09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪੰਜਾਬ ’ਚ ਕਾਨੂੰਨ ਵਿਵਸਥਾ ਫੇਲ੍ਹ, ਸਰਕਾਰ ਸਿਰਫ ਨਸ਼ਾ ਮੁਕਤੀ ਦਾ ਰਾਗ ਅਲਾਪ ਰਹੀ-ਹੌਬੀ ਧਾਲੀਵਾਲ

ਕਾਠਗੜ੍ਹ, 8 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪੰਜਾਬੀ ਫਿਲਮ ਇੰਡਸਟਰੀ ਦੇ ਬੇਤਾਜ ਬਾਦਸ਼ਾਹ ਹੌਬੀ ਧਾਲੀਵਾਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ ਹੈ ਅਤੇ ਲੋਕ ਇਕ ਵਾਰ ਫਿਰ ਬਦਲਾਅ ਦੇ ਮੂਡ ਵਿੱਚ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਾ ਸਿਉਂਕ ਵਾਂਗ ਖਾ ਰਿਹਾ ਹੈ ਅਤੇ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਸਿਰਫ ਰਾਗ ਹੀ ਅਲਾਪ ਰਹੀ ਹੈ, ਜ਼ਮੀਨੀ ਪੱਧਰ ’ਤੇ ਕੁਝ ਨਹੀਂ ਹੋ ਰਿਹਾ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਕਾਠਗੜ੍ਹ, 8 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪੰਜਾਬੀ ਫਿਲਮ ਇੰਡਸਟਰੀ ਦੇ ਬੇਤਾਜ ਬਾਦਸ਼ਾਹ ਹੌਬੀ ਧਾਲੀਵਾਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ ਹੈ ਅਤੇ ਲੋਕ ਇਕ ਵਾਰ ਫਿਰ ਬਦਲਾਅ ਦੇ ਮੂਡ ਵਿੱਚ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਾ ਸਿਉਂਕ ਵਾਂਗ ਖਾ ਰਿਹਾ ਹੈ ਅਤੇ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਸਿਰਫ ਰਾਗ ਹੀ ਅਲਾਪ ਰਹੀ ਹੈ, ਜ਼ਮੀਨੀ ਪੱਧਰ ’ਤੇ ਕੁਝ ਨਹੀਂ ਹੋ ਰਿਹਾ। ਜੇਕਰ ਲੋਕ ਸੱਚਮੁੱਚ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕਮਲ ਦਾ ਫੁੱਲ ਖਿੜਾਉਣਾ ਹੋਵੇਗਾ ਤੇ ਭਾਜਪਾ ਦੀ ਸਰਕਾਰ ਬਣਾਉਣੀ ਹੋਵੇਗੀ। ਇਹ ਪ੍ਰਗਟਾਵਾ ਹੌਬੀ ਧਾਲੀਵਾਲ ਨੇ ਦੋਭਾਲੀ ਮੰਡ ਵਿਖੇ ਸਵ. ਹਰਬੰਸ ਲਾਲ ਹੱਕਲਾ ਟਕਾਰਲੇ ਵਾਲੇ ਨੰਬਰਦਾਰਾਂ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹ ਪਿੰਡ ਬਾਗੋਵਾਲ ਵਿਖੇ ਇਕ ਕੁਸ਼ਤੀ ਦੰਗਲ ਵਿਚ ਬਤੌਰ ਮੁੱਖ ਮਹਿਮਾਨ ਭਾਗ ਲੈਣ ਜਾ ਰਹੇ ਸਨ। ਵਰਨਣਯੋਗ ਹੈ ਕਿ ਇਹ ਸਾਰਾ ਪ੍ਰੋਗਰਾਮ ਹਰਦੀਪ ਚੌਧਰੀ ਅਤੇ ਕੁਲਦੀਪ ਚੌਧਰੀ ਟਕਾਰਲਾ ਵਾਲੀਆਂ ਵਲੋਂ ਉੱਚੇਚੇ ਤੌਰ ’ਤੇ ਆਪਣੇ ਪਿੰਡ ਦੋਭਾਲੀ ਮੰਡ ਆਪਣੇ ਗ੍ਰਹਿ ਵਿਖੇ ਕਰਵਾਇਆ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਸੰਦੀਪ ਭਾਟੀਆ ਸੋਨੂੰ ਆਦੋਆਣਾ, ਭਾਜਪਾ ਜ਼ਿਲ੍ਹਾ ਬੀ. ਸੀ. ਸੈੱਲ ਦੇ ਪ੍ਰਧਾਨ ਵਿਜੇ ਭਾਟੀਆ ਸੰਡਰੇਵਾਲ ਤੇ ਭਾਜਪਾ ਪੰਜਾਬ ਸਕੱਤਰ ਜਸਵੰਤ ਰਾਏ ਵੀ ਹਾਜ਼ਰ ਸਨ। ਇਸ ਮੌਕੇ ਹਰਦੀਪ ਚੌਧਰੀ ਟਕਾਰਲਾ, ਕੁਲਦੀਪ ਚੌਧਰੀ ਟਕਾਰਲਾ ਵਾਲੇ, ਨਾਨਕ ਸਿੰਘ ਜੰਡੀ ਚੇਅਰਮੈਨ ਬਲਾਕ ਸੰਮਤੀ ਬਲਾਚੌਰ, ਸੁਰਿੰਦਰ ਪਾਲ ਸਰਪੰਚ, ਬਿੱਟੂ ਹਕਲਾ, ਰਾਕੇਸ਼ ਕੁਮਾਰ, ਸ਼ੁਰੇਸ਼ ਕੁਮਾਰ, ਵਿਜੇ ਕੁਮਾਰ, ਸ਼ੰਮੀ ਜਲਾਲਪੁਰ, ਜਸਵੀਰ ਹੱਕਲਾ, ਸੰਦੀਪ ਨੰਬਰਦਾਰ, ਠੇਕੇਦਾਰ ਕਸ਼ਮੀਰੀ ਲਾਲ ਸਰਪੰਚ, ਰਵਿੰਦਰ ਭੂੰਬਲਾ, ਰਾਮ ਸ਼ਾਹ ਉਧਨੋਵਾਲ, ਸੁਰਜੀਤ ਸਿੰਘ ਦੋਭਾਲੀ, ਰਾਜ ਕੁਮਾਰ, ਸੁਭਾਸ਼ ਠੇਕੇਦਾਰ ਟਕਾਰਲਾ, ਦੇਸ ਰਾਜ ਪੋਸਵਾਲ ਚੇਅਰਮੈਨ ਮਾਰਕੀਟ ਕਮੇਟੀ ਪੰਚਕੂਲਾ, ਵਰਿੰਦਰ ਕੰਬੋਜ, ਮਨੋਜ ਕੰਬੋਜ, ਜੀਤ ਰਾਮ ਪੋਸਵਾਲ, ਦੇਸ ਰਾਜ ਹੱਕਲਾ, ਹਰਮੇਸ਼ ਗੁੱਜਰ ਟਕਾਰਲਾ, ਸੁਰਜੀਤ ਕੋਹਲੀ, ਰਾਜ ਖਟਾਣਾ, ਮਦਨ ਲਾਲ ਭੂੰਬਲਾ, ਰਜਿੰਦਰ ਖਟਾਣਾ, ਗੁਰਨਾਮ ਕਸਾਨਾਂ, ਬਿਹਾਰੀ ਲਾਲ ਚੌਧਰੀ, ਜਸਪਾਲ ਪਾਲੀ, ਭਜਨ ਚੌਧਰੀ ਸਮੇਤ ਹੱਕਲਾ ਪਰਿਵਾਰ ਵੱਡੀ ਗਿਣਤੀ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਲਾਚੌਰ ਵਿਖੇ ਭਗਵਾਨ ਵਾਲਮੀਕਿ ਧਰਮ ਸਮਾਜ ਦੇ ਦਫ਼ਤਰ ਦਾ ਉਦਘਾਟਨ ਅਗਲੀ ਖ਼ਬਰ ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਦੀ ਪ੍ਰਿੰਸੀਪਲ ਨੈਸ਼ਨਲ ਸਕੂਲ ਐਵਾਰਡ ਨਾਲ ਸਨਮਾਨਿਤ
Ad Position 24