07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਕਿਸਾਨ ਮੇਲਾ 11 ਨੂੰ

ਬਲਾਚੌਰ, 6 ਸਤੰਬਰ (ਨਰੇਸ਼ ਧੌਲ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਹਾੜ੍ਹੀ ਰੁੱਤ ਦੇ ਕਿਸਾਨ ਮੇਲਿਆਂ ਦੀ ਲੜੀ ਤਹਿਤ 11 ਸਤੰਬਰ ਨੂੰ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਮੇਲਾ ਲਗਾਇਆ ਜਾ ਰਿਹਾ ਹੈ। ਡਾ.

Ad Position 21
repet_subhas-goyals [Copy P29]
ਨਿਰਦੇਸ਼ਕ ਡਾ. ਮਨਮੋਹਨਜੀਤ ਸਿੰਘ। 07-09-2026
ਬਲਾਚੌਰ, 6 ਸਤੰਬਰ (ਨਰੇਸ਼ ਧੌਲ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਹਾੜ੍ਹੀ ਰੁੱਤ ਦੇ ਕਿਸਾਨ ਮੇਲਿਆਂ ਦੀ ਲੜੀ ਤਹਿਤ 11 ਸਤੰਬਰ ਨੂੰ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਮੇਲਾ ਲਗਾਇਆ ਜਾ ਰਿਹਾ ਹੈ। ਡਾ. ਮਨਮੋਹਨਜੀਤ ਸਿੰਘ ਡੀਨ ਪੀ. ਏ. ਯੂ-ਖੇਤੀਬਾੜੀ ਕਾਲਜ ਅਤੇ ਨਿਰਦੇਸ਼ਕ, ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਨੇ ਦੱਸਿਆ ਕਿ ਕਿਸਾਨ ਮੇਲੇ ਦੌਰਾਨ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਕਿਸਾਨਾਂ ਨਾਲ ਖੇਤੀਬਾੜੀ ਸੰਬੰਧੀ ਨਵੀਆਂ ਅਤੇ ਲਾਹੇਵੰਦ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕਰਨਗੇ ਅਤੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦੇਣਗੇ। ਮੇਲੇ ਵਿਚ ਯੂਨੀਵਰਸਿਟੀ ਵਲੋਂ ਸਿਫ਼ਾਰਸ਼ ਕੀਤੀਆਂ ਕਣਕ ਦੀਆਂ ਕਿਸਮਾਂ ਪੀ. ਬੀ. ਡਬਲਿਊ. 887, ਪੀ. ਬੀ. ਡਬਲਿਊ. ਜ਼ਿੰਕ 2, ਪੀ. ਬੀ. ਡਬਲਿਊ. 872, ਪੀ. ਬੀ. ਡਬਲਿਊ. 826, ਪੀ. ਬੀ. ਡਬਲਿਊ. 1 ਬਿਸਕੁਟ, ਪੀ. ਬੀ. ਡਬਲਿਊ. ਆਰ. ਐਸ. 1, ਪੀ. ਬੀ. ਡਬਲਿਊ. 677, ਪੀ. ਬੀ. ਡਬਲਿਊ. 725, ਪੀ. ਬੀ. ਡਬਲਿਊ. 869, ਪੀ. ਬੀ. ਡਬਲਿਊ. 1 ਚਪਾਤੀ ਤੇ ਪੀ. ਬੀ. ਡਬਲਿਊ. 927 ਬਰਾਨੀ ਖੇਤਰਾਂ ਲਈ, ਜੌਂ ਦੀਆਂ ਕਿਸਮਾਂ ਪੀ. ਐਲ. 891 ਤੇ ਪੀ. ਐਲ. 807, ਛੋਲਿਆਂ ਦੀ ਪੀ. ਬੀ. ਜੀ. 10, ਗੋਭੀ ਸਰੋ੍ਹਂ ਦੀ ਜੀ. ਐਸ. ਸੀ. 7, ਮਟਰ ਦੀ ਮਟਰ ਅਗੇਤਾ 8, ਤੋਰੀਆ ਦੀ ਟੀ. ਐਲ. 17, ਤਾਰਾਮੀਰਾ ਦੀ ਟੀ. ਐਮ. ਐਲ. ਸੀ. 2, ਬਰਸੀਮ ਦੀ ਬੀ. ਐਲ. 43 ਤੇ ਜਵੀ ਦੀ ਓ. ਐਲ. 14, ਦਾਲਾਂ ਤੇ ਤੇਲਬੀਜ ਫਸਲਾਂ ਦੇ ਬੀਜਾਂ ਦੀ ਕਿੱਟ, ਹਰੇ ਚਾਰੇ ਦੀਆਂ ਫਸਲਾਂ ਦੇ ਬੀਜਾਂ ਦੀ ਕਿੱਟ ਤੇ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਵੀ ਮੇਲੇ ਵਿਚ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਫਲਦਾਰ ਬੂਟੇ ਜਿਵੇਂ ਕਿ ਲੀਚੀ, ਅੰਬ, ਅਮਰੂਦ, ਕਿੰਨੂ, ਆਮਲਾ, ਮੌਸੰਮੀ, ਬੇਰ, ਜਾਮਣ, ਆਲੂਬੁਖਾਰਾ, ਅਨਾਰ, ਗਲਗਲ ਅਤੇ ਬਾਰਾਮਾਸੀ ਨਿੰਬੂ ਦੀਆਂ ਸੁਧਰੀਆਂ ਕਿਸਮਾਂ ਦੀ ਵਿਕਰੀ ਵੀ ਕੀਤੀ ਜਾਵੇਗੀ। ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਲੋਂ ਨਵੀਆਂ ਖੇਤੀਬਾੜੀ ਤਕਨੀਕਾਂ ਅਤੇ ਖੋਜਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। ਇਸ ਮੌਕੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਵਲੋਂ ਪਸ਼ੂ ਭਲਾਈ ਕੈਂਪ ਵੀ ਲਗਾਇਆ ਜਾਵੇਗਾ, ਜਿਸ ਵਿਚ ਬਿਮਾਰ ਪਸ਼ੂਆਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪਿੰਡ ਨੰਗਲ ਵਿਖੇ ਹਰਵਿੰਦਰ ਸਿੰਘ ਸਰਿਆਂਸ ਪੇਪਰ ਮਿੱਲ ਬਣਾਂ ਦੀ ਸੇਵਾ ਮੁਕਤੀ ਮੌਕੇ ਕਰਵਾਏ ਸਮਾਗਮ ਸਮੇਂ ਹਾਜ਼ਰ ਹੋਏ ਪਤਵੰ... ਅਗਲੀ ਖ਼ਬਰ ਨਵਾਂਸ਼ਹਿਰ ਵਿਖੇ ਸਹਾਇਕ ਕਮਿਸ਼ਨਰ ਜਰਨਲ ਰਮਨਜੀਤ ਟ੍ਰੇਨਿੰਗ ਕੈਂਪ ਦੌਰਾਨ ਅਧਿਕਾਰੀਆਂ ਨਾਲ। ਜ਼ਿਲ੍ਹੇ ’ਚ ਨਵੇਂ ਰਾਸ਼ਨ ਕਾਰਡ...
Ad Position 24