ਪਿੰਡ ਕਰਾੜੀ (ਬਹਿ ਜੋਗਨ) ਦੀ ਪੰਚਾਇਤ ਆਮ ਆਦਮੀ ਪਾਰਟੀ ’ਚ ਸ਼ਾਮਿਲ
ਤਲਵਾੜਾ, 6 ਸਤੰਬਰ (ਮਹਿਤਾ)-ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਪਿੰਡ ਕਰਾੜੀ (ਬਹਿ ਜੋਗਨ) ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਤੇ ਕਾਂਗਰਸ ਪਾਰਟੀ ਨੂੰ ਉਦੋਂ ਕਰਾਰਾ ਝਟਕਾ ਲੱਗਿਆ ਜਦੋਂ ਪਿੰਡ ਦੇ ਪੰਚਾਇਤ ਮੈਂਬਰ ਸੰਨੀ ਕੁਮਾਰ, ਕੇਵਲ, ਮਮਤਾ ਰਾਣੀ ਤੇ ਜਸਵੀਰ ਕੌਰ ਆਪਣੇ-ਆਪਣੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ’ ਚ ਸ਼ਾਮਿਲ ਹੋ ਗਏ। ਹਲਕਾ ਇੰਚਾਰਜ ਮੁਕੇਰੀਆਂ ਆਮ ਆਦਮੀ ਪਾਰਟੀ ਸਰਬਜੋਤ ਸਿੰਘ ਸਾਬੀ ਨੇ ਸਮੂਹ ਪੰਚਾਇਤਾਂ ਨੂੰ ਪਾਰਟੀ ਦਾ ਮਫ਼ਲਰ ਪਾ ਕੇ ਨਿੱਘਾ ਸਵਾਗਤ ਕੀਤਾ।
ਤਲਵਾੜਾ, 6 ਸਤੰਬਰ (ਮਹਿਤਾ)-ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਪਿੰਡ ਕਰਾੜੀ (ਬਹਿ ਜੋਗਨ) ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਤੇ ਕਾਂਗਰਸ ਪਾਰਟੀ ਨੂੰ ਉਦੋਂ ਕਰਾਰਾ ਝਟਕਾ ਲੱਗਿਆ ਜਦੋਂ ਪਿੰਡ ਦੇ ਪੰਚਾਇਤ ਮੈਂਬਰ ਸੰਨੀ ਕੁਮਾਰ, ਕੇਵਲ, ਮਮਤਾ ਰਾਣੀ ਤੇ ਜਸਵੀਰ ਕੌਰ ਆਪਣੇ-ਆਪਣੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ’ ਚ ਸ਼ਾਮਿਲ ਹੋ ਗਏ। ਹਲਕਾ ਇੰਚਾਰਜ ਮੁਕੇਰੀਆਂ ਆਮ ਆਦਮੀ ਪਾਰਟੀ ਸਰਬਜੋਤ ਸਿੰਘ ਸਾਬੀ ਨੇ ਸਮੂਹ ਪੰਚਾਇਤਾਂ ਨੂੰ ਪਾਰਟੀ ਦਾ ਮਫ਼ਲਰ ਪਾ ਕੇ ਨਿੱਘਾ ਸਵਾਗਤ ਕੀਤਾ। ਸਾਬੀ ਨੇ ਕਿਹਾ ਕਿ ਸਮੂਹ ਪੰਚਾਇਤ ਮੈਂਬਰਾਂ ਨੂੰ ਪਾਰਟੀ ’ਚ ਆਉਣ ’ਤੇ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਸਾਬੀ ਨੇ ਕਿਹਾ ਕਿ ਸਮੂਹ ਪੰਚਾਇਤ ਮੈਂਬਰਾਂ ਦੀ ਅਗਵਾਈ ’ਚ ਪਿੰਡ ਕਰਾੜੀ (ਬਹਿ ਜੋਗਣ) ਦਾ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ। ਇਸ ਮੌਕੇ ਸੇਵਾਮੁਕਤ ਲੈਕਚਰਾਰ ਠਾਕੁਰ ਨਰਦੇਵ ਸਿੰਘ ਸਾਬਕਾ ਸਰਪੰਚ ਕਰਾੜੀ (ਬਹਿ ਜੋਗਣ), ਪੰਚਾਇਤ ਮੈਂਬਰ ਇੰਜ. ਬਾਲ ਕ੍ਰਿਸ਼ਨ ਮਿੱਠੂ ਉਚੇਚੇ ਤੌਰ ’ਤੇ ਹਾਜ਼ਰ ਸਨ।