ ਟੈਸਟ ਹੋਣਾ ਸੀ, ਅੱਜ ਸਵੇਰੇ ਕਰੀਬ 5:30 ਵਜੇ ਰੋਜ਼ਾਨਾ ਵਾਂਗ ਰੈਲ ਮਾਜਰਾ ਤੋਂ ਰਾਇਤ ਕਾਲਜ ਵਾਲੀ ਸਰਵਿਸ ਰੋਡ ‘ਤੇ ਦੌੜ ਲਗਾ ਰਿਹਾ ਸੀ। ਜਦੋਂ ਉਹ ਬੰਦ ਪਏ ਪੰਜਾਬ ਫਾਈਬਰ ਉਦਯੋਗ ਦੇ ਨੇੜੇ ਪਹੁੰਚਿਆ ਤਾਂ ਪਿੱਛੋਂ ਆ ਰਹੇ ਕਿਸੇ ਅਣਪਛਾਤੇ ਤੇਜ਼ ਰਫਤਾਰ ਵਾਹਨ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਸਥਾਨਕ ਲੋਕਾਂ ਤੇ ਪਰਿਵਾਰ ਵਲੋਂ ਤੁਰੰਤ ਉਸ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲਵਪ੍ਰੀਤ ਸਿੰਘ ਨੇ ਆਰਮੀ ਕੈਂਪ ਫਤਹਿਗੜ੍ਹ ਸਾਹਿਬ ਤੇ ਪਿੰਡ ਸੀਦਗੜ੍ਹ ਬੱਸੀ ਪਠਾਣਾਂ ਦੇ ਨੇੜੇ ਸਥਿਤ ਸੀ-ਪਾਈਟ ਕੈਂਪ ‘ਚ ਟ੍ਰੇਨਿੰਗ ਲਈ ਸੀ ਅਤੇ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਜਦ ਕਿ ਉਸ ਦੀ ਛੋਟੀ ਭੈਣ ਰਿਆਤ ਕਾਲਜ ‘ਚ ਲਾਅ ਦੀ ਪੜ੍ਹਾਈ ਕਰ ਰਹੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਚੌਕੀ ਇੰਚਾਰਜ ਸਿਕੰਦਰ ਪਾਲ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਦੱਸਿਆ ਕਿ ਸਰਵਿਸ ਰੋਡ ‘ਤੇ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਜਲਦ ਹੀ ਅਣਪਛਾਤੇ ਵਾਹਨ ਨੂੰ ਕਾਬੂ ਕਰਕੇ ਉਸਦੇ ਚਾਲਕ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਬਲਾਚੌਰ ਦੇ ਸਰਕਾਰੀ ਹਸਪਤਾਲ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।