ਸੁਤੰਤਰਤਾ ਸੰਗਰਾਮੀਆਂ ਦੇ ਵਾਰਸਾਂ ਦੀ 15 ਅਗਸਤ ਦੇ ਸੰਬੰਧ ’ਚ ਏ. ਡੀ. ਸੀ. ਸੰਜੀਵ ਸ਼ਰਮਾ ਨਾਲ ਮੀਟਿੰਗ ਹੋਈ
ਨਵਾਂਸ਼ਹਿਰ, 13 ਅਗਸਤ (ਹਰਮਿੰਦਰ ਸਿੰਘ ਪਿੰਟੂ) - ਸੁਤੰਤਰਤਾ ਸੰਗਰਾਮੀਆਂ ਦੇ ਵਾਰਸਾਂ ਦੀ ਏ. ਡੀ.
ਨਵਾਂਸ਼ਹਿਰ, 13 ਅਗਸਤ (ਹਰਮਿੰਦਰ ਸਿੰਘ ਪਿੰਟੂ) - ਸੁਤੰਤਰਤਾ ਸੰਗਰਾਮੀਆਂ ਦੇ ਵਾਰਸਾਂ ਦੀ ਏ. ਡੀ. ਸੀ ਸੰਜੀਵ ਸ਼ਰਮਾ ਨਾਲ 15 ਅਗਸਤ ਦੇ ਸਬੰਧ ਵਿੱਚ ਅਤੇ ਸੁਤੰਤਰਤਾ ਸੰਗਰਾਮੀਆਂ ਦੇ ਵਾਰਸਾਂ ਦੀਆਂ ਹੱਕੀ ਮੰਗਾਂ ਸਬੰਧੀ ਮੀਟਿੰਗ ਹੋਈ। ਮੀਟਿੰਗ ਮੌਕੇ ਏ. ਡੀ. ਸੀ. ਵਲੋਂ ਸੁਤੰਤਰਤਾ ਸੰਗਰਾਮੀਆਂ ਦੇ ਵਾਰਸਾਂ ਦੀਆਂ ਸਮੱਸਿਆਵਾਂ ਨੂੰ ਬਹੁਤ ਵਧੀਆ ਢੰਗ ਨਾਲ ਸੁਣਿਆ ਗਿਆ ਅਤੇ ਤੁਰੰਤ ਮੰਗਾਂ ਮੰਨਣ ਸਬੰਧੀ ਹੁਕਮ ਜਾਰੀ ਕੀਤੇ। ਉਨ੍ਹਾਂ 15 ਅਗਸਤ ਵਾਲੇ ਦਿਨ ਆਈ. ਟੀ. ਆਈ ਗਰਾਊਂਡ ਨਵਾਂਸ਼ਹਿਰ ਵਿੱਚ ਹੋ ਰਹੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਸੁਤੰਤਰਤਾ ਸੰਗਰਾਮੀਆਂ ਦੇ ਵਾਰਸਾਂ ਨੂੰ ਪਹੁੰਚਣ ਦਾ ਸੱਦਾ ਦਿਤਾ ਗਿਆ। ਏ.ਡੀ.ਸੀ. ਵਲੋਂ ਇਹ ਵੀ ਕਿਹਾ ਗਿਆ ਕੇ ਸੁਤੰਤਰਤਾ ਸੰਗਰਾਮੀਆਂ ਦੀਆਂ ਕੁਰਬਾਨੀਆਂ ਕਰ ਕੇ ਸਾਰਾ ਦੇਸ਼ ਅੱਜ ਆਜ਼ਾਦੀ ਦਾ ਨਿੱਘ ਮਾਣ ਰਿਹਾ ਹੈ। ਮੀਟਿੰਗ ਵਿੱਚ ਗੁਰਨਾਮ ਸਿੰਘ ਜ਼ਿਲ੍ਹਾ ਪ੍ਰਧਾਨ, ਅਸ਼ੋਕ ਸਿੰਘ ਵਾਇਸ ਪ੍ਰਧਾਨ, ਜੀਵਨ ਕੁਮਾਰ ਸਕੱਤਰ, ਭਜਨ ਸਿੰਘ, ਅਮਰੀਕ ਸਿੰਘ ਅਦਿ ਹਾਜ਼ਰ ਸਨ।