ਜਸਵਿੰਦਰ ਸਿੰਘ ਅਫਰੀਕਾ ਦੇ ਪਰਿਵਾਰ ਵਲੋਂ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਵਾਸਤੇ ਈ ਰਿਕਸ਼ਾ ਭੇਟ
ਔੜ/ ਝਿੰਗੜਾਂ, 10 ਸਤੰਬਰ (ਕੁਲਦੀਪ ਸਿੰਘ ਝਿੰਗੜ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅਧੀਨ ਪੈਂਦੇ ਇਤਿਹਾਸਕ ਪਿੰਡ ਝਿੰਗੜਾਂ ਦੇ ਐਨ. ਆਰ.
ਔੜ/ ਝਿੰਗੜਾਂ, 10 ਸਤੰਬਰ (ਕੁਲਦੀਪ ਸਿੰਘ ਝਿੰਗੜ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅਧੀਨ ਪੈਂਦੇ ਇਤਿਹਾਸਕ ਪਿੰਡ ਝਿੰਗੜਾਂ ਦੇ ਐਨ. ਆਰ. ਆਈ. ਜਸਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ, ਮਾਤਾ ਸਤਵੰਤ ਕੌਰ ਅਫਰੀਕਾ ਦੇ ਪਰਿਵਾਰ ਵਲੋਂ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਵਾਸਤੇ ਪ੍ਰਬੰਧਕ ਕਮੇਟੀ ਨੂੰ 2 ਲੱਖ ਰੁਪਏ ਦੀ ਕੀਮਤ ਵਾਲਾ ਈ ਰਿਕਸ਼ਾ ਭੇਟ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇ. ਰਣਜੀਤ ਸਿੰਘ ਝਿੰਗੜ ਨੇ ਦਾਨੀ ਜਸਵਿੰਦਰ ਸਿੰਘ ਅਫਰੀਕਾ ਦੇ ਪਰਿਵਾਰ ਵਲੋਂ ਈ ਰਿਕਸ਼ਾ ਭੇਟ ਕਰਨ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਬੈਠੇ ਐਨ. ਆਰ. ਆਈ. ਵੀਰ ਆਪਣੇ ਦੇਸ਼ ਤੇ ਜਨਮ ਭੂਮੀ ਨਾਲ ਮੋਹ ਕਰਦੇ ਹੋਏ ਆਪਣੀ ਕਿਰਤ ਕਮਾਈ ਦਾ ਦਸਵੰਧ ਕੱਢ ਕੇ ਸਮਾਜ ਸੇਵੀ ਤੇ ਧਾਰਮਿਕ ਅਸਥਾਨਾਂ ’ਤੇ ਲਗਾ ਕੇ ਆਪਣੀ ਨੇਕ ਕਮਾਈ ਨੂੰ ਸਫਲ ਬਣਾਉਂਦੇ ਹਨ। ਗਿਆਨੀ ਬੁੱਧ ਸਿੰਘ ਵਲੋਂ ਦਾਨੀ ਐਨ. ਆਰ. ਆਈ. ਪਰਿਵਾਰ ਦੀ ਚੰਗੀ ਸਿਹਤ ਤੇ ਕੰਮਾਂਕਾਰਾਂ ਦੀ ਚੜ੍ਹਦੀ ਕਲਾ ਦੀ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ। ਇਸ ਮੌਕੇ ਅਜੀਤ ਸਿੰਘ ਗੋਸਲ, ਬਹਾਦਰ ਸਿੰਘ ਮਹਿਮੀ ਪੰਚ, ਹੈੱਡ ਗ੍ਰੰਥੀ ਬੁੱਧ ਸਿੰਘ, ਸੰਦੀਪ ਸਿੰਘ ਸ਼ੇਰਗਿੱਲ, ਸਰਬਜੀਤ ਸਿੰਘ ਸ਼ੇਰਗਿੱਲ, ਕਮਲਜੀਤ ਸਿੰਘ ਕੈਰੋਂ, ਮੁਖਤਿਆਰ ਸਿੰਘ, ਜਸਪਾਲ ਸਿੰਘ ਢਿੱਲੋਂ, ਕ੍ਰਿਸ਼ਨ ਕੁਮਾਰ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਜ਼ਹਿਰੀ, ਜੌਡੀਅਰ, ਮਨਦੀਪ ਸਿੰਘ, ਜਸਵਿੰਦਰ ਸਿੰਘ, ਸੁਰਿੰਦਰ ਸਿੰਘ, ਪਿੰਦੂ ਸੇੇਰਗਿੱਲ ਆਦਿ ਹਾਜ਼ਰ ਸਨ।