ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਦੀ ਵਿਦਿਆਰਥਣ ਨੇ ਰੀਵੈਲੂਏਸ਼ਨ ਉਪਰੰਤ ਬਣਾਈ ਪੰਜਾਬ ਦੀ ਮੈਰਿਟ ਸੂਚੀ ’ਚ ਥਾਂ
ਨਵਾਂਸ਼ਹਿਰ, 22 ਅਗਸਤ (ਦੀਦਾਰ ਸਿੰਘ ਸ਼ੇਤਰਾ) - ਸਕੂਲ ਆਫ਼ ਐਮੀਨੈਂਸ ਨਵਾਂਸ਼ਹਿਰ ਲਈ ਵੱਡੇ ਮਾਣ ਵਾਲੀ ਗੱਲ ਹੈ ਕਿ ਸਕੂਲ ਦੀ ਵਿਦਿਆਰਥਣ ਨਿਹਾਰੀਕਾ ਕੁਮਾਰੀ ਪੁੱਤਰੀ ਪਰਮਜੀਤ ਨੇ ਸੈਸ਼ਨ 2025-26 ਦੌਰਾਨ ਬੋਰਡ ਦੀਆਂ ਪ੍ਰੀਖਿਆਵਾਂ ਦਿੱਤੀਆਂ ਸਨ। ਵਿਦਿਆਰਥਣ ਨੂੰ ਆਪਣੀ ਕਾਰਗੁਜ਼ਾਰੀ ’ਤੇ ਪੂਰਨ ਭਰੋਸਾ ਸੀ ਪਰ ਉਸ ਨੂੰ ਨਤੀਜੇ ਵੱਜੋਂ ਘੱਟ ਦਿੱਤੇ ਗਏ ਨੰਬਰਾਂ/ਅੰਕਾਂ ਨੇ ਉਸ ਦੀ ਚਿੰਤਾ ਵਿੱਚ ਵਾਧਾ ਕਰ ਦਿੱਤਾ ਸੀ।
ਨਵਾਂਸ਼ਹਿਰ, 22 ਅਗਸਤ (ਦੀਦਾਰ ਸਿੰਘ ਸ਼ੇਤਰਾ) - ਸਕੂਲ ਆਫ਼ ਐਮੀਨੈਂਸ ਨਵਾਂਸ਼ਹਿਰ ਲਈ ਵੱਡੇ ਮਾਣ ਵਾਲੀ ਗੱਲ ਹੈ ਕਿ ਸਕੂਲ ਦੀ ਵਿਦਿਆਰਥਣ ਨਿਹਾਰੀਕਾ ਕੁਮਾਰੀ ਪੁੱਤਰੀ ਪਰਮਜੀਤ ਨੇ ਸੈਸ਼ਨ 2025-26 ਦੌਰਾਨ ਬੋਰਡ ਦੀਆਂ ਪ੍ਰੀਖਿਆਵਾਂ ਦਿੱਤੀਆਂ ਸਨ। ਵਿਦਿਆਰਥਣ ਨੂੰ ਆਪਣੀ ਕਾਰਗੁਜ਼ਾਰੀ ’ਤੇ ਪੂਰਨ ਭਰੋਸਾ ਸੀ ਪਰ ਉਸ ਨੂੰ ਨਤੀਜੇ ਵੱਜੋਂ ਘੱਟ ਦਿੱਤੇ ਗਏ ਨੰਬਰਾਂ/ਅੰਕਾਂ ਨੇ ਉਸ ਦੀ ਚਿੰਤਾ ਵਿੱਚ ਵਾਧਾ ਕਰ ਦਿੱਤਾ ਸੀ। ਉਸਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੂੰ ਰੀਵੈਲੂਏਸ਼ਨ/ਮੁੜ ਮੁਲਾਂਕਣ ਲਈ ਬੇਨਤੀ ਕੀਤੀ ਸੀ। ਉਪਰੰਤ ਵਿਦਿਆਰਥਣ ਦੇ ਅੰਕਾਂ ਵਿੱਚ ਵਾਧਾ ਹੋਇਆ ਜਿਸ ਦੇ ਨਤੀਜੇ ਵਜੋਂ ਉਸ ਨੇ (ਨਿਹਾਰੀਕਾ ਕੁਮਾਰੀ) ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਮੈਰਿਟ ਵਿੱਚ ਆਪਣੀ ਬਣਦੀ ਪੁਜ਼ੀਸ਼ਨ ਹਾਸਲ ਕੀਤੀ ਹੈ। ਇਸ ਮੌਕੇ ਸਕੂਲ ਮੁਖੀ ਪ੍ਰਿੰਸੀਪਲ ਸਰਬਜੀਤ ਸਿੰਘ ਮੁਹਾਲੀ ਵਲੋਂ ਇਸ ਵਿਦਿਆਰਥਣ ਦਾ 51000/- ਦੀ ਰਾਸ਼ੀ ਦਾ ਚੈੱਕ ਦੇਕੇ ,ਉਸ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ, ਸਕੂਲ ਦੀਆਂ ਵਿਦਿਆਰਥਣਾਂ ਜਸਨੀਤ ਕੌਰ ਨੇ ਦਸਵੀਂ ਜਮਾਤ ਤੇ ਮਨਵੀਰ ਕੌਰ ਨੇ ਬਾਰ੍ਹਵੀਂ ਜਮਾਤ ਵਿੱਚ ਮੈਰਿਟ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਮੁਖੀ ਅਨੁਸਾਰ ਇਨ੍ਹਾਂ ਤਿੰਨਾਂ ਹੋਣਹਾਰ ਵਿਦਿਆਰਥਣਾਂ ਦੀ ਇਸ ਸ਼ਾਨਦਾਰ ਉਪਲਬਧੀ ਨੂੰ ਸਨਮਾਨਿਤ ਕਰਨ ਲਈ ਸਕੂਲ ਵੱਲੋਂ ਉਨ੍ਹਾਂ ਨੂੰ ਅੰਤਰਰਾਸ਼ਟਰੀ ਸਿੱਖਿਆਤਮਕ ਟੂਰ ਕਰਵਾਇਆ ਜਾਵੇਗਾ। ਸਕੂਲ ਦੀ ਇਸ ਮਾਣਮੱਤੀ ਉਪਲਬਧੀ ਲਈ ਸਕੂਲ ਮੁਖੀ ਵਲੋਂ ਤਿੰਨਾਂ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਇਸ ਮਾਣ ਮੱਤੀ ਪ੍ਰਾਪਤੀ ਲਈ ਹਾਰਦਿਕ ਵਧਾਈ ਦਿੱਤੀ ਹੈ।