12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਦੀ ਯਾਦ 'ਚ ਸਲਾਨਾ ਜੋੜ ਮੇਲਾ 10 ਤੋਂ

Ad Position 21
No active advertisement
ਅਜੀਤ ਡੈਸਕ 02-03-2026
ਕਟਾਰੀਆਂ, 1 ਮਾਰਚ (ਪ੍ਰੇਮੀ ਸੰਧਵਾਂ)-ਪੀਰ ਬਾਬਾ ਬੂੜ ਸ਼ਾਹ ਚਿਸ਼ਤੀ ਤੇ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਦੇ ਇਲਾਹੀ ਦਰਬਾਰ ਪਿੰਡ ਕਟਾਰੀਆਂ ਵਿਖੇ ਸਲਾਨਾ ਦੋ ਰੋਜ਼ਾ ਮੇਲਾ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਸਾਧੂ ਸ਼ਾਹ ਚਿਸ਼ਤੀ ਦੀ ਅਗਵਾਈ 'ਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ 10 ਤੇ 11 ਮਾਰਚ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਬਾਬਾ ਸਾਧੂ ਸ਼ਾਹ ਚਿਸ਼ਤੀ ਨੇ ਦੱਸਿਆ ਕਿ 10 ਮਾਰਚ ਨੂੰ ਸਵੇਰੇ 10 ਵਜੇ ਝੰਡੇ ਤੇ ਚਾਦਰ ਦੀ ਰਸਮ ਅਦਾ ਕਰਨ ਤੋਂ ਬਾਅਦ ਸ਼ਾਮ 5 ਵਜੇ ਚਿਰਾਗ ਰੌਸ਼ ਕੀਤੇ ਜਾਣਗੇ ਤੇ ਰਾਤ 8 ਵਜੇ ਸੋਨੂੰ ਪ੍ਰੇਮ, ਬੰਟੀ, ਤਨਵੀਰ ਹੁਸੈਨ, ਇਸ਼ਰਤ ਗੁਲਾਮ ਅਲੀ, ਸ਼ਾਹਿਦ ਖਾਨ ਅਤੇ ਪ੍ਰੇਮ ਸਾਗਰ ਆਦਿ ਕਵਾਲ ਪਾਰਟੀਆਂ ਸੂਫੀਆਨਾ ਕਵਾਲੀਆਂ ਪੇਸ਼ ਕਰਨਗੀਆਂ | ਬਾਬਾ ਸਾਧੂ ਸ਼ਾਹ ਚਿਸ਼ਤੀ, ਸਰਪੰਚ ਵਰਿੰਦਰ ਸਿੰਘ ਜੱਖੂ ਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ 11 ਮਾਰਚ ਨੂੰ ਮਾਸ਼ਾ ਅਲੀ, ਵਨੀਤ ਖਾਨ, ਸਰਦਾਰ ਅਲੀ ਮਤੋਈ, ਆਰ. ਜੋਗੀ, ਦਰਸ਼ਨਜੀਤ, ਸਰਬਜੀਤ ਸਰਬ, ਮੁਹੰਮਦ ਬੂਟਾ ਖਾਨ, ਮੋਹਣ ਮਾਹੀ ਆਦਿ ਕਲਾਕਾਰ ਆਪਣਾ ਨਿਰੋਲ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ | ਮੇਲੇ ਦੇ ਦੋਵੇਂ ਦਿਨ ਬਾਬਾ ਜੀ ਦਾ ਲੰਗਰ ਅਤੁੱਟ ਵਰਤੇਗਾ | ਇਸ ਮੌਕੇ ਸਰਪੰਚ ਵਰਿੰਦਰ ਸਿੰਘ ਜੱਖੂ, ਸੋਮਨਾਥ ਬੰਗਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦ ਸਿੰਘਾਂ ਚੌਹੜਾ ਕੋਟ ਪੱਲੀਆਂ ਵਿਖੇ ਹੋਲੇ ਮਹੱਲੇ 'ਤੇ ਲੰਗਰ ਸ਼ੁਰੂ- ਜਥੇ. ਸਵਰਨਜੀਤ ਸਿੰਘ ਅਗਲੀ ਖ਼ਬਰ ਲਾਇਨਜ਼ ਕਲੱਬ ਸਿਟੀ ਸਮਾਇਲ ਨੇ ਸ਼ੂਗਰ ਜਾਂਚ ਕੈਂਪ ਲਗਾਇਆ
Ad Position 24