29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸਰਕਾਰੀ ਪ੍ਰਾਇਮਰੀ ਸਕੂਲ ਮੁਜਫਰਪੁਰ ’ ਚੋਂ ਦੋ ਗੈਸ ਸਿਲੰਡਰ ਚੋਰੀ

ਉਸਮਾਨਪੁਰ, 28 ਅਗਸਤ (ਸੰਦੀਪ ਮਝੂਰ) - ਸਰਕਾਰੀ ਪ੍ਰਾਇਮਰੀ ਸਕੂਲ ਮੁਜ਼ਫਰਪੁਰ ਵਿਖੇ ਚੋਰਾਂ ਵਲੋਂ ਸਕੂਲ ਦੇ ਮਿਡ-ਡੇ-ਮੀਲ ਲਈ ਵਰਤੇ ਜਾਂਦੇ ਦੋ ਗੈਸ ਸਿਲੰਡਰ ਚੋਰੀ ਕਰ ਲਏ ਜਾਣ ਦਾ ਸਮਾਚਾਰ ਹੈ। ਹੈੱਡ ਟੀਚਰ ਪਵਨਜੀਤ ਸਿੰਘ ਨੇ ਦੱਸਿਆ ਕਿ 26 ਅਗਸਤ ਦਿਨ ਬੁੱਧਵਾਰ ਨੂੰ ਸਕੂਲ ਵਿੱਚ ਮਿਡ-ਡੇ-ਮੀਲ ਲਈ ਵਰਤੇ ਜਾਂਦੇ ਦੋ ਐਚ.

Ad Position 21
No active advertisement
ਸਰਕਾਰੀ ਪ੍ਰਾਇਮਰੀ ਸਕੂਲ ਮੁਜਫਰਪੁਰ ਵਿਖੇ ਚੋਰਾਂ ਵਲੋਂ ਮਿਡ-ਡੇ-ਮੀਲ ਲਈ ਵਰਤੇ ਜਾਂਦੇ ਸਿਲੰਡਰ ਚੋਰੀ ਕਰਨ ਲਈ ਤੋੜੇ ਗਏ ਕਮਰੇ ਦਾ ਦ੍ਰਿਸ਼। ਤਸਵੀਰ : ਸੰਦੀਪ ਮਝੂਰ 29-08-2026
ਉਸਮਾਨਪੁਰ, 28 ਅਗਸਤ (ਸੰਦੀਪ ਮਝੂਰ) - ਸਰਕਾਰੀ ਪ੍ਰਾਇਮਰੀ ਸਕੂਲ ਮੁਜ਼ਫਰਪੁਰ ਵਿਖੇ ਚੋਰਾਂ ਵਲੋਂ ਸਕੂਲ ਦੇ ਮਿਡ-ਡੇ-ਮੀਲ ਲਈ ਵਰਤੇ ਜਾਂਦੇ ਦੋ ਗੈਸ ਸਿਲੰਡਰ ਚੋਰੀ ਕਰ ਲਏ ਜਾਣ ਦਾ ਸਮਾਚਾਰ ਹੈ। ਹੈੱਡ ਟੀਚਰ ਪਵਨਜੀਤ ਸਿੰਘ ਨੇ ਦੱਸਿਆ ਕਿ 26 ਅਗਸਤ ਦਿਨ ਬੁੱਧਵਾਰ ਨੂੰ ਸਕੂਲ ਵਿੱਚ ਮਿਡ-ਡੇ-ਮੀਲ ਲਈ ਵਰਤੇ ਜਾਂਦੇ ਦੋ ਐਚ. ਪੀ. ਕੰਪਨੀ ਦੇ ਸਿਲੰਡਰ ਚੋਰਾਂ ਵਲੋਂ ਰਸੋਈ ਦੇ ਕਮਰੇ ਦਾ ਦਰਵਾਜਾ ਤੋੜ ਕੇ ਚੋਰੀ ਕਰ ਲਏ ਗਏ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਅਗਲੇ ਦਿਨ ਆ ਕੇ ਵੇਖਿਆ ਤਾਂ ਕਮਰੇ ਦਾ ਦਰਵਾਜਾ ਟੁੱਟਿਆ ਹੋਇਆ ਸੀ ਤੇ ਅੰਦਰੋਂ ਗੈਸ ਸਿਲੰਡਰ ਗਾਇਬ ਸਨ। ਇਸ ਸਬੰਧੀ ਸਕੂਲ ਪ੍ਰਬੰਧਕਾਂ ਵਲੋਂ ਥਾਣਾ ਰਾਹੋਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਮਜਾਰਾ ਕਲਾਂ ਵਿਖੇ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦਾ ਆਮ ਇਜਲਾਸ ਹੋਇਆ ਅਗਲੀ ਖ਼ਬਰ ਐਸ.ਐਚ.ਓ ਵਰਿੰਦਰ ਕੁਮਾਰ ਕਥਿਤ ਦੋਸ਼ੀ ਸਬੰਧੀ ਜਾਣਕਾਰੀ ਦੇਣ ਸਮੇਂ। ਨੌਜਵਾਨ ਹੈਰੋਇਨ ਦਾ ਸੇਵਨ ਕਰਦਾ ਕਾਬੂ
Ad Position 24