05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਬਲਾਕ ਸੰਮਤੀ ਸੜੋਆ ਦੀ ਪਹਿਲੀ ਮੀਟਿੰਗ ਚੇਅਰਪਰਸਨ ਕਿਰਨਦੀਪ ਕੌਰ ਦੀ ਅਗਵਾਈ ਹੇਠ ਹੋਈ

ਸੜੋਆ, 5 ਅਗਸਤ (ਹਰਮੇਲ ਸਹੂੰਗੜਾ)- ਬਲਾਕ ਸੰਮਤੀ ਸੜੋਆ ਦੇ ਚੁਣੇ ਹੋਏ ਸੰਮਤੀ ਮੈਂਬਰਾਂ ਦੀ ਪਹਿਲੀ ਮੀਟਿੰਗ ਬੀ. ਡੀ.

Ad Position 21
No active advertisement
ਅਜੀਤ ਡੈਸਕ 06-08-2026
ਸੜੋਆ, 5 ਅਗਸਤ (ਹਰਮੇਲ ਸਹੂੰਗੜਾ)- ਬਲਾਕ ਸੰਮਤੀ ਸੜੋਆ ਦੇ ਚੁਣੇ ਹੋਏ ਸੰਮਤੀ ਮੈਂਬਰਾਂ ਦੀ ਪਹਿਲੀ ਮੀਟਿੰਗ ਬੀ.ਡੀ.ਪੀ.ਓ. ਦਫਤਰ ਸੜੋਆ ਵਿਖੇ ਚੇਅਰਪਰਸਨ ਕਿਰਨਦੀਪ ਕੌਰ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸੰਮਤੀ ਮੈਂਬਰਾਂ ਨੇ ਆਪਣੇ-ਆਪਣੇ ਪਿੰਡਾਂ ਦੀਆਂ ਸਮੱਸਿਆਵਾਂ ਦੱਸੀਆਂ ਅਤੇ ਵਾਈਸ ਚੇਅਰਮੈਨ ਬਲਵੀਰ ਚੰਦ ਸਿੰਘਪੁਰ ਵਾਲਿਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਝੰਡੂਪੁਰ ਦੇ ਲਾਈਟਾਂ ਵਾਸਤੇ ਸੜੋਆ ਲਾਈਟਾਂ ਤੇ ਇੰਟਰਲੋਕ ਲਈ ਖੁਰਦਾ ਸ਼ਮਸ਼ਾਨ ਘਾਟ ਲਈ ਖਰੋੜ ਭੰਨੂ ਜਿੰਮ ਲਈ ਅਤੇ ਪਿੰਡ ਸਹੂੰਗੜਾ ਦੇ ਸੀਵਰੇਜ ਪਾਉਣ ਲਈ ਇਹਨਾਂ ਮੈਂਬਰਾਂ ਨੇ ਫੰਡਾਂ ਦੀ ਮੰਗ ਕੀਤੀ ਹੈ ਅਤੇ ਆਪਣੇ-ਆਪਣੇ ਪਿੰਡਾਂ ਦੇ ਰਹਿੰਦੇ ਹੋਏ ਵਿਕਾਸ ਦੇ ਕੰਮਾਂ ਦੀ ਸੂਚੀ ਤਿਆਰ ਕੀਤੀ ਜਾਵੇ ਜਿਸ ਨਾਲ ਅਗਲੀ ਮੀਟਿੰਗ ਵਿੱਚ ਪਿੰਡਾਂ ਦੇ ਵਿਕਾਸ ਲਈ ਫੰਡਾਂ ਬਾਰੇ ਖਰੜਾ ਤਿਆਰ ਕਰਕੇ ਜ਼ਿਲੇ ‘ਚ ਭੇਜਿਆ ਜਾਵੇਗਾ। ਮੀਟਿੰਗ ਵਿੱਚ ਵੱਖ-ਵੱਖ ਚੁਣੇ ਸੰਮਤੀ ਮੈਂਬਰ ਹਾਜ਼ਰ ਸਨ ਜਿਨਾਂ ‘ਚ ਚੌਧਰੀ ਸ਼ਾਮ ਲਾਲ ਸੜੋਆ, ਗੁਰਵਿੰਦਰ ਸਿੰਘ, ਸੰਤੋਸ਼ ਰਾਣੀ, ਮੋਹਨ ਕੌਰ, ਦਫਤਰੀ ਸਟਾਫ ਵੱਲੋਂ ਸ਼ਿਵ ਕੁਮਾਰ ਕਲਰਕ, ਵਿਜੇ ਕੁਮਾਰ, ਸੈਕਟਰੀ ਰਾਕੇਸ਼ ਕੁਮਾਰ ਤੇ ਹੋਰ ਬਾਕੀ ਸਟਾਫ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਪੁੰਨ -ਸਰਪੰਚ ਬਿਮਲਾ ਦੇਵੀ ਅਗਲੀ ਖ਼ਬਰ ਸਮਾਗਮਾ ਸਬੰਧੀ ਜਾਣਕਾਰੀ ਦਿੰਦੇ ਹੋਏ ਜਥੇਦਾਰ ਸਵਰਨਜੀਤ ਸਿੰਘ। ਆਦਰਸ਼ ਸਕੂਲ ਜੰਡਿਆਲਾ ਦਾ ਮਸਲਾ ਵਿਧਾਨ ਸਭਾ ’ਚ ਉਠਾਉਣ ’ਤ...
Ad Position 24
No active advertisement