ਵਾਤਾਵਰਨ ਸੰਭਾਲ ਸੁਸਾਇਟੀ ਦੇ ਆਗੂ ਸ੍ਰੀ ਕ੍ਰਿਸ਼ਨ ਜਨਮ ਉਤਸਵ ਸਮੇਂ ਮੂਸਾਪੁਰ ਰੇਲਵੇ ਫਾਟਕ ਤੋਂ ਗੰਨਾਂ ਮਿੱਲ ਵਾਲੀ ਸੜਕ ਕੰਢੇ ਬੂਟੇ ਲਗਾਉਂਦੇ ਹੋਏ।
ਵਾਤਾਵਰਨ ਸੰਭਾਲ ਸੁਸਾਇਟੀ ਨੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਬੂਟੇ ਲਗਾਏ
ਨਵਾਂਸ਼ਹਿਰ, 4 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਵਾਤਾਵਰਨ ਸੰਭਾਲ ਸੁਸਾਇਟੀ ਵਲੋਂ ਮੂਸਾਪੁਰ ਰੇਲਵੇ ਫਾਟਕ ਤੋਂ ਗੰਨਾਂ ਮਿੱਲ ਵਾਲੀ ਸੜਕ ਕੰਢੇ ਬੂਟੇ ਲਗਾ ਕੇ ਸ੍ਰੀ ਕ੍ਰਿਸ਼ਨ ਜਨਮ ਉਤਸਵ ਮਨਾਇਆ। ਇਸ ਮੌਕੇ ਸੁਸਾਇਟੀ ਦੇ ਵਾਈਸ ਪ੍ਰਧਾਨ ਤਰਸੇਮ ਲਾਲ ਨੇ ਕਿਹਾ ਕਿ ਗੁਰੂਆਂ, ਪੀਰਾਂ ਤੇ ਦੇਵੀ-ਦੇਵਤਿਆਂ ਨੇ ਸ੍ਰਿਸ਼ਟੀ ਨੂੰ ਪਿਆਰ ਕਰਨ ਦਾ ਸੁਨੇਹਾ ਦਿੱਤਾ ਹੈ।
ਨਵਾਂਸ਼ਹਿਰ, 4 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਵਾਤਾਵਰਨ ਸੰਭਾਲ ਸੁਸਾਇਟੀ ਵਲੋਂ ਮੂਸਾਪੁਰ ਰੇਲਵੇ ਫਾਟਕ ਤੋਂ ਗੰਨਾਂ ਮਿੱਲ ਵਾਲੀ ਸੜਕ ਕੰਢੇ ਬੂਟੇ ਲਗਾ ਕੇ ਸ੍ਰੀ ਕ੍ਰਿਸ਼ਨ ਜਨਮ ਉਤਸਵ ਮਨਾਇਆ। ਇਸ ਮੌਕੇ ਸੁਸਾਇਟੀ ਦੇ ਵਾਈਸ ਪ੍ਰਧਾਨ ਤਰਸੇਮ ਲਾਲ ਨੇ ਕਿਹਾ ਕਿ ਗੁਰੂਆਂ, ਪੀਰਾਂ ਤੇ ਦੇਵੀ-ਦੇਵਤਿਆਂ ਨੇ ਸ੍ਰਿਸ਼ਟੀ ਨੂੰ ਪਿਆਰ ਕਰਨ ਦਾ ਸੁਨੇਹਾ ਦਿੱਤਾ ਹੈ। ਇਸ ਸੁਨੇਹੇ ‘ਤੇ ਅਮਲ ਕਰਦਿਆਂ 23 ਸਾਲਾਂ ਤੋਂ ਇਲਾਕੇ ਵਿਚ ਰੁੱਖਾਂ ਦੀ ਘਾਟ ਨੂੰ ਪੂਰਾ ਕਰਨ ਅਤੇ ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਲਈ ਬੂਟੇ ਲਗਾਏ ਜਾ ਰਹੇ ਹਨ। ਸੁਸਾਇਟੀ ਮੈਂਬਰ ਅਰੁਣ ਬਾਲੀ ਤੇ ਨੀਰਜ ਸ਼ਰਮਾ ਨੇ ਕਿਹਾ ਕਿ “ਇਕ ਰੁੱਖ ਸੌ ਸੁੱਖ” ਦਾ ਨਾਅਰਾ ਘਰ-ਘਰ ਤੱਕ ਪਹੁੰਚਾਉਣਾ ਸਮੇਂ ਦੀ ਲੋੜ ਹੈ। ਇਸ ਮੌਕੇ ਅਨਿਲ ਬਾਲੀ, ਅਰੁਣ ਕੁਮਾਰ ਬਾਲੀ, ਸੁਭਾਸ਼ ਚੰਦਰ, ਸੋਹੇਲ ਦੀਵਾਨ, ਨੀਰਜ ਸ਼ਰਮਾਂ ਤੇ ਹੋਰ ਸ਼ਾਮਿਲ ਸਨ।