28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਲਾਇਨਜ਼ ਕਲੱਬ ਨਵਾਂਸ਼ਹਿਰ ਗੋਲਡ ਬੰਦਗੀ 321-ਡੀ ਵਲੋਂ ਖ਼ੂਨਦਾਨ ਕੈਂਪ

ਨਵਾਂਸ਼ਹਿਰ, 28 ਅਗਸਤ (ਹਰਮਿੰਦਰ ਸਿੰਘ ਪਿੰਟੂ) - ਲਾਇਨਜ਼ ਕਲੱਬ ਨਵਾਂਸ਼ਹਿਰ ਗੋਲਡ ਬੰਦਗੀ 321- ਡੀ ਵੱਲੋਂ ਡਿਸਟ੍ਰਿਕਟ ਚੇਅਰਪਰਸਨ ਲਾਇਨ ਪਾਲ ਸਿੰਘ ਬੰਗਾ ਦੀ ਅਗਵਾਈ ’ਚ ਕਲੱਬ ਦੇ ਫਾਊਂਡਰ ਪ੍ਰਧਾਨ ਸਵਰਗੀ ਜਰਨੈਲ ਸਿੰਘ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਬਲੱਡ ਡੋਨਰ ਕੌਂਸਲ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਲਗਾਇਆ ਗਿਆ। ਜਾਣਕਾਰੀ ਦਿੰਦੇ ਹੋਏ ਡਿਸਟ੍ਰਿਕਟ ਚੇਅਰਪਰਸਨ ਲਾਇਨ ਪਾਲ ਸਿੰਘ ਬੰਗਾ, ਪ੍ਰਧਾਨ ਲਖਵਿੰਦਰ ਸਿੰਘ ਸੂਰਾਪੁਰੀ, ਖਜ਼ਾਨਚੀ ਜਸਪਾਲ ਸਿੰਘ ਲੌਂਗੀਆ ਅਤੇ ਸੈਕਟਰੀ ਰਜਿੰਦਰ ਸਿੰਘ ਸੈਦਪੁਰੀ ਨੇ ਦੱਸਿਆ ਕਿ ਸਵਰਗੀ ਜਰਨੈਲ ਸਿੰਘ ਦੀ ਯਾਦ ’ਚ ਲਗਾਏ ਖੂਨਦਾਨ ਕੈਂਪ ਮੌਕੇ 61 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 29-08-2026
ਨਵਾਂਸ਼ਹਿਰ, 28 ਅਗਸਤ (ਹਰਮਿੰਦਰ ਸਿੰਘ ਪਿੰਟੂ) - ਲਾਇਨਜ਼ ਕਲੱਬ ਨਵਾਂਸ਼ਹਿਰ ਗੋਲਡ ਬੰਦਗੀ 321- ਡੀ ਵੱਲੋਂ ਡਿਸਟ੍ਰਿਕਟ ਚੇਅਰਪਰਸਨ ਲਾਇਨ ਪਾਲ ਸਿੰਘ ਬੰਗਾ ਦੀ ਅਗਵਾਈ ’ਚ ਕਲੱਬ ਦੇ ਫਾਊਂਡਰ ਪ੍ਰਧਾਨ ਸਵਰਗੀ ਜਰਨੈਲ ਸਿੰਘ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਬਲੱਡ ਡੋਨਰ ਕੌਂਸਲ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਲਗਾਇਆ ਗਿਆ। ਜਾਣਕਾਰੀ ਦਿੰਦੇ ਹੋਏ ਡਿਸਟ੍ਰਿਕਟ ਚੇਅਰਪਰਸਨ ਲਾਇਨ ਪਾਲ ਸਿੰਘ ਬੰਗਾ, ਪ੍ਰਧਾਨ ਲਖਵਿੰਦਰ ਸਿੰਘ ਸੂਰਾਪੁਰੀ, ਖਜ਼ਾਨਚੀ ਜਸਪਾਲ ਸਿੰਘ ਲੌਂਗੀਆ ਅਤੇ ਸੈਕਟਰੀ ਰਜਿੰਦਰ ਸਿੰਘ ਸੈਦਪੁਰੀ ਨੇ ਦੱਸਿਆ ਕਿ ਸਵਰਗੀ ਜਰਨੈਲ ਸਿੰਘ ਦੀ ਯਾਦ ’ਚ ਲਗਾਏ ਖੂਨਦਾਨ ਕੈਂਪ ਮੌਕੇ 61 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਵਰਿੰਦਰ ਸਿੰਘ ਦੋਆਬਾ ਟਾਇਰ ਦਾ ਵਿਸ਼ੇਸ਼ ਸਹਿਯੋਗ ਰਿਹਾ ਅਤੇ ਖੂਨਦਾਨੀਆਂ ਨੂੰ ਤੋਹਫੇ ਦਿੱਤੇ ਗਏ। ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਲਾਇਨ ਰਛਪਾਲ ਸਿੰਘ ਬੱਚਾ ਜੀਵੀ ਚੇਅਰਮੈਨ ਮਲਟੀਪਲਾਈ ਅਤੇ ਪਾਲ ਸਿੰਘ ਬੰਗਾ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਉਹਨਾਂ ਨਾਲ ਸ਼ਿਵ ਸੇਖੜੀ ਅਤੇ ਪਾਸਟ ਗਵਰਨਰ ਹਰੀਸ਼ ਬੰਗਾ ਵੀ ਉਚੇਚੇ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਬਲੱਡ ਬੈਂਕ ਦੇ ਫਾਊਂਡਰ ਪ੍ਰਧਾਨ ਗੁਰਿੰਦਰ ਸਿੰਘ ਤੂਰ ਨੇ ਲਾਇਨਜ਼ ਕਲੱਬ ਗੋਲਡ ਬੰਦਗੀ ਵੱਲੋਂ ਕੀਤੇ ਇਸ ਕਾਰਜ ਲਈ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਪਾਲ ਸਿੰਘ ਬੰਗਾ ਨੇ ਬਲੱਡ ਬੈਂਕ ਨੂੰ ਇੱਕ ਲੱਖ ਰੁਪਏ ਦੇਣ ਦਾ ਵਾਅਦਾ ਵੀ ਕੀਤਾ। ਡਾਕਟਰ ਅਜੇ ਬੱਗਾ ਨੇ ਦੱਸਿਆ ਭਗਤ ਪੂਰਨ ਸਿੰਘ ਵੱਲੋਂ ਇਸ ਬਲੱਡ ਬੈਂਕ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਇਹ ਸੰਸਥਾ ਹਮੇਸ਼ਾ ਹੀ ਲੋੜਵੰਦਾਂ ਦੀ ਸਹਾਇਤਾ ਕਰਦੀ ਹੈ। ਪਾਲ ਸਿੰਘ ਬੰਗਾ ਨੇ ਦੱਸਿਆ ਕਿ ਇਹ ਕੈਂਪ ਫਾਊਂਡਰ ਪ੍ਰਧਾਨ ਜਰਨੈਲ ਸਿੰਘ ਦੀ ਯਾਦ ਨੂੰ ਸਮਰਪਿਤ ਲਗਾਇਆ ਗਿਆ ਹੈ। ਇਸ ਮੌਕੇ ਵੱਧ ਤੋਂ ਵੱਧ ਖੂਨਦਾਨੀਆਂ ਨੇ ਖੂਨਦਾਨ ਕੀਤਾ ਜਿਨ੍ਹਾਂ ਨੂੰ ਸਰਟੀਫੀਕੇਟ ਤੇ ਗਿਫਟ ਦਿੱਤੇ ਗਏ। ਪਾਲ ਸਿੰਘ ਬੰਗਾ ਨੇ ਦੱਸਿਆ ਕਿ ਖੂਨਦਾਨ ਕਰਨਾ ਇੱਕ ਮਹਾਂਦਾਨ ਹੈ ਇਸ ਨਾਲ ਅਸੀਂ ਕਈ ਕੀਮਤੀ ਜਾਨਾਂ ਬਚਾ ਸਕਦੇ ਹਾਂ। ਇਸ ਮੌਕੇ ਵੱਖ-ਵੱਖ ਕਲੱਬਾਂ ਦੇ ਪ੍ਰਧਾਨ ਤੇ ਅਹੁਦੇਦਾਰ ਜਿਨ੍ਹਾਂ ਵਿੱਚ ਪ੍ਰਧਾਨ ਭੁਪਿੰਦਰ ਸਿੰਘ ਤਲਵਾਰ, ਸੈਕਟਰੀ ਇੰਦਰਜੀਤ ਸਿੰਘ ਅਰੋੜਾ, ਆਰ. ਪੀ ਸੋਨੀ, ਵਰੁਣ ਕੁਮਾਰ ਨੰਗਲ, ਲਾਇਨਜ਼ ਕਲੱਬ ਬੰਗਾ ਨਿਸ਼ਚੇ ਤੋਂ ਜਸਪਾਲ ਸਿੰਘ, ਗੁਲਸ਼ਨ ਕੁਮਾਰ, ਲਾਇਨਜ਼ ਕਲੱਬ ਸਿਮਰਨ ਤੋਂ ਡਾਕਟਰ ਵਿਨੀਤਾ ਕੁਮਾਰੀ ਮੀਨੂ ਭੁੱਟਾ, ਬੰਗਾ ਮਹਿਕ ਤੋਂ ਪ੍ਰਧਾਨ ਸਿੰਘ ਜਤਿੰਦਰ ਮੋਹਨ, ਲਾਇਨਜ਼ ਕਲੱਬ ਸਿਟੀ ਸਮਾਈਲ ਤੋਂ ਗਗਨਦੀਪ ਸਿੰਘ ਪ੍ਰਧਾਨ, ਮੁਕੰਦਪੁਰ ਤੋਂ ਰਾਜਕੁਮਾਰ ਬਹੁਤ ਵੱਡੀ ਗਿਣਤੀ ’ਚ ਕਲੱਬਾਂ ਦੇ ਅਹੁਦੇਦਾਰ ਤੇ ਪ੍ਰਧਾਨ ਸ਼ਾਮਿਲ ਹੋਏ ਜਿਨ੍ਹਾਂ ਦਾ ਲਾਇਨਜ਼ ਕਲੱਬ ਨਵਾਂਸ਼ਹਿਰ 321 ਦੀ ਗੋਲਡ ਬੰਦਗੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਖੂਨਦਾਨੀਆਂ ਦਾ ਪਹੁੰਚਣ ’ਤੇ ਧੰਨਵਾਦ ਕੀਤਾ। ਇਸ ਮੌਕੇ ਰਜਿੰਦਰ ਸਿੰਘ ਸੈਦਪੁਰੀ ਸੈਕਟਰੀ, ਜਸਪਾਲ ਸਿੰਘ ਲੌਂਗੀਆ ਫਾਈਨੈਂਸ ਸਕੱਤਰ, ਅਵਤਾਰ ਸਿੰਘ ਸੈਣੀ ਯੂ.ਐਸ.ਏ. ਸੀਨੀਅਰ ਵਾਈਸ ਪ੍ਰਧਾਨ, ਤਰਲੋਚਨ ਸਿੰਘ ਐਕਸਾਈਡ ਬੈਟਰੀ ਵਾਈਸ ਪ੍ਰਧਾਨ, ਪਵਨ ਕੁਮਾਰ ਵਾਈਸ ਪ੍ਰਧਾਨ, ਹਰਮਿੰਦਰ ਸਿੰਘ ਨਵਾਂਸ਼ਹਿਰ ਚੇਅਰਮੈਨ ਮੀਡੀਆ, ਵਰਿੰਦਰ ਸਿੰਘ ਚੇਅਰਮੈਨ ਸਪੋਰਟਸ ਵਿੰਗ, ਬਲਵੰਤ ਸਿੰਘ ਲਾਦੀਆਂ ਚੇਅਰਮੈਨ ਲੀਗਲ ਸੈੱਲ, ਬਲਵੀਰ ਸਿੰਘ ਧਮਾਈ ਮੈਂਬਰਸ਼ਿਪ ਗ੍ਰੋਥ, ਰਵਿੰਦਰ ਸਿੰਘ ਨਾਗਰਾ ਡਾਇਰੈਕਟਰ, ਜਸਵੀਰ ਸਿੰਘ ਡਾਇਰੈਕਟਰ, ਕੁਲਵੰਤ ਸਿੰਘ ਸੈਣੀ ਡਾਇਰੈਕਟਰ, ਭਵਨੇਸ਼ਵਰ ਬਾਵਾ ਡਾਇਰੈਕਟਰ, ਇਕਬਾਲ ਸਿੰਘ ਡਾਇਰੈਕਟਰ, ਦਲਜੀਤ ਸਿੰਘ ਨੌਰਾ ਡਾਇਰੈਕਟਰ, ਬਲਜੀਤ ਸਿੰਘ ਨੌਰਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਲੜਕੀਆਂ ਦੀ ਰੱਸਾਕਸ਼ੀ ਟੀਮ ਦਾ ਟਰੱਸਟ ਦਫਤਰ ਵਿਖੇ ਸਨਮਾਨ... ਅਗਲੀ ਖ਼ਬਰ ਭਾਜਪਾ ਦੀ ਡਬਲ ਇੰਜਣ ਸਰਕਾਰ ਨਾਲ ਹੀ ਪੰਜਾਬ ਦਾ ਵਿਕਾਸ ਸੰਭਵ : ਸੰਦੀਪ ਭਾਟੀਆ
Ad Position 24