11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਬੀ. ਟੈੱਕ ਦਾ ਸੀ. ਐਸ. ਈ. ਤੇ ਸਿਵਿਲ ਵਿਭਾਗ ਦੇ ਚੌਥੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

ਨਵਾਂਸ਼ਹਿਰ, 10 ਸਤੰਬਰ (ਜਸਬੀਰ ਸਿੰਘ ਨੂਰਪੁਰ)-ਆਈ. ਕੇ.

Ad Position 21
repet_subhas-goyals [Copy P29]
ਤਰਨਜੀਤ ਕੌਰ ਤੇ ਰਾਜਨ ਕੁਮਾਰ 11-09-2026
ਨਵਾਂਸ਼ਹਿਰ, 10 ਸਤੰਬਰ (ਜਸਬੀਰ ਸਿੰਘ ਨੂਰਪੁਰ)-ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਕੇ. ਸੀ. ਇੰਜੀਨਿਅਰਿੰਗ ਕਾਲਜ ਐਂਡ ਆਈ. ਟੀ. ਦੇ ਸੀ. ਐਸ. ਈ. (ਕੰਪਿਊਟਰ ਸਾਇੰਸ ਐਂਡ ਇੰਜੀਨਿਅਰਿੰਗ ਵਿਭਾਗ) ਤੇ ਸਿਵਿਲ ਵਿਭਾਗ ਦੇ ਚੌਥੇ ਸਮੈਸਟਰ ਦਾ ਅਪ੍ਰੈਲ-ਮਈ 2026 ਦੀ ਪ੍ਰੀਖਿਆ ਦੇ ਘੋਸ਼ਿਤ ਨਤੀਜੇ ਸ਼ਾਨਦਾਰ ਰਹੇ ਹਨ। ਕਾਲਜ ਮੁਖੀ ਇੰਜ. ਦਵਿੰਦਰ ਸਿੰਘ ਤੇ ਵਿਭਾਗ ਮੁੱਖੀ ਇੰਜ. ਮੇਹਾ ਸੇਠ ਨੇ ਦੱਸਿਆ ਕਿ ਚੌਥੇ ਸਮੈਸਟਰ ਦੀ ਤਰਨਜੀਤ ਕੌਰ ਨੇ 7.8 ਐਸ. ਜੀ. ਪੀ. ਏ. (ਸਮੈਸਟਰ ਗਰੇਡ ਪੁਆਇੰਟ ਐਵਰੇਜ) ਲੈ ਕੇ ਕਾਲਜ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਓਧਰ ਸਿਵਿਲ ਵਿਭਾਗ ਦੀ ਮੁਖੀ ਇੰਜ. ਸੋਨਿਆ ਨੇ ਦੱਸਿਆ ਕਿ ਸਿਵਿਲ ਦੇ ਚੌਥੇ ਸਮੈਸਟਰ ਦੇ ਰਾਜਨ ਕੁਮਾਰ ਨੇ 7.5 ਐਸ. ਜੀ. ਪੀ. ਏ. ਲੈ ਕੇ ਕਾਲਜ ’ਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਕੇ. ਸੀ. ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਕੈਂਪਸ ਡਾਇਰੈਕਟਰ ਡਾ. ਅੰਕੁਰ ਜੌਹਰੀ, ਇੰਜ. ਦਵਿੰਦਰ ਕੁਮਾਰ, ਇੰਜ. ਮੇਹਾ ਸੇਠ, ਇੰਜ. ਸੋਨਿਆ, ਅਮਨਦੀਪ, ਇੰਜ. ਵਿਸ਼ਾਲੀ ਨੇ ਹਾਰਦਿਕ ਵਧਾਈ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਛੋਟੀ ਉਮਰ ’ਚ ਵੱਡੀਆਂ ਮੱਲਾਂ ਮਾਰ ਕੇ ਰਵੀ ਇੰਦਰ ਸਿੰਘ ਬਾਗੋਵਾਲ ਨੇ ਬਣਾਈ ਵੱਖਰੀ ਪਛਾਣ ਅਗਲੀ ਖ਼ਬਰ ਬੱਛੂਆਂ ਛਿੰਝ ਮੇਲੇ ’ਚ ਗੁਲਾਮ ਸਾਬਰ ਨੇ ਜਿੱਤੀ ਝੰਡੀ ਦੀ ਕੁਸ਼ਤੀ
Ad Position 24