ਪਿੰਡ ਉਸਮਾਨਪੁਰ ਵਿਖੇ ਫਤਿਹ ਕਨਫੈਕਸ਼ਨਰੀ ਅਤੇ ਕਰਿਆਨਾ ਸਟੋਰ ਵਿੱਚ ਦਾਖਲ ਹੋਣ ਲਈ ਚੋਰਾਂ ਵਲੋਂ ਦੁਕਾਨ ਦੀ ਪਿਛਲੀ ਤੋੜੀ ਹੋਈ ਕੰਧ।
ਪਿੰਡ ਉਸਮਾਨਪੁਰ ਵਿਖੇ ਕਰਿਆਨੇ ਦੀ ਦੁਕਾਨ ’ਚ ਚੋਰੀ
ਉਸਮਾਨਪੁਰ, 28 ਅਗਸਤ (ਸੰਦੀਪ ਮਝੂਰ) - ਪਿੰਡ ਉਸਮਾਨਪੁਰ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਪਿੰਡ ਉਸਮਾਨਪੁਰ ਸਥਿਤ ਬੱਸ ਅੱਡੇ ਦੇ ਲਾਗੇ ਫਤਿਹ ਕਨਫੈਕਸ਼ਨਰੀ ਅਤੇ ਕਰਿਆਨਾ ਸਟੋਰ ਤੋਂ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਦੁਕਾਨਦਾਰ ਕੁਲਵਿੰਦਰ ਸਿੰਘ ਵਾਸੀ ਪਿੰਡ ਸ਼ੇਖੂਪੁਰ ਬਾਗ਼ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਜਦੋਂ ਉਨ੍ਹਾਂ ਅੱਜ ਸਵੇਰੇ ਆ ਕੇ ਦੁਕਾਨ ਖੋਲ੍ਹੀ ਤਾਂ ਦੁਕਾਨ ਦੀ ਪਿਛਲੀ ਕੰਧ ਪਾੜ ਕੇ ਚੋਰਾਂ ਵਲੋਂ ਅੰਦਰ ਦਾਖਲ ਕੇ ਬਦਾਮ, ਦੇਸੀ ਘਿਓ ਦੇ ਪੈਕੇਟ, ਸਾਬਣ, ਸਰਫ਼ ਦੇ ਪੈਕੇਟ ਅਤੇ ਹੋਰ ਨਿੱਤ ਵਰਤੋਂ ਦਾ ਸਮਾਨ ਚੋਰੀ ਕਰ ਲਿਆ ਗਿਆ।
ਉਸਮਾਨਪੁਰ, 28 ਅਗਸਤ (ਸੰਦੀਪ ਮਝੂਰ) - ਪਿੰਡ ਉਸਮਾਨਪੁਰ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਪਿੰਡ ਉਸਮਾਨਪੁਰ ਸਥਿਤ ਬੱਸ ਅੱਡੇ ਦੇ ਲਾਗੇ ਫਤਿਹ ਕਨਫੈਕਸ਼ਨਰੀ ਅਤੇ ਕਰਿਆਨਾ ਸਟੋਰ ਤੋਂ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਦੁਕਾਨਦਾਰ ਕੁਲਵਿੰਦਰ ਸਿੰਘ ਵਾਸੀ ਪਿੰਡ ਸ਼ੇਖੂਪੁਰ ਬਾਗ਼ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਜਦੋਂ ਉਨ੍ਹਾਂ ਅੱਜ ਸਵੇਰੇ ਆ ਕੇ ਦੁਕਾਨ ਖੋਲ੍ਹੀ ਤਾਂ ਦੁਕਾਨ ਦੀ ਪਿਛਲੀ ਕੰਧ ਪਾੜ ਕੇ ਚੋਰਾਂ ਵਲੋਂ ਅੰਦਰ ਦਾਖਲ ਕੇ ਬਦਾਮ, ਦੇਸੀ ਘਿਓ ਦੇ ਪੈਕੇਟ, ਸਾਬਣ, ਸਰਫ਼ ਦੇ ਪੈਕੇਟ ਅਤੇ ਹੋਰ ਨਿੱਤ ਵਰਤੋਂ ਦਾ ਸਮਾਨ ਚੋਰੀ ਕਰ ਲਿਆ ਗਿਆ। ਇਸਦੀ ਵੀਡਿਉ ਰਿਕਾਰਡਿੰਗ ਦੁਕਾਨ ਅੰਦਰ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਜਿਸ ਵਿੱਚ ਦੋ ਨੌਜਵਾਨ ਮੂੰਹ ਬੰਨ੍ਹ ਕੇ ਬੇਖੌਫ ਤਰੀਕੇ ਨਾਲ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਦਿਖਾਈ ਦੇ ਰਹੇ ਹਨ। ਉਸਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਚੋਰਾਂ ਵਲੋਂ ਇਸੇ ਅੰਦਾਜ਼ ਵਿੱਚ ਦੁਕਾਨ ਦੀ ਪਿਛਲੀ ਕੰਧ ਪਾੜ ਕੇ ਚੋਰੀ ਕੀਤੀ ਗਈ ਸੀ। ਇਸ ਸਬੰਧੀ ਥਾਣਾ ਰਾਹੋਂ ਪੁਲਿਸ ਤੋਂ ਮੁਲਾਜ਼ਮਾਂ ਨੇ ਮੌਕਾ ਦੇਖ ਕੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।