13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਸਰਕਲ ਜ਼ੋਨ ਬੰਗਾ ਦੀ ਸਥਾਪਤੀ ’ਤੇ ਸਮਾਗਮ

ਬੰਗਾ, 12 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ)- ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਸਰਕਲ ਜ਼ੋਨ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਥਾਪਤੀ ਹਿੱਤ ਇੱਕ ਅਹਿਮ ਇਕੱਤਰਤਾ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਤਿਸੰਗ ਸਭਾ ਬੰਗਾ ਵਿਖੇ ਹੋਈ ਜਿਸ ਵਿੱਚ ਜ਼ੋਨ ਨਵਾਂਸ਼ਹਿਰ ਦੇ ਮਿਸ਼ਨਰੀ ਵੀਰ, ਇਲਾਕੇ ਦੀਆਂ ਹੋਰ ਪੰਥ ਦਰਦੀ ਸੰਗਤਾਂ ਸ਼ਾਮਲ ਹੋਈਆਂ। ਇਸ ਮੌਕੇ ਸਿੱਖ ਮਿਸ਼ਨਰੀ ਕਾਲਜ ਜ਼ੋਨ ਨਵਾਂਸ਼ਹਿਰ ਦੇ ਜ਼ੋਨਲ ਆਰਗੇਨਾਈਜ਼ਰ ਸੁਪਰਡੈਂਟ ਪਰਮਿੰਦਰ ਸਿੰਘ ਸ਼ੇਖੂਪੁਰੀ ਨੇ ਕਿਹਾ ਕਿ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਸਮੁੱਚੇ ਸੰਸਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਪਰਚਾਰ ਕਰਨ, ਮਨੁੱਖ ਜਾਤੀ ਨੂੰ ਪ੍ਰਭੂ ਨਾਲ ਜੋੜਨ, ਸਰਬੱਤ ਦੇ ਭਲੇ ਲਈ ਸੇਵਾ ਕਾਰਜ ਕਰਨ ਅਤੇ ਧਰਮ ਪ੍ਰਚਾਰ ਲਹਿਰ ਤਹਿਤ ਅਲੱਗ-ਅਲੱਗ ਕਾਰਜ ਚਲਾਏ ਜਾ ਰਹੇ ਹਨ।

Ad Position 21
No active advertisement
ਸਮਾਗਮ ਦੌਰਾਨ ਸਰਕਲ ਜ਼ੋਨ ਬੰਗਾ ਦੇ ਚੁਣੇ ਗਏ ਸਰਕਲ ਪ੍ਰਧਾਨ, ਹੋਰ ਅਹੁਦੇਦਾਰ ਤੇ ਮੈਂਬਰ। ਤਸਵੀਰ : ਕਰਮ ਲਧਾਣਾ 13-08-2026
ਬੰਗਾ, 12 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ)- ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਸਰਕਲ ਜ਼ੋਨ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਥਾਪਤੀ ਹਿੱਤ ਇੱਕ ਅਹਿਮ ਇਕੱਤਰਤਾ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਤਿਸੰਗ ਸਭਾ ਬੰਗਾ ਵਿਖੇ ਹੋਈ ਜਿਸ ਵਿੱਚ ਜ਼ੋਨ ਨਵਾਂਸ਼ਹਿਰ ਦੇ ਮਿਸ਼ਨਰੀ ਵੀਰ, ਇਲਾਕੇ ਦੀਆਂ ਹੋਰ ਪੰਥ ਦਰਦੀ ਸੰਗਤਾਂ ਸ਼ਾਮਲ ਹੋਈਆਂ। ਇਸ ਮੌਕੇ ਸਿੱਖ ਮਿਸ਼ਨਰੀ ਕਾਲਜ ਜ਼ੋਨ ਨਵਾਂਸ਼ਹਿਰ ਦੇ ਜ਼ੋਨਲ ਆਰਗੇਨਾਈਜ਼ਰ ਸੁਪਰਡੈਂਟ ਪਰਮਿੰਦਰ ਸਿੰਘ ਸ਼ੇਖੂਪੁਰੀ ਨੇ ਕਿਹਾ ਕਿ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਸਮੁੱਚੇ ਸੰਸਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਪਰਚਾਰ ਕਰਨ, ਮਨੁੱਖ ਜਾਤੀ ਨੂੰ ਪ੍ਰਭੂ ਨਾਲ ਜੋੜਨ, ਸਰਬੱਤ ਦੇ ਭਲੇ ਲਈ ਸੇਵਾ ਕਾਰਜ ਕਰਨ ਅਤੇ ਧਰਮ ਪ੍ਰਚਾਰ ਲਹਿਰ ਤਹਿਤ ਅਲੱਗ-ਅਲੱਗ ਕਾਰਜ ਚਲਾਏ ਜਾ ਰਹੇ ਹਨ। ਇਹਨਾਂ ਪ੍ਰੋਜੈਕਟਾਂ ਨੂੰ ਕਾਲਜ ਵਲੋਂ ਦੇਸ਼-ਵਿਦੇਸ਼ ਦੇ ਕੋਨੇ-ਕੋਨੇ ਵਿੱਚ ਸਥਾਪਿਤ ਸਰਕਲਾਂ ਦੇ ਮੈਂਬਰ ਗੁਰਸਿੱਖ ਵੀਰਾਂ-ਭੈਣਾਂ ਰਾਹੀਂ ਅਮਲ ਵਿੱਚ ਲਿਆਦਾਂ ਜਾਂਦਾ ਹੈ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਜ਼ੋਨ ਸਰਕਲ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਸਿੱਖ ਖਿਸ਼ਨਰੀ ਕਾਲਜ ਲੁਧਿਆਣਾ ਤੋਂ ਡਾ. ਹਰਮਿੰਦਰ ਸਿੰਘ ਡਾਇਰੈਕਟਰ ਧਾਰਮਿਕ ਪ੍ਰੀਖਿਆ ਤੇ ਜਗਜੀਤ ਸਿੰਘ ਜ਼ੋਨਲ ਆਰਗੇਨਾਈਜ਼ਰ ਦੋਰਾਹਾ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਉਹਨਾਂ ਕਾਲਜ ਵਲੋਂ ਚਲਾਏ ਜਾ ਰਹੇ ਪ੍ਰੋਜੈਕਟਾਂ ਬਾਰੇ ਦੱਸਿਆ। ਉਹਨਾਂ ਦੀ ਹਾਜ਼ਰੀ ਵਿੱਚ ਪੰਚ ਪ੍ਰਧਾਨੀ ਸਿਸਟਮ ਮੁਤਾਬਕ ਸਰਕਲ ਬੰਗਾ ਦੀ ਪੰਚਾਇਤ ਗਠਿਤ ਕੀਤੀ ਗਈ ਜਿਸ ਵਿੱਚ ਜਥੇ: ਤਰਲੋਕ ਸਿੰਘ ਫਲੋਰਾ, ਗੁਰਮੁੱਖ ਸਿੰਘ ਬੰਗਾ, ਪਰਮਜੀਤ ਸਿੰਘ ਖਾਲਸਾ ਝਿੱਕਾ, ਗਿ: ਸਤਵੀਰ ਸਿੰਘ ਜੀਂਦੋਵਾਲ, ਬੀਬੀ ਜਸਵਿੰਦਰ ਕੌਰ ਬੰਗਾ ਮੈਂਬਰਾਂ ਨੂੰ ਸਰਬ ਸੰਮਤੀ ਨਾਲ ਸੇਵਾ ਲਈ ਚੁਣਿਆ ਗਿਆ। ਸਰਕਲ ਇੰਚਾਰਜ ਦੀ ਸੇਵਾ ਮਾ. ਪਰਮਜੀਤ ਸਿੰਘ ਝਿੱਕਾ, ਮਾ. ਗੁਰਮੁੱਖ ਸਿੰਘ ਨੂੰ ਸੌਂਪੀ ਗਈ। ਨਿਸ਼ਾਨ ਸਿੰਘ ਨੰਬਰਦਾਰ ਹੀਉਂ, ਪ੍ਰਿਤਪਾਲ ਸਿੰਘ, ਪਰਮਿੰਦਰ ਸਿੰਘ ਬਿਜਲੀ ਬੋਰਡ, ਅਮਰੀਕ ਸਿੰਘ ਨੂੰ ਮੈਂਬਰਾਂ ਦੀ ਸੌਂਪੀ ਗਈ। ਇਸ ਸਮੇਂ ਐਸ.ਡੀ.ਓ. ਜੋਗਾ ਸਿੰਘ, ਐਡਵੋਕੇਟ ਪ੍ਰਭਜੋਤ ਸਿੰਘ ਨਵਾਂਸ਼ਹਿਰ, ਗੁਰਦੀਸ਼ ਸਿੰਘ ਝਿੱਕਾ, ਪ੍ਰਿੰ. ਪਰਵਿੰਦਰ ਸਿੰਘ ਜੱਸੋਮਜਾਰਾ, ਅਮਰੀਕ ਸਿੰਘ ਲਸਾੜਾ, ਜੇ.ਪੀ ਸਿੰਘ ਗੜ੍ਹਸ਼ੰਕਰ, ਮਾ. ਕਰਤਾਰ ਸਿੰਘ ਬਗਵਾਈਂ, ਰਣਦੀਪ ਸਿੰਘ ਬਸਿਆਲਾ ਤੇ ਨਵੇਂ ਮੈਂਬਰ ਨਿਸ਼ਾਨ ਸਿੰਘ, ਪ੍ਰਿਤਪਾਲ ਸਿੰਘ, ਪਰਮਿੰਦਰ ਸਿੰਘ ਬਿਜਲੀ ਬੋਰਡ, ਅਮਰੀਕ ਸਿੰਘ ਤੇ ਬੰਗਾਂ ਇਲਾਕੇ ਦੀਆਂ ਸਖਸ਼ੀਅਤਾਂ ਪਰਮਜੀਤ ਸਿੰਘ ਹੇੜੀਆਂ, ਹਰਵਿੰਦਰਪਾਲ ਸਿੰਘ ਝਿੱਕਾ, ਅਮਰਜੀਤ ਸਿੰਘ, ਗੁਰਵਿੰਦਰਪਾਲ ਸਿੰਘ, ਹਰਪਾਲ ਕੌਰ ਝਿੱਕਾ, ਭੁਪਿੰਦਰ ਕੌਰ, ਜਸਵਿੰਦਰ ਕੌਰ, ਮਨਜੀਤ ਕੌਰ ਤੇ ਹੋਰ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਮੈਂਬਰ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿਦਿਆਰਥੀਆਂ ਨੇ ਜ਼ਿਲ੍ਹੇ ’ਚੋਂ ਮਾਰੀਆਂ ਮੱਲਾਂ ਅਗਲੀ ਖ਼ਬਰ ਸਕੂਲੀ ਬੱਚਿਆਂ ਦੇ ਬੈਗਾਂ ਦਾ ਬੋਝ ਘਟਾਉਣ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ
Ad Position 24