13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਕੇਂਦਰ ਤੇ ‘ਆਪ’ ਸਰਕਾਰ ਸਮਾਜ ਦੀਆਂ ਭਾਵਨਾਵਾਂ ਨਾਲ ਕਰ ਰਹੀ ਹੈ ਖਿਲਵਾੜ - ਕਰੀਮਪੁਰੀ

ਕਾਠਗੜ੍ਹ/ਰੱਤੇਵਾਲ, 13 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ, ਅਸ਼ੋਕ ਕੁਮਾਰ ਲੀਲ)- ਪ੍ਰਾਧੀਨਤਾ ਦਾ ਅੰਤ ਅਤੇ ਬੇਗਮਪੁਰੇ ਦਾ ਸੰਕਲਪ ਯਾਤਰਾ 10 ਅਗਸਤ ਤੋਂ ਤੁਗਲਕਾਬਾਦ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਤੋਂ ਹੁੰਦੀ ਹੋਈ ਰੈਲ ਮਾਜਰਾ, ਟੌਂਸਾ, ਮੱਕੋਵਾਲ ਜੱਬਾ, ਕਾਠਗੜ੍ਹ ਮੋੜ ,ਚਾਹਲਾਂ, ਕਾਠਗੜ੍ਹ, ਨੱਥਾ ਨੰਗਲ, ਮਹਿੰਦੀਪੁਰ ਤੋਂ ਹੁੰਦੀ ਹੋਈ ਡਾ. ਅੰਬੇਡਕਰ ਨਗਰ ਰੱਤੇਵਾਲ ਵਿਖੇ ਪਹੁੰਚੀ।

Ad Position 21
No active advertisement
ਅਜੀਤ ਡੈਸਕ 14-08-2026
ਕਾਠਗੜ੍ਹ/ਰੱਤੇਵਾਲ, 13 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ, ਅਸ਼ੋਕ ਕੁਮਾਰ ਲੀਲ)- ਪ੍ਰਾਧੀਨਤਾ ਦਾ ਅੰਤ ਅਤੇ ਬੇਗਮਪੁਰੇ ਦਾ ਸੰਕਲਪ ਯਾਤਰਾ 10 ਅਗਸਤ ਤੋਂ ਤੁਗਲਕਾਬਾਦ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਤੋਂ ਹੁੰਦੀ ਹੋਈ ਰੈਲ ਮਾਜਰਾ, ਟੌਂਸਾ, ਮੱਕੋਵਾਲ ਜੱਬਾ, ਕਾਠਗੜ੍ਹ ਮੋੜ ,ਚਾਹਲਾਂ, ਕਾਠਗੜ੍ਹ, ਨੱਥਾ ਨੰਗਲ, ਮਹਿੰਦੀਪੁਰ ਤੋਂ ਹੁੰਦੀ ਹੋਈ ਡਾ. ਅੰਬੇਡਕਰ ਨਗਰ ਰੱਤੇਵਾਲ ਵਿਖੇ ਪਹੁੰਚੀ। ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ‘ਆਪ’ ਸਰਕਾਰ ‘ਤੇ ਗੁਰੂ ਘਰਾਂ ਅਤੇ ਬਹੁਜਨ ਸਮਾਜ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਡਾ. ਕਰੀਮਪੁਰੀ ਨੇ ਦੱਸਿਆ ਕਿ 10 ਅਗਸਤ ਤੋਂ 21 ਅਗਸਤ ਤੱਕ ਬਹੁਜਨ ਸਮਾਜ ਪਾਰਟੀ ਵੱਲੋਂ “ਪ੍ਰਤੀਨਿਧਤਾ ਦਾ ਅੰਤ ਅਤੇ ਬੇਗਮਪੁਰਾ ਦਾ ਸੰਕਲਪ ਸ਼੍ਰੀ ਗੁਰੂ ਰਵਿਦਾਸ ਸਨਮਾਨ ਸ਼ਰਧਾ ਅਤੇ ਸੰਕਲਪ ਯਾਤਰਾ” ਦੇ ਪਹਿਲੇ ਫੇਜ਼ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਤੁਗਲਕਾਬਾਦ ਅਤੇ ਪਿੰਡ ਧਲੇਤਾ ਦੀਆਂ ਘਟਨਾਵਾਂ ‘ ਤੇ ਤਿੱਖਾ ਰੋਸ ਪ੍ਰਗਟਾਉਂਦਿਆਂ ਉਨ੍ਹਾਂ ਦੱਸਿਆ ਕਿ ਇਹ ਯਾਤਰਾ ਤੁਗਲਕਾਬਾਦ ਸਥਿਤ ਗੁਰੂ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਤੋਂ ਸ਼ੁਰੂ ਕੀਤੀ ਗਈ ਹੈ ਉੱਥੇ ਕੇਂਦਰ ਦੀ ਭਾਜਪਾ ਅਤੇ ਦਿੱਲੀ ਦੀ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਵੱਲੋਂ ਪਹਿਲਾਂ 27,500 ਵਰਗ ਮੀਟਰ ਗੁਰੂ ਘਰ ਦੀ ਜ਼ਮੀਨ ‘ਤੇ ਬਣੇ ਗੁਰੂ ਘਰ ਨੂੰ ਢਾਹੁਣ ਲਈ ਪੁਲਿਸ ਲਗਾ ਕੇ 20 ਕਮਰਿਆਂ ਅਤੇ ਲੰਗਰ ਹਾਲ ਦੀ ਇਮਾਰਤ ਨੂੰ ਢਾਹ ਕੇ ਮਿੱਟੀ ਬਣਾ ਦਿੱਤਾ ਗਿਆ ਸੀ। ਠੀਕ ਇਸੇ ਤਰ੍ਹਾਂ, ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਪਿੰਡ ਧਲੇਤਾ ਜ਼ਿਲ੍ਹਾ ਜਲੰਧਰ ਵਿੱਚ ਵੀ ਗੁਰੂ ਘਰ ‘ਤੇ ਹਮਲਾ ਕੀਤਾ ਗਿਆ, ਚਾਰਦਿਵਾਰੀ ਢਾਹ ਦਿੱਤੀ ਗਈ ਤੇ ਗੁਰੂ ਘਰ ਦੀ ਬੇਅਦਬੀ ਕੀਤੀ ਗਈ। ਯਾਤਰਾ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਗੱਡੀਆਂ ਦੇ ਕਾਫਲੇ ਵਿੱਚ ਗੁਰੂ ਸਾਹਿਬ ਦੀ ਬਾਣੀ ਦਾ ਜਪ ਕਰਦੀਆਂ ਹੋਈਆਂ ਸ਼ਰਧਾ ਅਤੇ ਸੰਘਰਸ਼ ਦਾ ਸੁਮੇਲ ਬਣਾ ਕੇ ਅੱਗੇ ਵੱਧ ਰਹੀਆਂ ਹਨ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਮੰਦਰ ਕਮੇਟੀ ਵੱਲੋਂ ਅਵਤਾਰ ਸਿੰਘ ਕਰੀਮਪੁਰੀ, ਰਾਜਾ ਸਿੰਘ ਨਨਹੇੜੀ, ਹਰਭਜਨ ਸਿੰਘ ਬਜਰੇਹੜੀ, ਐਡਵੋਕੇਟ ਨਵਰਾਜ ਸਿੰਘ, ਲੋਕ ਸਭਾ ਇੰਚਾਰਜ ਅਜੀਤ ਸਿੰਘ ਭੈਣੀ, ਡਾ. ਰਾਜਵਿੰਦਰ ਲੱਕੀ, ਦਿਲਵਾਗ ਚੰਦ ਮਹਿੰਦੀਪੁਰ, ਭੁਪਿੰਦਰ ਬੇਗਮਪੁਰੀ, ਦਵਿੰਦਰ ਸੀਮਾਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਸੁੱਚਾ ਰਾਮ, ਕੁਲਦੀਪ ਫੌਜੀ, ਬਾਬੂ ਜਗਨਨਾਥ, ਰਣਜੀਤ ਕੁਮਾਰ ਰਾਣਾ, ਵਿਜੈ ਕੁਮਾਰ, ਵਿੱਕੀ, ਧੀਰਜ, ਬਾਬਾ ਸਤਪਾਲ, ਮੰਗਤ ਰਾਮ, ਮਾਸਟਰ ਮੋਹਨ ਲਾਲ, ਸੰਜੀਵ ਕੁਮਾਰ ਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੀਰਪੁਰ ਜੱਟਾਂ ’ਚ ਟਕਸਾਲੀ ਅਕਾਲੀ ਆਗੂ ਦਿਲਦਾਰ ਸਿੰਘ ਬੱਬਰ ਮਜਾਰਾ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਨਵਰੂਪ ਸਿੰਘ ਬੈਂਸ ਜਾਡਲੀ ਨੇ ਨੀਲੇ ਕਾਰਡ ਵੰਡੇ
Ad Position 24