ਅਲੀਪੁਰ ਵਿਖੇ ਛਿੰਝ ਮੇਲਾ 13 ਨੂੰ
ਸਮੁੰਦੜਾ, 10 ਸਤੰਬਰ (ਤੀਰਥ ਸਿੰਘ ਰੱਕੜ)-ਪਿੰਡ ਅਲੀਪੁਰ ਵਿਖੇ ਗੁੱਗਾ ਜਾਹਰ ਪੀਰ ਛਿੰਝ ਕਮੇਟੀ ਵਲੋਂ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਲਾਨਾ ਛਿੰਝ ਮੇਲਾ 13 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਥੇਦਾਰ ਬੂਟਾ ਸਿੰਘ ਅਲੀਪੁਰ, ਬਲਵੀਰ ਸਿੰਘ, ਸਰਬਜੀਤ ਸਿੰਘ ਆਦਿ ਨੇ ਦੱਸਿਆ ਕਿ ਝੰਡੀ ਦੀਆਂ ਕੁਸ਼ਤੀਆਂ ਲਈ ਇਸ ਛਿੰਝ ਮੇਲੇ ’ਚ 2 ਸੱਜਰ ਸੁਈਆਂ ਝੋਟੀਆਂ, ਇਕ ਘੋੜੀ ਤੋਂ ਇਲਾਵਾ ਵੱਖ-ਵੱਖ ਸੱਦੇ ਹੋਏ ਨਾਮੀ ਅਖਾੜਿਆਂ ਦੇ ਪਹਿਲਵਾਨਾਂ ਨੂੰ ਵੱਡੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਅਜੀਤ ਡੈਸਕ
11-09-2026