07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਮੈਡੀਕਲ ਪ੍ਰੈਕਟੀਸ਼ਨਰਜ਼ ਨੂੰ ਆਪਣੇ ਕਿੱਤੇ ਨੂੰ ਬਚਾਉਣ ਲਈ ਆਪਸੀ ਏਕਤਾ ਬਣਾਈ ਰੱਖਣ ਦੀ ਲੋੜ-ਕਟਾਰੀਆ

ਬਹਿਰਾਮ, 7 ਸਤੰਬਰ (ਨਛੱਤਰ ਸਿੰਘ ਬਹਿਰਾਮ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295 ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਬਹਿਰਾਮ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਜਤਿੰਦਰ ਸਹਿਗਲ ਦੀ ਪ੍ਰਧਾਨਗੀ ਹੇਠ ਅਧਿਆਪਕ ਦਿਵਸ ਨੂੰ ਸਮਰਪਿਤ ਕੀਤੀ ਗਈ। ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਬਲਕਾਰ ਕਟਾਰੀਆ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਬਹਿਰਾਮ, 7 ਸਤੰਬਰ (ਨਛੱਤਰ ਸਿੰਘ ਬਹਿਰਾਮ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295 ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਬਹਿਰਾਮ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਜਤਿੰਦਰ ਸਹਿਗਲ ਦੀ ਪ੍ਰਧਾਨਗੀ ਹੇਠ ਅਧਿਆਪਕ ਦਿਵਸ ਨੂੰ ਸਮਰਪਿਤ ਕੀਤੀ ਗਈ। ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਬਲਕਾਰ ਕਟਾਰੀਆ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਵਿਚ ਐਸੋਸੀਏਸ਼ਨ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ’ਤੇ ਵਿਚਾਰ ਚਰਚਾ ਕੀਤੀ ਗਈ। ਕਟਾਰੀਆ ਨੇ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਦਾ ਸਾਡੇ ਜੀਵਨ ਨੂੰ ਸੰਵਾਰਨ ਵਿਚ ਬਹੁਤ ਵੱਡਾ ਯੋਗਦਾਨ ਹੈ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਨੂੰ ਆਪਣੇ ਕਿੱਤੇ ਨੂੰ ਬਚਾਉਣ ਲਈ ਆਪਣੀ ਐਸੋਸੀਏਸ਼ਨ ਨੂੰ ਮਜ਼ਬੂਤ ਕਰਨ ਤੇ ਆਪਸੀ ਏਕਤਾ ਬਣਾਈ ਰੱਖਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਅੱਜ ਤੱਕ ਕਿਸੇ ਵੀ ਸਰਕਾਰ ਨੇ ਮੈਡੀਕਲ ਪ੍ਰੈਕਟੀਸ਼ਨਰਜ਼ ਦੇ ਮਸਲੇ ਨੂੰ ਹੱਲ ਕਰਨ ਲਈ ਗੰਭੀਰਤਾ ਨਹੀਂ ਦਿਖਾਈ। ਬੇਸ਼ੱਕ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਅਣਰਜਿਸਰਡ ਮੈਡੀਕਲ ਪ੍ਰੈਕਟੀਸ਼ਨਰਜ਼ ਨੂੰ ਟ੍ਰੇਨਿੰਗ ਦੇਣ ਲਈ ਸਵੈ ਘੋਸ਼ਣਾ ਫ਼ਾਰਮ ਭਰ ਕੇ ਜਮ੍ਹਾਂ ਕਰਵਾਉਣ ਲਈ ਪੱਤਰ ਜਾਰੀ ਕੀਤਾ ਸੀ ਪਰ ਅੱਜ ਤੱਕ ਸਰਕਾਰ ਵਲੋਂ ਟ੍ਰੇਨਿੰਗ ਵਾਸਤੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਸਰਕਾਰ ਕੋਈ ਟ੍ਰੇਨਿੰਗ ਕਰਵਾਵੇ ਜਾਂ ਨਾ ਕਰਵਾਵੇ, ਕੋਈ ਸਰਟੀਫਿਕੇਟ ਦੇਵੇ ਜਾਂ ਨਾ ਦੇਵੇ ਪਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295 ਸੂਬਾ ਪ੍ਰਧਾਨ ਜਸਵਿੰਦਰ ਸਿੰਘ ਕਾਲਖ਼ ਤੇ ਸਮੁੱਚੀ ਸੂਬਾ ਕਮੇਟੀ ਦੀ ਅਗਵਾਈ ਹੇਠ ਆਪਣੇ ਮੈਂਬਰਾਂ ਦੀਆਂ ਕਲੀਨਿਕਾਂ ਨੂੰ ਆਂਚ ਨਹੀਂ ਆਉਣ ਦੇਵੇਗੀ। ਇਸ ਮੌਕੇ ਜਗਦੀਸ਼ ਬੰਗੜ, ਅਸ਼ੋਕ ਕੁਮਾਰ ਮੁਕੰਦਪੁਰ, ਸਤਨਾਮ ਜੌਹਲ, ਹੁਸਨ ਲਾਲ, ਸੁਖਵਿੰਦਰ ਮੰਢਾਲੀ, ਸੰਜੇ ਕਪਿਲ, ਚਰਨਜੀਤ, ਬਲਕਾਰ ਚੱਕ ਬਿਲਗਾ, ਊਸ਼ਾ ਦੇਵੀ, ਜੋਤੀ, ਰੋਹਿਤ, ਪਰਮਜੀਤ ਜੰਡਿਆਲੀ, ਸਤਵਿੰਦਰ ਜੀਤ, ਪਰਮਜੀਤ ਪੰਡੋਰੀ, ਰਜਿੰਦਰ ਸੋਂਧੀ, ਸੋਮ ਲਾਲ, ਵਿਜੇ ਕੁਮਾਰ ਮੇਹਲੀ, ਹਰਬੰਸ ਲਾਲ, ਸ਼ਨੀ ਕੁਮਾਰ, ਕੁਲਦੀਪ ਕੁਮਾਰ, ਨਛੱਤਰ ਸਿੰਘ, ਰਸ਼ਪਾਲ ਗੁਲਾਬਗ੍ਹੜੀਆ, ਲੈਂਬਰ ਕੁਮਾਰ, ਸ਼ਨੀ ਫਰਾਲਾ, ਗਗਨ ਕੁਮਾਰ, ਵਿੱਕੀ ਕੁਮਾਰ, ਨਵਨੀਤ ਕੁਮਾਰ, ਰਵੀ ਕੁਮਾਰ, ਸੁਰਿੰਦਰ ਮੇਹਲੀ ਤੇ ਬਲਾਕ ਦੇ ਸਮੂਹ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਨੀ ਦੇਵ ਮੰਦਰ ਝਿੰਗੜਾਂ ਵਿਖੇ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਮਨਾਇਆ ਅਗਲੀ ਖ਼ਬਰ ਬਾਬਾ ਡੋਲੂ ਵਾਲੇ ਦੇ ਦਰਬਾਰ ਪੰਡੋਰੀ ਬੀਤ ਵਿਖੇ ਗੁੱਗਾ ਨੌਮੀ ਦਾ ਭੰਡਾਰਾ ਕਰਵਾਇਆ
Ad Position 24