ਭਾਜਪਾ ਜ਼ਿਲ੍ਹਾ ਓ.ਬੀ.ਸੀ ਪ੍ਰਧਾਨ ਦੀਪਕ ਸੈਣੀ ਵਲੋਂ 42 ਮੈਂਬਰੀ ਜ਼ਿਲ੍ਹਾ ਟੀਮ ਦਾ ਐਲਾਨ
ਤਾਰਾਗੜ੍ਹ, 29 ਅਗਸਤ (ਸੋਹਨ ਲਾਲ)-ਭਾਜਪਾ ਓ. ਬੀ.
ਤਾਰਾਗੜ੍ਹ, 29 ਅਗਸਤ (ਸੋਹਨ ਲਾਲ)-ਭਾਜਪਾ ਓ.ਬੀ.ਸੀ ਮੋਰਚਾ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਦੀਪਕ ਸੈਣੀ ਨੇ ਆਪਣੀ ਜ਼ਿਲ੍ਹਾ ਟੀਮ ਦਾ ਐਲਾਨ ਕੀਤਾ। ਇਸ ਵਿਚ ਜ਼ਿਲ੍ਹਾ ਮਹਾਂਮੰਤਰੀ ਰਾਜੀਵ ਸੈਣੀ, ਪੰਕਜ ਕਟਾਰੀਆ ਅਤੇ ਰਮਨ ਸੈਣੀ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਿਜੈ ਕੁਮਾਰ, ਕਮਲ ਕੁਮਾਰ, ਰਾਜ ਕੁਮਾਰ, ਪਵਨ ਕੁਮਾਰ, ਸੁਖਵਿੰਦਰ ਸੈਣੀ ਅਤੇ ਬਬਲੀ ਦੇਵੀ ਨੂੰ ਜ਼ਿਲ੍ਹਾ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਾਜਨ ਚੌਧਰੀ, ਅਨੀਸ਼ ਕੁਮਾਰ, ਸੁਸ਼ੀਲ ਜੋਗੀ, ਪ੍ਰਦੀਪ ਸੈਣੀ, ਅਨਿਲ ਮਠਾਰੂ, ਸੁਖਦੇਵ ਪਾਲ ਅਤੇ ਅਨਿਲ ਮਲਹੋਤਰਾ ਨੂੰ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਨਾਂ ਨੇ ਨਿਯੁਕਤ ਕੀਤੇ ਗਏ ਸਾਥੀਆਂ ਨੂੰ ਆਉਣ ਵਾਲੀਆਂ ਚੋਣਾਂ ਲਈ ਤਿਆਰ ਰਹਿਣ ਲਈ ਕਿਹਾ l ਉਨਾਂ ਕਿਹਾ ਕਿ 2027 ਵਿਚ ਆਉਣ ਵਾਲੇ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨਾ ਤੈਅ ਹੈ ।