07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਨਸ਼ਿਆਂ ਦੀ ਰੋਕਥਾਮ ਲਈ ਸਿਆਸੀ ਪਾਰਟੀਆਂ ਦਾ ਵਫਦ ਐਸ. ਐਸ. ਪੀ. ਨੂੰ ਮਿਲਿਆ

ਨਵਾਂਸ਼ਹਿਰ, 7 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਚੱਲ ਰਹੇ ਨਸ਼ਿਆਂ ਦੇ ਗੈਰ ਕਾਨੂੰਨੀ ਕਾਰੋਬਾਰ ਨੂੰ ਰੋਕਣ ਸੰਬੰਧੀ ਤੇ ਔੜ ਇਲਾਕੇ ਵਿਚ ਨਸ਼ਾ ਵੇਚਣ ਦੇ ਕਥਿਤ ਤੌਰ ’ਤੇ ਸੰਮਲਿਤ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਧਰਨਾ ਲਾਈ ਬੈਠੇ ਕਮਲਜੀਤ ਕੱਕੜ ਉਰਫ਼ ਸਾਜਨ ਵਾਸੀ ਔੜ ਤੇ ਉਸ ਦੇ ਸਾਥੀਆਂ ਉਪਰ ਲੰਘੀ 19/20 ਅਗਸਤ ਦੀ ਰਾਤ ਨੂੰ ਹੋਏ ਜਾਨਲੇਵਾ ਹਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਸਿਆਸੀ ਪਾਰਟੀਆਂ, ਜਨਤਕ ਜਥੇਬੰਦੀਆਂ ਤੇ ਸਮਾਜ ਸੇਵੀਆਂ ਦਾ ਵਫਦ ਐਸ. ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਨਵਾਂਸ਼ਹਿਰ, 7 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਚੱਲ ਰਹੇ ਨਸ਼ਿਆਂ ਦੇ ਗੈਰ ਕਾਨੂੰਨੀ ਕਾਰੋਬਾਰ ਨੂੰ ਰੋਕਣ ਸੰਬੰਧੀ ਤੇ ਔੜ ਇਲਾਕੇ ਵਿਚ ਨਸ਼ਾ ਵੇਚਣ ਦੇ ਕਥਿਤ ਤੌਰ ’ਤੇ ਸੰਮਲਿਤ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਧਰਨਾ ਲਾਈ ਬੈਠੇ ਕਮਲਜੀਤ ਕੱਕੜ ਉਰਫ਼ ਸਾਜਨ ਵਾਸੀ ਔੜ ਤੇ ਉਸ ਦੇ ਸਾਥੀਆਂ ਉਪਰ ਲੰਘੀ 19/20 ਅਗਸਤ ਦੀ ਰਾਤ ਨੂੰ ਹੋਏ ਜਾਨਲੇਵਾ ਹਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਸਿਆਸੀ ਪਾਰਟੀਆਂ, ਜਨਤਕ ਜਥੇਬੰਦੀਆਂ ਤੇ ਸਮਾਜ ਸੇਵੀਆਂ ਦਾ ਵਫਦ ਐਸ. ਐਸ. ਪੀ. ਸ਼ਹੀਦ ਭਗਤ ਸਿੰਘ ਨਗਰ ਤੁਸ਼ਾਰ ਗੁਪਤਾ ਨੂੰ ਮਿਲਿਆ ਤੇ ਮੰਗ-ਪੱਤਰ ਦਿੱਤਾ। ਵਫਦ ’ਚ ਸੀ. ਪੀ. ਆਈ. (ਐਮ. ਐਲ.) ਨਿਊ ਡੈਮੋਕ੍ਰੇਸੀ ਦੇ ਆਗੂ ਦਲਜੀਤ ਸਿੰਘ ਐਡਵੋਕੇਟ, ਸੀ. ਪੀ. ਐਮ. ਦੇ ਜ਼ਿਲ੍ਹਾ ਸਕੱਤਰ ਚਰਨਜੀਤ ਸਿੰਘ ਦੌਲਤਪੁਰ, ਤਹਿਸੀਲ ਸਕੱਤਰ ਸੁਖਦੇਵ ਸਿੰਘ ਗਰਚਾ, ਆਰ. ਐਮ. ਪੀ. ਆਈ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਦੌੜਕਾ, ਸੀ. ਪੀ. ਆਈ. ਦੇ ਆਗੂ ਬਲਜਿੰਦਰ ਸਿੰਘ ਦਿਆਲ, ਜਮਹੂਰੀ ਅਧਿਕਾਰ ਸਭਾ ਦੇ ਸੂਬਾ ਕਮੇਟੀ ਮੈਂਬਰ ਬੂਟਾ ਸਿੰਘ ਮਹਿਮੂਦਪੁਰ, ਇਫਟੂ ਦੇ ਸੂਬਾ ਪ੍ਰੈੱਸ ਸਕੱਤਰ ਜਸਬੀਰ ਦੀਪ, ਅਮਰਜੀਤ ਸਿੰਘ ਗਰੁਪੜ, ਸ਼ਮਿੰਦਰ ਸਿੰਘ ਔੜ ਤੇ ਸਤਨਾਮ ਸਿੰਘ ਸੁੱਜੋਂ ਸ਼ਾਮਿਲ ਸਨ। ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਨਸ਼ੇ ਬੰਦ ਕਰਾਉਣ ਲਈ ਆਪਣੇ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾ ਰਹੀ ਹੈ ਦੂਜੇ ਪਾਸੇ ਪਿਛਲੇ ਚਾਰ ਸਾਲਾਂ ਤੋਂ ਔੜ ਇਲਾਕੇ ਵਿਚ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਿਹਾ ਵਿਅਕਤੀ ਕਮਲਜੀਤ ਕੱਕੜ ਉਰਫ਼ ਸਾਜਨ ਵਾਸੀ ਔੜ ਜੋ ਆਪਣੇ ਸਾਥੀਆਂ ਸਮੇਤ ਔੜ ਇਲਾਕੇ ਵਿਚ ਨਸ਼ਾ ਵੇਚਣ ਦੇ ਕਾਰੋਬਾ ਰ ਵਿਚ ਸੰਮਲਿਤ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਹੋਏ ਬੱਸ ਅੱਡਾ ਔੜ ਵਿਖੇ ਧਰਨਾ ਲਾਈ ਬੈਠਾ ਸੀ, ਨੂੰ ਪਹਿਲਾਂ ਪੁਲਿਸ ਮੁਲਾਜ਼ਮਾਂ ਵਲੋਂ ਧਰਨਾ ਚੁੱਕ ਲੈਣ ਲਈ ਡਰਾਇਆ ਧਮਕਾਇਆ ਜਾਂਦਾ ਹੈ, 18-19 ਅਗਸਤ ਨੂੰ ਉਸ ਨੂੰ ਕਿਸੇ 2 ਅਗਸਤ ਦੀ ਘਟਨਾ ਨਾਲ ਜੋੜ ਕੇ ਉਸ ਖ਼ਿਲਾਫ ਸੰਗੀਨ ਧਾਰਾਵਾਂ ਹੇਠ ਐੱਫ. ਆਈ. ਆਰ. ਦਰਜ ਕਰਨ ਲਈ ਆਧਾਰ ਤਿਆਰ ਕਰਨ ਦੇ ਯਤਨ ਕੀਤੇ ਜਾਂਦੇ ਹਨ ਜੋ ਸਰਪੰਚ ਔੜ ਦੇ ਦਖਲ ਤੋਂ ਬਾਅਦ ਬੰਦ ਹੁੰਦੇ ਹਨ ਅਤੇ ਫਿਰ 19-20 ਅਗਸਤ ਦੀ ਦਰਮਿਆਨੀ ਰਾਤ ਨੂੰ ਕਮਲਜੀਤ ਕੱਕੜ ਉਰਫ਼ ਸਾਜਨ ਅਤੇ ਉਸ ਦੇ ਸਾਥੀਆਂ ’ਤੇ ਜਾਨਲੇਵਾ ਹਮਲਾ ਹੋ ਜਾਂਦਾ ਹੈ। ਉਪਰੰਤ 20 ਅਗਸਤ ਦੁਕਾਨਾਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚੋਂ ਥਾਣਾ ਔੜ ਦੀ ਪੁਲਿਸ ਡੀ. ਵੀ. ਆਰ ਅਤੇ ਐਨ. ਵੀ. ਆਰ. ਲੈ ਜਾਂਦੀ ਹੈ ਪਰ ਪੂਰੇ ਦੋਸ਼ੀ ਨਹੀਂ ਫੜੇ ਜਾਂਦੇ। ਉਨ੍ਹਾਂ ਕਿਹਾ ਕਿ ਪੁਲਿਸ ਤੇ ਸਿਵਲ ਐਡਮਨਿਸਟਰੇਸ਼ਨ, ਐਕਟ ਐਨ. ਡੀ. ਪੀ. ਐਸ 1985 ਅਨੁਸਾਰ ਨਸ਼ਿਆਂ ਦੇ ਆਦੀ ਹੋਏ ਵਿਅਕਤੀਆਂ ਦੀ ਪਹਿਚਾਣ ਕਰਨ, ਇਲਾਜ, ਵਿੱਦਿਆ, ਇਲਾਜ ਉਪਰੰਤ ਸੰਭਾਲ, ਸਮਾਜ ਵਿਚ ਮੁੜ ਵਸੇਬੇ ਵਰਗੇ ਪਹਿਲੂਆਂ ਨੂੰ ਬਿਲਕੁੱਲ ਅੱਖੋਂ ਪਰੋਖੇ ਕਰ ਰਹੀਆਂ ਹਨ। ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਸ਼ਿਆਂ ਦੀ ਰੋਕਥਾਮ ਲਈ ਉਹ ਨਿਡਰ ਹੋਕੇ ਆਵਾਜ਼ ਬੁਲੰਦ ਕਰਨ।
Ad Position 22
No active advertisement
ਪਿਛਲੀ ਖ਼ਬਰ ਰਸੋਖਾਨਾ ਨਾਭ ਕੰਵਲ ਰਾਜਾ ਸਾਹਿਬ ਦੀ ਬਰਸੀ ’ਤੇ ਛੁੱਟੀ ਸੰਬੰਧੀ ਡੀ. ਸੀ. ਨਵਾਂ ਸ਼ਹਿਰ ਨੂੰ ਵਿਧਾਇਕ ਨਛੱਤਰ ਪਾਲ ਨੇ ਦਿੱਤਾ... ਅਗਲੀ ਖ਼ਬਰ ਵੱਖ-ਵੱਖ ਸ਼ਖ਼ਸੀਅਤਾਂ ਦੀ ਯਾਦ ’ਚ ਕੀਰਤਨ ਤੇ ਢਾਡੀ ਦਰਬਾਰ ਕਰਵਾਇਆ
Ad Position 24