05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਬੰਗਾ ’ਚ ਸੂਬਾਈ ਮੀਟਿੰਗ

ਬੰਗਾ, 4 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਸੂਬਾਈ ਅਹੁਦੇਦਾਰਾਂ ਤੇ ਆਗੂਆਂ ਦੀ ਇਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਆਲ ਇੰਡੀਆ ਫੈਡਰੇਸ਼ਨ ਆਫ ਆਂਗਣਵਾੜੀ ਵਰਕਰਜ਼ ਐਂਡ ਹੈਲਪਰਜ਼ ਦੀ ਜਨਰਲ ਸਕੱਤਰ ਕਾਮਰੇਡ ਊਸ਼ਾ ਰਾਣੀ ਤੇ ਕੌਮੀ ਪ੍ਰਧਾਨ ਕਾਮਰੇਡ ਏ.

Ad Position 21
repet_subhas-goyals [Copy P29]
ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਮੈਂਬਰ ਮੀਟਿੰਗ ਉਪਰੰਤ ਗੱਲਬਾਤ ਸਮੇਂ। 05-09-2026
ਬੰਗਾ, 4 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਸੂਬਾਈ ਅਹੁਦੇਦਾਰਾਂ ਤੇ ਆਗੂਆਂ ਦੀ ਇਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਆਲ ਇੰਡੀਆ ਫੈਡਰੇਸ਼ਨ ਆਫ ਆਂਗਣਵਾੜੀ ਵਰਕਰਜ਼ ਐਂਡ ਹੈਲਪਰਜ਼ ਦੀ ਜਨਰਲ ਸਕੱਤਰ ਕਾਮਰੇਡ ਊਸ਼ਾ ਰਾਣੀ ਤੇ ਕੌਮੀ ਪ੍ਰਧਾਨ ਕਾਮਰੇਡ ਏ. ਆਰ. ਸਿੰਧੂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਹੁੰਦੇ ਹੋਏ ਜਥੇਬੰਦੀ ਦੇ ਸੁਭਾਈ ਜਨਰਲ ਸਕੱਤਰ ਸੁਭਾਸ਼ ਰਾਣੀ ਨੇ ਜਥੇਬੰਦੀ ਦੀ ਮਜ਼ਬੂਤੀ, ਆਂਗਣਵਾੜੀ ਸਕੀਮ ਅਤੇ ਆਂਗਣਵਾੜੀ ਵਰਕਰਾਂ-ਹੈਲਪਰਾਂ ਦੇ ਹੱਕਾਂ ’ਤੇ ਹੋ ਰਹੇ ਹਮਲਿਆਂ, ਸਰਕਾਰੀ ਨੀਤੀਆਂ ਤੇ ਆਉਣ ਵਾਲੇ ਸਮੇਂ ਵਿਚ ਸੰਘਰਸ਼ਾਂ ਦੀ ਰੂਪ ਰੇਖਾ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਮੀਟਿੰਗ ਵਿਚ ਨੰਨੇ ਕਦਮ ਪ੍ਰੋਗਰਾਮ ਅਧੀਨ ਮਾਪਿਆਂ ਨੂੰ ਸਿੱਧੇ ਤੌਰ ’ਤੇ ਬਾਹਰੀ/ਪ੍ਰਾਈਵੇਟ ਐਪ ਜਾਂ ਕੋਡ ਪ੍ਰਣਾਲੀ ਨਾਲ ਜੋੜਨ ਦੇ ਯਤਨਾਂ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਗਈ। ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਨੀਤੀਆਂ ਦਾ ਅਸਲ ਮਕਸਦ ਹੌਲੀ-ਹੌਲੀ ਸਰਕਾਰੀ ਆਈ. ਸੀ. ਡੀ. ਐਸ. ਪ੍ਰਣਾਲੀ ਦੀ ਭੂਮਿਕਾ ਨੂੰ ਘਟਾਉਣਾ ਤੇ ਪਬਲਿਕ ਸਿਸਟਮ ਨੂੰ ਕਮਜ਼ੋਰ ਕਰਨਾ ਹੈ। ਆਂਗਣਵਾੜੀ ਕੇਂਦਰ ਸਿਰਫ਼ ਬੱਚਿਆਂ ਨੂੰ ਸੇਵਾਵਾਂ ਦੇਣ ਵਾਲੇ ਕੇਂਦਰ ਨਹੀਂ, ਸਗੋਂ ਸਮੁਦਾਇ ਤੇ ਸਰਕਾਰੀ ਬਾਲ ਵਿਕਾਸ ਪ੍ਰਣਾਲੀ ਵਿਚਕਾਰ ਇਕ ਮਹੱਤਵਪੂਰਨ ਰੀੜ੍ਹ ਦੀ ਹੱਡੀ ਦੇ ਰੂਪ ਵਿਚ ਕੰਮ ਕਰਦੇ ਹਨ। ਇਸ ਰੀੜ੍ਹ ਦੀ ਹੱਡੀ ਨੂੰ ਕਮਜ਼ੋਰ ਕਰਨ ਵਾਲੀ ਕਿਸੇ ਵੀ ਨੀਤੀ ਨੂੰ ਜਥੇਬੰਦੀ ਬਰਦਾਸ਼ਤ ਨਹੀਂ ਕਰੇਗੀ। ਮੀਟਿੰਗ ਵਿਚ ਨੀਲੇ/ਸਮਾਰਟ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਲਈ ਆਂਗਣਵਾੜੀ ਵਰਕਰਾਂ ’ਤੇ ਵਾਧੂ ਡਿਊਟੀਆਂ ਥੋਪਣ ਦੇ ਮੁੱਦੇ ’ਤੇ ਵੀ ਤਿੱਖਾ ਵਿਰੋਧ ਜਤਾਇਆ। ਜਥੇਬੰਦੀ ਨੇ ਸਪੱਸ਼ਟ ਕੀਤਾ ਕਿ ਆਂਗਣਵਾੜੀ ਵਰਕਰ ਪਹਿਲਾਂ ਹੀ ਪੋਸ਼ਣ, ਪ੍ਰੀ-ਸਕੂਲ ਸਿੱਖਿਆ, ਸਿਹਤ ਤੇ ਹੋਰ ਸਰਕਾਰੀ ਐਪਾਂ ਤੇ ਰਿਪੋਰਟਿੰਗ ਦੇ ਬੇਹੱਦ ਵਧੇ ਹੋਏ ਕੰਮ ਦੇ ਬੋਝ ਹੇਠ ਕੰਮ ਕਰ ਰਹੀਆਂ ਹਨ। ਇਸ ਦੇ ਬਾਵਜੂਦ ਉਨ੍ਹਾਂ ’ਤੇ ਹੋਰ ਵਿਭਾਗਾਂ ਦੇ ਕੰਮ ਅਤੇ ਡਿਊਟੀਆਂ ਥੋਪਣਾ ਪੂਰੀ ਤਰ੍ਹਾਂ ਅਨਿਆਂਪੂਰਨ ਹੈ। ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਆਂਗਣਵਾੜੀ ਵਰਕਰਾਂ ਵਲੋਂ ਨੀਲੇ/ਸਮਾਰਟ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਸੰਬੰਧੀ ਵਾਧੂ ਡਿਊਟੀ ਦਾ ਬਾਈਕਾਟ ਕੀਤਾ ਜਾਂਦਾ। ਜਥੇਬੰਦੀ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਆਂਗਣਵਾੜੀ ਵਰਕਰਾਂ ਨੂੰ ਉਨ੍ਹਾਂ ਦੇ ਅਸਲ ਕੰਮ ਤੋਂ ਹਟਾ ਕੇ ਹੋਰ ਵਿਭਾਗਾਂ ਦੇ ਕੰਮਾਂ ਵਿਚ ਲਗਾਉਣਾ ਤੁਰੰਤ ਬੰਦ ਕੀਤਾ ਜਾਵੇ। ਮੀਟਿੰਗ ਵਿਚ ਵਿੱਤ ਸਕੱਤਰ ਅੰਮ੍ਰਿਤ ਪਾਲ ਕੌਰ, ਮੀਤ ਪ੍ਰਧਾਨ ਕ੍ਰਿਸ਼ਨਾ ਕੁਮਾਰੀ, ਬਲਰਾਜ ਕੌਰ, ਅਨੂਪ ਕੌਰ, ਗੁਰਮੀਤ ਕੌਰ, ਗੁਰਮਿੰਦਰ ਕੌਰ, ਗੁਰਮੇਲ ਕੌਰ, ਗੁਰਬਖਸ਼ ਕੌਰ, ਜਸਵਿੰਦਰ ਕੌਰ ਨੀਲੋਵਾਲ ਸਕੱਤਰ, ਰਣਜੀਤ ਕੌਰ, ਮਨਦੀਪ ਕੁਮਾਰੀ, ਸਰਜੀਤ ਕੌਰ, ਭਿੰਦਰ ਕੌਰ ਗੌਸਲ, ਗੁਰਦੀਪ ਕੌਰ, ਲਖਵਿੰਦਰ ਕੌਰ ਨਵਾਂਸ਼ਹਿਰ, ਨਿਰਲੇਪ ਕੌਰ ਰਾਜ ਕੌਰ ਸ਼ਾਮਿਲ ਹੋਏ ਸਨ।
Ad Position 22
No active advertisement
ਪਿਛਲੀ ਖ਼ਬਰ ਘੁੰਮਣ ਸਕੂਲ ਹੈਂਡਬਾਲ ਟੀਮ ਨੇ ਪਹਿਲਾ ਸਥਾਨ ਜਿੱਤਿਆ ਅਗਲੀ ਖ਼ਬਰ ਅਧਿਆਪਕ ਦਿਵਸ ’ਤੇ ਵਿਸ਼ੇਸ਼-ਸੂਬਾਈ ਪਛਾਣ ਬਣਿਆ ਅਧਿਆਪਕਾਂ ਦਾ ਸਾਹਿਤਕ ਉਪਰਾਲਾ
Ad Position 24