11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਪਸ਼ੂ ਆਹਾਰ ਕੰਪਨੀ ਵਲੋਂ ਕੱਢੇ ਲੱਕੀ ਡਰਾਅ ’ਚ ਹੌਂਡਾ ਸਕੂਟਰੀ ਸੋਨੀ ਸਾਹਧੜਾ ਨੇ ਜਿੱਤੀ

ਸੜੋਆ, 11 ਸਤੰਬਰ (ਬਲਵਿੰਦਰ ਨਾਨੋਵਾਲੀਆ)-ਹਾਲੈਂਡ ਦੀ ਪਸ਼ੂ ਆਹਾਰ ਕੰਪਨੀ ਡੀ. ਹਿਊਸ ਰਾਜਪੁਰਾ ਵਲੋਂ ਪਿੰਡ ਖੁਰਦਾਂ ਵਿਖੇ ਪਸ਼ੂ ਪਾਲਣ ਨੂੰ ਪਸ਼ੂਆਂ ਦੀ ਸਹੀ ਸਾਂਭ-ਸੰਭਾਲ ਅਤੇ ਪਸ਼ੂਆਂ ਨੂੰ ਸਹੀ ਮਾਤਰਾ ’ਚ ਦਿੱਤੀ ਜਾਣ ਵਾਲੀ ਪਸ਼ੂ ਆਹਾਰ ਬਾਰੇ ਇਕ ਰੋਜ਼ਾ ਸੈਮੀਨਾਰ ਜੈ ਦੁਰਗਾ ਟਰੇਡਰਜ਼ ਖੁਰਦਾਂ ਦੇ ਸਹਿਯੋਗ ਨਾਲ ਕਰਵਾਇਆ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਸੜੋਆ, 11 ਸਤੰਬਰ (ਬਲਵਿੰਦਰ ਨਾਨੋਵਾਲੀਆ)-ਹਾਲੈਂਡ ਦੀ ਪਸ਼ੂ ਆਹਾਰ ਕੰਪਨੀ ਡੀ. ਹਿਊਸ ਰਾਜਪੁਰਾ ਵਲੋਂ ਪਿੰਡ ਖੁਰਦਾਂ ਵਿਖੇ ਪਸ਼ੂ ਪਾਲਣ ਨੂੰ ਪਸ਼ੂਆਂ ਦੀ ਸਹੀ ਸਾਂਭ-ਸੰਭਾਲ ਅਤੇ ਪਸ਼ੂਆਂ ਨੂੰ ਸਹੀ ਮਾਤਰਾ ’ਚ ਦਿੱਤੀ ਜਾਣ ਵਾਲੀ ਪਸ਼ੂ ਆਹਾਰ ਬਾਰੇ ਇਕ ਰੋਜ਼ਾ ਸੈਮੀਨਾਰ ਜੈ ਦੁਰਗਾ ਟਰੇਡਰਜ਼ ਖੁਰਦਾਂ ਦੇ ਸਹਿਯੋਗ ਨਾਲ ਕਰਵਾਇਆ। ਹਾਜ਼ਰ ਪਸ਼ੂ ਪਾਲਕਾਂ ਨੂੰ ਸੰਬੋਧਨ ਕਰਦਿਆ ਕੰਪਨੀ ਦੇ ਸੀਨੀਅਰ ਰਿਜਨਲ ਮੈਨੇਜਰ ਦਿਨੇਸ਼ ਕੁਮਾਰ ਤੇ ਸੰਜੂ ਕੁਮਾਰ ਸਹਾਇਕ ਜਨਰਲ ਮੈਨੇਜਰ ਨੇ ਕਿਹਾ ਕਿ ਪਸ਼ੂ ਪਾਲਣ ਦਾ ਧੰਦਾ ਬਹੁਤ ਹੀ ਲਾਹੇਵੰਦ ਧੰਦਾ ਹੈ। ਪਸ਼ੂ ਪਾਲਕ ਆਪਣੇ ਪਸ਼ੂਆਂ ਤੋਂ ਉਤਮ ਕਿਸਮ ਦਾ ਦੁੱਧ ਅਤੇ ਹੋਰ ਲਾਭ ਪ੍ਰਾਪਤ ਕਰਨ ਲਈ ਡੀ ਹਿਊਸ ਕੰਪਨੀ ਵਲੋਂ ਤਿਆਰ ਕੀਤੇ ਪਸ਼ੂ ਆਹਾਰ ਨੂੰ ਵਰਤਣ, ਜਿਸ ਵਿਚ ਉਹ ਖੁਰਾਕੀ ਤੱਤ ਸ਼ਾਮਿਲ ਹਨ, ਜੋ ਦੂਸਰੀਆਂ ਕੰਪਨੀਆਂ ਵਲੋਂ ਤਿਆਰ ਕੀਤੀ ਪਸ਼ੂ ਆਹਾਰ ਵਿਚ ਤੁਹਾਨੂੰ ਨਹੀਂ ਮਿਲਣਗੇ। ਉਨ੍ਹਾਂ ਦੱਸਿਆ ਕਿ ਇਹ ਕੰਪਨੀ 1911 ਵਿਚ ਹਾਲੈਂਡ ’ਚ ਹੋਂਦ ’ਚ ਆਈ ਸੀ ਤੇ ਹੁਣ ਰਾਜਪੁਰਾ ਵਿਖੇ ਕੰਪਨੀ ਪਸ਼ੂ ਪਾਲਕਾਂ ਨੂੰ ਇਹ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਇਸ ਮੌਕੇ ਕੰਪਨੀ ਨੇ ਕੱਢੇ ਲੱਕੀ ਕੂਪਨ ਡਰਾਅ ਵਿਚ ਸੋਨੀ ਸਾਹਧੜਾ ਨੂੰ ਹੌਂਡਾ ਕੰਪਨੀ ਵਲੋਂ ਤਿਆਰ ਕੀਤੀ ਸਕੂਟਰੀ ਦੀਆਂ ਚਾਬੀਆਂ ਵੀ ਕੰਪਨੀ ਦੇ ਪ੍ਰਬੰਧਕਾਂ ਵਲੋਂ ਭੇਟ ਕੀਤੀਆਂ ਗਈਆਂ। ਇਸ ਮੌਕੇ ਕੰਪਨੀ ਵਲੋਂ ਦਿਨੇਸ਼ ਕੁਮਾਰ, ਯਾਦਵਿੰਦਰ ਦੋਵੇ ਸੀਨੀਅਰ ਸੇਲਜ ਅਫਸਰ, ਸੰਦੀਪ ਕੁਮਾਰ ਸੇਲਜ਼ ਅਫਸਰ ਤੋਂ ਇਲਾਵਾ ਜਥੇਦਾਰ ਅਵਤਾਰ ਸਿੰਘ ਸਾਧੜਾ ਕਿਸਾਨ ਆਗੂ, ਜੈ ਦੁਗਾ ਕੰਪਨੀ ਵਲੋਂ ਲੱਡੂ ਜੀਤਪੁਰ, ਚਮਨ ਲਾਲ ਧਰਮਪੁਰ, ਜੋਗੀ ਜੀਤਪੁਰ, ਰਵੀ ਕੁਮਾਰ ਧਰਮਪੁਰ, ਦੀਪਾ ਸਾਹਧੜਾ, ਸੁਰਿੰਦਰ ਸਿੰਘ ਫੌਜੀ, ਠੇਕੇਦਾਰ ਅਸ਼ਵਨੀ ਕੁਮਾਰ ਜੀਤਪੁਰ, ਅਸ਼ੋਕ ਕੁਮਾਰ ਸੈਕਟਰੀ, ਸੁਖਦੇਵ ਸਿੰਘ ਸੈਕਟਰੀ, ਇੰਸਪੈਕਟਰ ਸ਼ਿੰਗਾਰਾ ਸਿੰਘ, ਕੈਪਟਨ ਤਰਸੇਮ ਸਿੰਘ, ਪ੍ਰਦੀਪ ਸਿੰਘ ਰਾਣੇਵਾਲ, ਬਲਵੀਰ ਸਿੰਘ, ਰੌਸ਼ਨ ਲਾਲ ਚੰਦਿਆਣੀ ਕਲਾ, ਕੁਲਵੰਤ ਸਿੰਘ ਸਰਪੰਚ ਖੁਰਦਾ, ਮੋਹਣ ਲਾਲ ਮਖੂਪੁਰ, ਅੰਗਰੇਜ ਸਿੰਘ ਖੁਰਦਾ, ਪ੍ਰੇਮ ਚੰਦ ਟੱਪਰੀਆਂ ਖੁਰਦ, ਮਨਜਿੰਦਰ ਸਿੰਘ ਹੈਪੀ ਮੋਜੋਵਾਲ ਮਜਾਰਾ, ਪ੍ਰੇਮ ਚੰਦ ਸਾਬਕਾ ਸਰਪੰਚ ਟੱਪਰੀਆਂ ਖੁਰਦ, ਸੋਹਣ ਲਾਲ, ਜਸਵੀਰ ਸਿੰਘ, ਠੇਕੇਦਾਰ ਜਰਨੈਲ ਸਿੰਘ, ਰਾਜ ਕੁਮਾਰ ਚੂਹੜਪੁਰ, ਨਾਜਰ ਸਿੰਘ ਸਾਹਧੜਾ, ਮਾ: ਗੁਰਦੇਵ ਸਿੰਘ ਤੇ ਸੰਤੋਖ ਸਿੰਘ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਬਚਾਓ ਰੈਲੀ ਬਲਾਚੌਰ ਵਿਚ ਅੱਜ ਵੱਧ ਤੋਂ ਵੱਧ ਬਲਾਚੌਰ ਵਾਸੀ ਸ਼ਮੂਲੀਅਤ ਕਰਨ-ਹਨੀ ਟੌਂਸਾ ਅਗਲੀ ਖ਼ਬਰ ਸੀਨੀਅਰ ਸਿਟੀਜ਼ਨਜ਼ ਦੀ ਮਹੀਨਾਵਾਰ ਮੀਟਿੰਗ ਅੱਜ
Ad Position 24