30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਪੀ . ਜੀ . ਆਈ. ’ ਚ ਖੋਜ ਕਾਰਜਾਂ ਲਈ ਸਰੀਰ ਦਾਨ ਕਰਨ ਦੀਆਂ ਕੀਤੀਆਂ ਵਸੀਹਤਾਂ

ਨਵਾਂਸ਼ਹਿਰ, 29 ਅਗਸਤ (ਦੀਦਾਰ ਸਿੰਘ ਸ਼ੇਤਰਾ) - ਡੇਰਾ ਬਿਆਸ ਵਿਖੇ ਸਤਸੰਗ ਸ਼ੁਰੂ ਹੋਣ ਤੋਂ ਪਹਿਲਾਂ ਅੰਗ ਦਾਨ ਕਰਨ ਸਬੰਧੀ ਵਿਖਾਈ ਜਾਣ ਵਾਲੀ ਵੀਡੀਓ ਤੋਂ ਪ੍ਰਭਾਵਿਤ ਹੋ ਕੇ ਸਰਵਨ ਕੁਮਾਰ ਸੇਵਾ ਮੁਕਤ ਪ੍ਰਬੰਧ ਅਫਸਰ ਸਿੱਖਿਆ ਵਿਭਾਗ ਅਤੇ ਉਹਨਾਂ ਦੀ ਸੁਪਤਨੀ ਸ੍ਰੀਮਤੀ ਕ੍ਰਿਸ਼ਨਾ ਨੇ ਆਪਣੇ ਪਰਿਵਾਰ ਦੀ ਸਹਿਮਤੀ ਨਾਲ ਮੌਤ ਤੋਂ ਬਾਅਦ ਆਪਣੀਆਂ ਮ੍ਰਿਤਕ ਦੇਹਾਂ ਪੀ. ਜੀ.

Ad Position 21
No active advertisement
ਸਰਵਨ ਕੁਮਾਰ ਅਤੇ ਕ੍ਰਿਸ਼ਨਾ ਸਰੀਰ ਦਾਨ ਕਰਨ ਸਬੰਧੀ ਕੀਤੀ ਵਸੀਹਤ ਦਿਖਾਉਂਦੇ ਹੋਏ। 30-08-2026
ਨਵਾਂਸ਼ਹਿਰ, 29 ਅਗਸਤ (ਦੀਦਾਰ ਸਿੰਘ ਸ਼ੇਤਰਾ) - ਡੇਰਾ ਬਿਆਸ ਵਿਖੇ ਸਤਸੰਗ ਸ਼ੁਰੂ ਹੋਣ ਤੋਂ ਪਹਿਲਾਂ ਅੰਗ ਦਾਨ ਕਰਨ ਸਬੰਧੀ ਵਿਖਾਈ ਜਾਣ ਵਾਲੀ ਵੀਡੀਓ ਤੋਂ ਪ੍ਰਭਾਵਿਤ ਹੋ ਕੇ ਸਰਵਨ ਕੁਮਾਰ ਸੇਵਾ ਮੁਕਤ ਪ੍ਰਬੰਧ ਅਫਸਰ ਸਿੱਖਿਆ ਵਿਭਾਗ ਅਤੇ ਉਹਨਾਂ ਦੀ ਸੁਪਤਨੀ ਸ੍ਰੀਮਤੀ ਕ੍ਰਿਸ਼ਨਾ ਨੇ ਆਪਣੇ ਪਰਿਵਾਰ ਦੀ ਸਹਿਮਤੀ ਨਾਲ ਮੌਤ ਤੋਂ ਬਾਅਦ ਆਪਣੀਆਂ ਮ੍ਰਿਤਕ ਦੇਹਾਂ ਪੀ.ਜੀ.ਆਈ ਚੰਡੀਗੜ੍ਹ ਨੂੰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕਰਨ ਦਾ ਫੈਸਲਾ ਕਰਦਿਆਂ ਪੀ.ਜੀ.ਆਈ ਚੰਡੀਗੜ੍ਹ ਦੇ ਨਾਂ ’ਤੇ ਵਸੀਹਤ ਕਰਵਾ ਦਿੱਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਵਨ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਸਰੀਰ ਨੂੰ ਸਾੜਨ ਨਾਲੋਂ ਚੰਗਾ ਹੈ ਕਿ ਖੋਜ ਕਾਰਜਾਂ ਲਈ ਸਰੀਰ ਦਾਨ ਕਰਕੇ ਮਰਨ ਤੋਂ ਬਾਅਦ ਵੀ ਲੋਕਾਂ ਦੇ ਕੰਮ ਆਇਆ ਜਾਵੇ। ਅੱਜ ਕੱਲ ਮਨੁੱਖ ਦੇ ਬਹੁਤ ਸਾਰੇ ਅੰਗ ਕਿਸੇ ਦੂਜੇ ਲੋੜਵੰਦ ਮਰੀਜ਼ਾਂ ਦੇ ਕੰਮ ਆ ਰਹੇ ਹਨ। ਜਿਨ੍ਹਾਂ ਨਾਲ ਉਹਨਾਂ ਨੂੰ ਨਵਾਂ ਜੀਵਨ ਮਿਲਦਾ ਹੈ। ਸਰੀਰ ਦਾਨ ਜਾਂ ਅੰਗ ਦਾਨ ਕਰਨਾ ਮਨੁੱਖਤਾ ਲਈ ਇੱਕ ਮਹਾਨ ਕਾਰਜ ਹੈ। ਉਹਨਾਂ ਨੇ ਦੂਸਰੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਮਨੁੱਖਤਾ ਦੀ ਭਲਾਈ ਲਈ ਸਰੀਰ ਦਾਨ/ਅੰਗ ਦਾਨ ਜਰੂਰ ਕਰਨ। ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਉਹਨਾਂ ਦੀ ਪੋਤੀ ਅਰਸ਼ੀਆ ਜਿਹੜੀ ਕਿ ਅਜੇ 20 ਸਾਲ ਦੀ ਹੈ ਨੇ ਵੀ ਮਨਿਸਟਰੀ ਆਫ ਹੈਲਥ ਐਂਡ ਫੈਮਲੀ ਵੈਲਫੇਅਰ ਗਵਰਨਮੈਂਟ ਆਫ ਇੰਡੀਆ ਨੂੰ ਆਪਣੇ ਅੰਗ ਦਾਨ ਕਰਨ ਦਾ ਪ੍ਰਣ ਲਿਆ ਹੈ। ਇਸ ਮੌਕੇ ਉਹਨਾਂ ਦੇ ਨੇੜਲੇ ਰਿਸ਼ਤੇਦਾਰ ਹਰਭਜਨ ਸਿੰਘ ਹੀਰ (ਕ੍ਰਿਸ਼ਨਾ ਦਾ ਛੋਟਾ ਭਰਾ) ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਜ਼ਿਲ੍ਹਾ ਓ.ਬੀ.ਸੀ ਪ੍ਰਧਾਨ ਦੀਪਕ ਸੈਣੀ ਵਲੋਂ 42 ਮੈਂਬਰੀ ਜ਼ਿਲ੍ਹਾ ਟੀਮ ਦਾ ਐਲਾਨ ਅਗਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ 1 ਕਾਬੂ
Ad Position 24