11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਸੇਂਟ ਸੋਲਜਰ ਸਕੂਲ ਬੰਗਾ ਵਿਖੇ ਬਰਸੀ ਮੌਕੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ

ਬੰਗਾ, 11 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸੇਂਟ ਸੋਲਜਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਬਰਸੀ ਸਮਾਗਮ ਮੌਕੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਸਕੂਲ ਮੈਨੇਜਰ ਮੈਡਮ ਈਸ਼ਾ ਨੇ ਗੱਲ ਕਰਦੇ ਹੋਏ ਦੱਸਿਆ ਕਿ ਪੰਜਾਬ ਗੁਰੂਆਂ, ਪੀਰਾਂ ਦੀ ਧਰਤੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਬੰਗਾ, 11 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸੇਂਟ ਸੋਲਜਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਬਰਸੀ ਸਮਾਗਮ ਮੌਕੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਸਕੂਲ ਮੈਨੇਜਰ ਮੈਡਮ ਈਸ਼ਾ ਨੇ ਗੱਲ ਕਰਦੇ ਹੋਏ ਦੱਸਿਆ ਕਿ ਪੰਜਾਬ ਗੁਰੂਆਂ, ਪੀਰਾਂ ਦੀ ਧਰਤੀ ਹੈ। ਪੁਰਾਤਨ ਸਮੇਂ ਤੋਂ ਹੀ ਗੁਰੂਆਂ ਪੀਰਾਂ ਦੇ ਨਾਲ ਸੰਬੰਧਤ ਦਿਨ ਬਹੁਤ ਹੀ ਧਾਰਮਿਕ ਤਰੀਕੇ ਨਾਲ ਮਨਾਏ ਜਾਂਦੇ ਹਨ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਭ ਤੋਂ ਪ੍ਰਸਿੱਧ ਪਿੰਡ ਮਜਾਰਾ ਨੌ ਆਬਾਦ (ਰਾਜਾ ਸਾਹਿਬ ਜੀ ਦਾ ਮਜਾਰਾ) ਵਿਖੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦਾ ਬਰਸੀ ਸਮਾਗਮ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਸ ਸਮਾਗਮ ਦੀ ਸ਼ੁਰੂਆਤ 7 ਦਿਨੀਂ ਪ੍ਰਭਾਤ ਫੇਰੀ ਨਾਲ ਹੁੰਦੀ ਹੈ ਤੇ ਉਸ ਤੋਂ ਬਾਅਦ 3 ਦਿਨੀਂ ਜੋੜ ਮੇਲਾ ਕਰਵਾਇਆ ਜਾਂਦਾ ਹੈ। ਇਸ ਸਾਲ ਵੀ ਇਹ ਸਲਾਨਾ ਜੋੜ ਮੇਲਾ 9, 10, 11 ਸਤੰਬਰ ਨੂੰ ਮਨਾਇਆ ਗਿਆ। ਇਸ ਸਮਾਗਮ ’ਤੇ ਆਪਣੀ ਖੁਸ਼ੀ ਅਤੇ ਚਾਅ ਨੂੰ ਪ੍ਰਗਟਾਉਂਦੇ ਹੋਏ ਸਕੂਲ ਦੇ ਵਲੋਂ ਠੰਢੇ ਮਿੱਠੇ ਜਲ ਦਾ ਲੰਗਰ ਲਗਾ ਕੇ ਸੇਵਾ ਨਿਭਾਈ ਗਈ। ਸਕੂਲ ਡਾਇਰੈਕਟਰ ਮੈਡਮ ਚਰਨਜੀਤ ਕੌਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੰਡ ਮਜਾਰੇ ਦੀ ਧਰਤੀ ਬਹੁਤ ਪਵਿੱਤਰ ਹੈ, ਜਿਸ ਵਿਚ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਨੇ ਆਪਣੇ ਜੀਵਨ ਦਾ ਆਖਰੀ ਸਮਾਂ ਬਤੀਤ ਕੀਤਾ। ਇਸ ਮੌਕੇ ਸੰਗਤਾਂ ਨੂੰ ਆਲੇ ਦੁਆਲੇ ਦੇ ਪਿੰਡਾਂ ਅਤੇ ਸ਼ਹਿਰਾਂ ਤੋਂ ਲਿਆਉਣ ਲਈ ਗੱਡੀਆਂ ਦਾ ਮੁਫ਼ਤ ਪ੍ਰਬੰਧ ਕੀਤਾ ਜਾਂਦਾ ਹੈ। ਅੰਤ ਵਿਚ ਸਕੂਲ ਪ੍ਰਿੰਸੀਪਲ ਮੈਡਮ ਜਸਵਿੰਦਰ ਕੌਰ ਨੇ ਦੱਸਿਆ ਕਿ ਇਸ ਸਮਾਗਮ ’ਚ ਸਮੂਹ ਸਟਾਫ ਵਲੋਂ ਆਪਣੀ ਸ਼ਰਧਾ ਭਾਵਨਾ ਨਾਲ ਠੰਢੇ ਮਿੱਠੇ ਜਲ ਦੇ ਲੰਗਰ ਦੀ ਸੇਵਾ ਵਿਚ ਹਿੱਸਾ ਪਾਇਆ ਗਿਆ, ਜਿਸ ਦੀ ਸੇਵਾ ਸਮੂਹ ਸਟਾਫ ਮੈਂਬਰ ਤੇ ਵਿਦਿਆਰਥੀਆਂ ਦੁਆਰਾ ਨਿਭਾਈ ਗਈ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਔਰਤ ਗ੍ਰਿਫਤਾਰ ਅਗਲੀ ਖ਼ਬਰ ਬੰਗਾ ਤੋਂ ਅਕਾਲੀ ਆਗੂ ਜਥੇ: ਲਾਦੀਆਂ ਤੇ ਪੰਮਾ ਸੁਖਬੀਰ ਦਾ ਹਾਲ ਜਾਣਨ ਲਈ ਚੰਡੀਗੜ੍ਹ ਪੁੱਜੇ
Ad Position 24