13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਕੰਢੀ ਖੋਜ ਕੇਂਦਰ ਅਤੇ ਖੇਤੀਬਾੜੀ ਕਾਲਜ ਬੱਲੋਂਵਾਲ ਸੌੌਂਖੜੀ ਨੂੰ ਜਾਂਦੇ ਮਾਰਗ ਦੀ ਹਾਲਤ ਹੋਈ ਬਦ ਤੋਂ ਬਦਤਰ

ਕਾਠਗੜ੍ਹ, 12 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ) - ਕਾਠਗੜ੍ਹ ਦੇ ਨੇੜਲੇ ਪਿੰਡ ਬੱਲੋਵਾਲ ਸੌਂਖੜੀ ਵਿਖੇ ਖੇਤੀਬਾੜੀ ਯੂਨੀਵਰਸਿਟੀ ਦੇ ਸਥਾਪਿਤ ਕੀਤੇ ਗਏ ਕੰਢੀ ਖੋਜ ਕੇਂਦਰ ਅਤੇ ਚੱਲ ਰਹੇ ਖੇਤੀਬਾੜੀ ਕਾਲਜ ਨੂੰ ਜਾਂਦੇ ਮੁੱਖ ਮਾਰਗ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ। ਜਿਸ ਕਾਰਨ ਇਸ ਸੰਸਥਾ ਨੂੰ ਆਉਣ-ਜਾਣ ਵਾਲੇ ਮੁਲਾਜ਼ਮਾਂ, ਅਧਿਕਾਰੀਆਂ, ਵਿਦਿਆਰਥੀਆਂ, ਕਿਸਾਨਾਂ ਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 14-11-2026
ਕਾਠਗੜ੍ਹ, 12 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ) - ਕਾਠਗੜ੍ਹ ਦੇ ਨੇੜਲੇ ਪਿੰਡ ਬੱਲੋਵਾਲ ਸੌਂਖੜੀ ਵਿਖੇ ਖੇਤੀਬਾੜੀ ਯੂਨੀਵਰਸਿਟੀ ਦੇ ਸਥਾਪਿਤ ਕੀਤੇ ਗਏ ਕੰਢੀ ਖੋਜ ਕੇਂਦਰ ਅਤੇ ਚੱਲ ਰਹੇ ਖੇਤੀਬਾੜੀ ਕਾਲਜ ਨੂੰ ਜਾਂਦੇ ਮੁੱਖ ਮਾਰਗ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ। ਜਿਸ ਕਾਰਨ ਇਸ ਸੰਸਥਾ ਨੂੰ ਆਉਣ-ਜਾਣ ਵਾਲੇ ਮੁਲਾਜ਼ਮਾਂ, ਅਧਿਕਾਰੀਆਂ, ਵਿਦਿਆਰਥੀਆਂ, ਕਿਸਾਨਾਂ ਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਪਿੰਡ ਰੱਤੇਵਾਲ ਤੋਂ ਅੱਗੇ ਬੱਲੋਵਾਲ ਸੌਂਖੜੀ ਨੂੰ ਜਾਂਦੇ ਮਾਰਗ ’ਤੇ ਪਿੰਡ ਥਾਨਵਾਲਾ ਪੈਂਦਾ ਹੈ ਅਤੇ ਇਸ ਪਿੰਡ ਦੇ ਕਈ ਘਰਾਂ ਦਾ ਵੱਡੀ ਮਾਤਰਾ ਵਿੱਚ ਗੰਦਾ ਪਾਣੀ ਮਾਰਗ ਉੱਤੇ ਆ ਰਿਹਾ ਹੈ ਜਿਸ ਕਾਰਨ ਸੜਕ ਵਿੱਚ ਜਿੱਥੇ ਚਿਕੜੀ ਬਣੀ ਰਹਿੰਦੀ ਹੈ ਉੱਥੇ ਹੀ ਸੜਕ ਵਿੱਚ ਡੂੰਘੇ-ਡੂੰਘੇ ਖੱਡੇ ਬਣੇ ਹੋਏ ਹਨ। ਬਿਨਾਂ ਬਰਸਾਤ ਤੋਂ ਹੀ ਇਸ ਪਿੰਡ ਵਿੱਚੋਂ ਲੰਘਦੇ ਇਸ ਮਾਰਗ ਦੀ ਹਾਲਤ ਨਰਕਮਈ ਬਣੀ ਰਹਿੰਦੀ ਹੈ। ਦੋਪਹੀਆ ਵਾਹਨ ਚਾਲਕ ਇੱਥੋਂ ਡਰ-ਡਰ ਕੇ ਲੰਘਦੇ ਹਨ ਜਦਕਿ ਬੀਤੇ ਸਮੇਂ ਦੌਰਾਨ ਕੁੱਝ ਦੋ ਪਹੀਆ ਵਾਹਨ ਚਾਲਕ ਸੱਟਾਂ ਤੱਕ ਵੀ ਲਵਾ ਚੁੱਕੇ ਹਨ ਅਤੇ ਪੈਦਲ ਲੰਘਣ ਵਾਲਿਆਂ ਲਈ ਤਾਂ ਇਹ ਮਾਰਗ ਹਰ ਸਮੇਂ ਮੁਸੀਬਤ ਬਣਿਆ ਰਹਿੰਦਾ ਹੈ। ਪਿੰਡ ਥਾਨਵਾਲਾ ਵਿੱਚ ਗੰਦੇ ਪਾਣੀ ਦੇ ਨਿਕਾਸ ਦਾ ਕੋਈ ਵੀ ਠੋਸ ਪ੍ਰਬੰਧ ਨਹੀਂ ਹੈ ਅਤੇ ਘਰਾਂ ਦਾ ਗੰਦਾ ਪਾਣੀ ਮਾਰਗ ਉੱਤੇ ਹੀ ਜਮ੍ਹਾਂ ਹੁੰਦਾ ਰਹਿੰਦਾ ਹੈ। ਮਾਰਗ ਦੀ ਇੰਨੀ ਤਰਸਯੋਗ ਹਾਲਤ ਸੰਸਥਾ ਨੂੰ ਆਉਂਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਪ੍ਰਸ਼ਾਸਨਿਕ ਅਧਿਕਾਰੀਆਂ, ਵਿਧਾਇਕਾਂ ਅਤੇ ਮੰਤਰੀਆਂ ਦੀ ਨਜ਼ਰ ’ਚ ਵੀ ਨਹੀਂ ਆਉਂਦੀ। ਇਸ ਕੰਢੀ ਖੋਜ ਕੇਂਦਰ ਵਿੱਚ ਕਿਸਾਨਾਂ ਤੇ ਖੇਤੀਬਾੜੀ ਮਾਹਿਰਾਂ ਦੀ ਆਮਦ ਲਗਪਗ ਲੱਗੀ ਹੀ ਰਹਿੰਦੀ ਹੈ ਅਤੇ ਕਿਸਾਨ ਮੇਲਿਆਂ ਦੌਰਾਨ ਤਾਂ ਇੱਥੇ ਆਵਾਜਾਈ ਸ਼ਹਿਰਾਂ ਵਾਂਗ ਰਹਿੰਦੀ ਹੈ ਪ੍ਰੰਤੂ ਸੜਕ ਦੀ ਤਰਸਯੋਗ ਹਾਲਤ ਦੇ ਸੁਧਾਰ ਵੱਲੋਂ ਪ੍ਰਸ਼ਾਸਨ ਵੀ ਬੇਖਬਰ ਬਣਿਆ ਹੋਇਆ ਹੈ। ਉਕਤ ਸੰਸਥਾ ਵਿੱਚ ਸਾਲ ’ਚ ਦੋ ਕਿਸਾਨ ਮੇਲੇ ਲੱਗਦੇ ਹਨ ਜਿਨ੍ਹਾਂ ਵਿੱਚ ਇੱਕ ਮਾਰਚ ਮਹੀਨੇ ਅਤੇ ਦੂਜਾ ਸਤੰਬਰ ਮਹੀਨੇ ਲੱਗਦਾ ਹੈ। ਬੀਤੇ ਸਤੰਬਰ ਵਿੱਚ ਲੱਗੇ ਕਿਸਾਨ ਮੇਲੇ ਨੂੰ ਮੁੱਖ ਰੱਖਦੇ ਹੋਏ ਨਰਕ ਬਣੇ ਮਾਰਗ ਨੂੰ ਕੰਢੀ ਖੋਜ ਕੇਂਦਰ ਨੇ ਆਪਣੇ ਤੌਰ ’ਤੇ ਸਹੀ ਕਰਵਾਇਆ ਸੀ ਤਾਂ ਜੋ ਕਿਸਾਨ ਮੇਲੇ ’ਤੇ ਆਉਣ-ਜਾਣ ਵਾਲਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਹਲਕਾ ਨਿਵਾਸੀਆਂ ਦੀ ਮੰਗ ਹੈ ਕਿ ਬਲਾਚੌਰ ਖੇਤਰ ਦੀ ਬੱਲੋਵਾਲ ਸੌਖੜੀ ਵਿਖੇ ਸਥਿਤ ਇਹ ਵੱਡੀ ਸਰਕਾਰੀ ਸੰਸਥਾ ਹੈ ਜਿਸ ਨੂੰ ਜਾਣ ਵਾਲੇ ਮਾਰਗ ਦੀ ਹਾਲਤ ਨੂੰ ਪਹਿਲ ਦੇ ਅਧਾਰ ’ਤੇ ਸੁਧਾਰਿਆ ਜਾਣਾ ਚਾਹੀਦਾ ਹੈ ਅਤੇ ਜੋ ਗੰਦਾ ਪਾਣੀ ਮਾਰਗ ’ਤੇ ਆਉਂਦਾ ਹੈ ਉਸ ਦਾ ਪੱਕਾ ਹੱਲ ਕੀਤਾ ਜਾਣਾ ਚਾਹੀਦਾ। ਉਕਤ ਸਮੱਸਿਆ ਨੂੰ ਲੈ ਕੇ ਜਦੋਂ ਪਿੰਡ ਥਾਨਵਾਲਾ ਦੇ ਸਰਪੰਚ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜੋ ਸੀਵਰੇਜ ਦਾ ਪਾਈਪ ਪਿਆ ਹੋਇਆ ਹੈ ਉਹ ਕਾਫੀ ਛੋਟਾ ਹੈ ਜਿਸ ਨੂੰ ਜੇਕਰ ਸਾਫ ਕਰਾਇਆ ਜਾਂਦਾ ਹੈ ਤਾਂ ਉਹ ਜਲਦੀ ਹੀ ਗੋਬਰ ਤੇ ਗੰਦਗੀ ਨਾਲ ਭਰ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਉਹਨਾਂ ਨੇ ਹਲਕਾ ਵਿਧਾਇਕ ਮੈਡਮ ਸੰਤੋਸ਼ ਕਟਾਰੀਆ ਨਾਲ ਗੱਲਬਾਤ ਕੀਤੀ ਸੀ ਤਾਂ ਉਹਨਾਂ ਕਿਹਾ ਸੀ ਕਿ ਜਦੋਂ ਸੜਕ ਬਣੇਗੀ ਤਾਂ ਸੜਕ ਦੇ ਨਾਲ ਨਾਲ ਗੰਦੇ ਪਾਣੀ ਦਾ ਨਿਕਾਸੀ ਨਾਲਾ ਵੀ ਬਣਾ ਦਿੱਤਾ ਜਾਵੇਗਾ ਤਾਂ ਜੋ ਇਹ ਸਮੱਸਿਆ ਵਾਰ-ਵਾਰ ਨਾ ਹੋਵੇ।
Ad Position 22
No active advertisement
ਪਿਛਲੀ ਖ਼ਬਰ ਸ਼ੱਕੀ ਮਰੀਜ਼ਾਂ ਦੀ ਜਲਦ ਪਛਾਣ ਤੇ ਤੁਰੰਤ ਇਲਾਜ ਹੀ ਟੀ.ਬੀ. ਖ਼ਾਤਮੇ ਦੀ ਕੁੰਜੀ-ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ ਅਗਲੀ ਖ਼ਬਰ ਨਵਾਂਸ਼ਹਿਰ ਵਿਖੇ 2 ਤੋਂ 4 ਦਸੰਬਰ ਤੱਕ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’ - ਵਧੀਕ ਡਿਪਟੀ ਕਮਿਸ਼ਨਰ ਅਵਨੀਤ ਕੌਰ
Ad Position 24