ਬਲਾਚੌਰ ਵਿਖੇ 12 ਸਤੰਬਰ ਨੂੰ ਹੋਣ ਵਾਲੀ ‘ਪੰਜਾਬ ਬਚਾਓ’ ਰੈਲੀ ਇਤਿਹਾਸਕ ਸਿੱਧ ਹੋਵੇਗੀ-ਹਨੀ ਟੌਂਸਾ
ਬਲਾਚੌਰ, 7 ਸਤੰਬਰ (ਨਰੇਸ਼ ਧੌਲ)-ਬਲਾਚੌਰ ਵਿਖੇ 12 ਸਤੰਬਰ ਨੂੰ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਪੰਜਾਬ ਬਚਾਓ ਰੈਲੀ ਨੂੰ ਸੰਬੋਧਨ ਕਰਨ ਲਈ ਦਾਣਾ ਮੰਡੀ ਵਿਖੇ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਇਸ ਸੰਬੰਧੀ ਵੱਖ-ਵੱਖ ਪਿੰਡਾਂ ਵਿਚ ਲੋਕਾਂ ਨੂੰ ਰੈਲੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ।
ਬਲਾਚੌਰ, 7 ਸਤੰਬਰ (ਨਰੇਸ਼ ਧੌਲ)-ਬਲਾਚੌਰ ਵਿਖੇ 12 ਸਤੰਬਰ ਨੂੰ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਪੰਜਾਬ ਬਚਾਓ ਰੈਲੀ ਨੂੰ ਸੰਬੋਧਨ ਕਰਨ ਲਈ ਦਾਣਾ ਮੰਡੀ ਵਿਖੇ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਇਸ ਸੰਬੰਧੀ ਵੱਖ-ਵੱਖ ਪਿੰਡਾਂ ਵਿਚ ਲੋਕਾਂ ਨੂੰ ਰੈਲੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ। ਹਲਕੇ ਦੇ ਲੋਕਾਂ ਤੋਂ ਮਿਲ ਰਹੇ ਵੱਡੇ ਅਸ਼ੀਰਵਾਦ ਸਦਕਾ ਇਹ ਰੈਲੀ ਇਤਿਹਾਸਕ ਰੈਲੀ ਸਾਬਤ ਹੋਵੇਗੀ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਇੰਚਾਰਜ ਚੌਧਰੀ ਹਨੀ ਟੌਂਸਾ ਨੇ ਪਿੰਡ ਰਾਜੂ ਮਾਜਰਾ ਯੂਥ ਅਕਾਲੀ ਆਗੂ ਗੋਪਾਲ ਭਾਟੀਆ ਪੁੱਤਰ ਸਵ. ਗੁਰਮੇਲ ਚੰਦ ਭਾਟੀਆ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਸਮੁੱਚੇ ਇਕੱਤਰ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ। ਇਸ ਮੌਕੇ ਚੌਧਰੀ ਗੋਪਾਲ ਭਾਟੀਆ, ਸੇਵਾ ਮੁਕਤ ਡੀ. ਐਸ. ਪੀ ਸਤਨਾਮ ਸਿੰਘ, ਯੂਥ ਅਕਾਲੀ ਆਗੂ ਗੌਰਵ ਚੌਹਾਨ, ਚੌਧਰੀ ਨੰਦ ਲਾਲ ਭਾਟੀਆ, ਪਵਨ ਭਾਟੀਆ, ਓਂਕਾਰ ਭੂੰਬਲਾ ਨਾਨੋਵਾਲ, ਰੇਸ਼ਮ ਜੀਤਪੁਰ, ਘੋਲਾ ਜੀਤਪੁਰ ਅਤੇ ਬਹੁ ਗਿਣਤੀ ਇਲਾਕਾ ਵਾਸੀ ਹਾਜ਼ਰ ਸਨ।