ਦਿਲਦਾਰ ਸਿੰਘ ਬੱਬਰ ਮਜਾਰਾ ਨੂੰ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ਨਾਲ ਨਵਾਂਸ਼ਹਿਰ ਦੇ ਅਕਾਲੀ ਹਲਕਿਆਂ ’ਚ ਜੋਸ਼
ਜਾਡਲਾ, 13 ਅਗਸਤ (ਹਰਕੰਵਲ ਸਿੰਘ ਕੌਲਗੜ੍ਹ) - ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਟਕਸਾਲੀ, ਤਜ਼ਰਬੇਕਾਰ ਅਤੇ ਜਥੇਬੰਦਕ ਪਿਛੋਕੜ ਵਾਲੇ ਆਗੂ ਅਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨਵਾਂਸ਼ਹਿਰ ਸ. ਦਿਲਦਾਰ ਸਿੰਘ ਬੱਬਰ ਮਜਾਰਾ ਨੂੰ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ਨਾਲ ਨਵਾਂਸ਼ਹਿਰ ਜ਼ਿਲ੍ਹੇ ਦੇ ਅਕਾਲੀ ਹਲਕਿਆਂ ਵਿੱਚ ਖੁਸ਼ੀ ਅਤੇ ਉਤਸ਼ਾਹ ਦੀ ਲਹਿਰ ਦੌੜ ਗਈ ਹੈ।
ਦ
ਦਿਲਦਾਰ ਸਿੰਘ ਬੱਬਰ ਮਜਾਰਾ
14-08-2026
ਜਾਡਲਾ, 13 ਅਗਸਤ (ਹਰਕੰਵਲ ਸਿੰਘ ਕੌਲਗੜ੍ਹ) - ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਟਕਸਾਲੀ, ਤਜ਼ਰਬੇਕਾਰ ਅਤੇ ਜਥੇਬੰਦਕ ਪਿਛੋਕੜ ਵਾਲੇ ਆਗੂ ਅਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨਵਾਂਸ਼ਹਿਰ ਸ. ਦਿਲਦਾਰ ਸਿੰਘ ਬੱਬਰ ਮਜਾਰਾ ਨੂੰ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ਨਾਲ ਨਵਾਂਸ਼ਹਿਰ ਜ਼ਿਲ੍ਹੇ ਦੇ ਅਕਾਲੀ ਹਲਕਿਆਂ ਵਿੱਚ ਖੁਸ਼ੀ ਅਤੇ ਉਤਸ਼ਾਹ ਦੀ ਲਹਿਰ ਦੌੜ ਗਈ ਹੈ। ਪਾਰਟੀ ਵੱਲੋਂ ਦਿੱਤੀ ਇਸ ਅਹਿਮ ਜ਼ਿੰਮੇਵਾਰੀ ਨੂੰ ਉਨ੍ਹਾਂ ਦੀ ਲੰਬੀ ਸਿਆਸੀ ਸੇਵਾ ਅਤੇ ਪਾਰਟੀ ਪ੍ਰਤੀ ਵਫ਼ਾਦਾਰੀ ਦੀ ਵੱਡੀ ਪ੍ਰਵਾਨਗੀ ਵਜੋਂ ਦੇਖਿਆ ਜਾ ਰਿਹਾ ਹੈ। ਕੌਮੀ ਮੀਤ ਪ੍ਰਧਾਨ ਬਣਨ ਉਪਰੰਤ ਦਿਲਦਾਰ ਸਿੰਘ ਬੱਬਰ ਮਜਾਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰ ਦਿਆਂ ਕਿਹਾ ਕਿ ਪਾਰਟੀ ਨੇ ਉਨ੍ਹਾਂ ’ਤੇ ਜੋ ਭਰੋਸਾ ਪ੍ਰਗਟਾਇਆ ਹੈ, ਉਹ ਉਸ ਨੂੰ ਪੂਰੀ ਇਮਾਨਦਾਰੀ, ਵਫ਼ਾਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਇਸ ਨਿਯੁਕਤੀ ਦਾ ਸਵਾਗਤ ਕਰਦਿਆਂ ਸੁਖਦੀਪ ਸਿੰਘ ਸ਼ੁਕਾਰ, ਹਲਕਾ ਇੰਚਾਰਜ ਨਵਾਂਸ਼ਹਿਰ, ਹਰਨੇਕ ਸਿੰਘ ਬੜਵਾ, ਸਰਕਲ ਪ੍ਰਧਾਨ ਜਾਡਲਾ, ਪਰਮ ਸਿੰਘ ਖਾਲਸਾ ਸਕੱਤਰ ਜਨਰਲ ਨਵਾਂਸ਼ਹਿਰ, ਬਹਾਦਰ ਸਿੰਘ ਕੌਲਗੜ੍ਹ, ਜਗਤ ਰਾਮ ਪੁਨੂੰ ਮਜਾਰਾ, ਰਾਣਾ ਪ੍ਰਤਾਪ ਸਿੰਘ ਭੱਟੀ ਸਰਪੰਚ ਗੋਰਖਪੁਰ, ਮਨਜੀਤ ਸਿੰਘ ਚਾਹੜ ਮਜਾਰਾ, ਸਾਬਕਾ ਮੈਂਬਰ ਬਲਾਕ ਸੰਮਤੀ, ਜਸਪਾਲ ਸਿੰਘ ਸ਼ਾਹਪੁਰ ਪੱਟੀ, ਠੇਕੇਦਾਰ ਗੁਰਜਿੰਦਰ ਸਿੰਘ, ਪ੍ਰਧਾਨ ਬੀ.ਸੀ. ਵਿੰਗ ਨਵਾਂਸ਼ਹਿਰ, ਪਰਮਜੀਤ ਸਿੰਘ ਕਿਸ਼ਨਪੁਰ ਅਤੇ ਜੈ ਸਿੰਘ ਭਾਨ ਮਜਾਰਾ ਨੇ ਕਿਹਾ ਕਿ ਦਿਲਦਾਰ ਸਿੰਘ ਬੱਬਰ ਮਜਾਰਾ ਨੂੰ ਕੌਮੀ ਪੱਧਰ ’ਤੇ ਜ਼ਿੰਮੇਵਾਰੀ ਮਿਲਣ ਨਾਲ ਨਵਾਂਸ਼ਹਿਰ ਦੇ ਅਕਾਲੀ ਵਰਕਰਾਂ ਦਾ ਹੌਸਲਾ ਵਧਿਆ ਹੈ।