24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਪੰਜਾਬ ਵਿਚ ਗੱਠਜੋੜ ਦੀ ਸਰਕਾਰ ਬਣਨੀ ਤੈਅ- ਦਿਓਲ, ਦੇਤਵਾਲ

ਮੁੱਲਾਂਪੁਰ ਦਾਖਾ, 24 ਨਵੰਬਰ ( ਨਿਰਮਲ ਸਿੰਘ ਧਾਲੀਵਾਲ)- ਅੱਜ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬੀ. ਜੇ.

Ad Position 21
No active advertisement
ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੇ ਵਿਦਿਆਰਥੀਆਂ ਗੁਰਪੁਰਬ ਸਬੰਧੀ ਧਾਰਮਿਕ ਸਮਾਗਮ ਦੌਰਾਨ ਕੀਰਤਨ ਕਰਦੇ ਹੋਏ।ਤਸਵੀਰ: ਬਲਵਿੰਦਰ ਸਿੰਘ ਲਿੱਤਰ 25-11-2026
ਮੁੱਲਾਂਪੁਰ ਦਾਖਾ, 24 ਨਵੰਬਰ ( ਨਿਰਮਲ ਸਿੰਘ ਧਾਲੀਵਾਲ)- ਅੱਜ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬੀ.ਜੇ.ਪੀ ਦਾ ਸਮਝੌਤਾ ਹੋਇਆ ਤਾਂ ਸਮੁੱਚੇ ਪੰਜਾਬ ਦੇ ਨਾਲ-ਨਾਲ ਲੁਧਿਆਣਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਦਾਖਾ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ। ਇਸ ਗੱਠਜੋੜ ਦੀ ਖੁਸ਼ੀ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਦਾਖਾ ਦੇ ਇੰਚਾਰਜ ਜਸਕਰਨਜੀਤ ਸਿੰਘ ਦਿਓਲ ਨੇ ਅਪਾਣੇ ਮੁੱਖ ਦਫ਼ਤਰ ਮੁੱਲਾਂਪੁਰ ਦਾਖਾ ਵਿੱਚ ਲੱਡੂ ਵੰਡੇ ਅਤੇ ਖੁਸ਼ੀ ਮਨਾਈ ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਦਾਖਾ ਬੀ.ਜੇ.ਪੀ ਦੇ ਹਲਕਾ ਇੰਚਾਰਜ ਮੇਜਰ ਸਿੰਘ ਦੇਤਵਾਲ ਅਤੇ ਰੋਹਿਤ ਸੋਨੂ ਆਦਿ ਹਾਜ਼ਰ ਸਨ। ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਜਸਕਰਨਜੀਤ ਸਿੰਘ ਦਿਓਲ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਕਿਹਾ ਕਿ ਉਹ ਦਿਨ ਰਾਤ ਮਿਹਨਤ ਕਰਕੇ ਇਹ ਸੀਟ ’ਤੇ ਜਿੱਤ ਦਰਜ ਕਰਕੇ ਦਿਓਲ ਨੂੰ ਐੱਮ.ਐੱਲ.ਏ ਬਣਾ ਕੇ ਇਹ ਸੀਟ ਸੁਖਬੀਰ ਸਿੰਘ ਬਾਦਲ ਦੇ ਖਾਤੇ ਵਿਚ ਪਾਉਣਗੇ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਜਸਕਰਨਜੀਤ ਸਿੰਘ ਦਿਓਲ ਨੇ ਕਿਹਾ ਕਿ ਇਸ ਗੱਠਜੋੜ ਨਾਲ ਹੁਣ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਬਣਨੀ ਤੈਅ ਹੈ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੋਚ ਤੇ ਹੁਣ ਸੂਬੇ ਦੇ ਸੂਝਵਾਨ ਵੋਟਰ ਆਪਣੀ ਵੋਟ ਪੋਲ ਕਰਨਗੇ। ਸਵਾਲਾਂ ਦੇ ਜਵਾਬ ਦੇਂਦਿਆਂ ਦਿਓਲ ਨੇ ਦੱਸਿਆ ਕਿ ਗੱਠਜੋੜ ਸਿਰੇ ਚੜ੍ਹਨ ਨਾਲ ਸੂਬੇ ਅੰਦਰ ਲੋਕਾਂ ਵਿੱਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਅਤੇ ਇਹ ਗੱਠਜੋੜ ਸਮੁੱਚੇ ਪੰਜਾਬ ਦੇ ਲੋਕਾਂ ਵਾਸਤੇ ਸ਼ੁੱਭ ਸੰਕੇਤ ਹੈ, ਕਿਉਂਕਿ ਪਿਛਲੇ ਸਮਿਆਂ ਦੌਰਾਨ ਅਕਾਲੀ ਭਾਜਪਾ ਗਠਜੋੜ ਸਰਕਾਰਾਂ ਮੌਕੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ ਸੂਬੇ ਦੇ ਵੱਡੇ ਵਿਕਾਸ ਕਾਰਜ ਹੋਏ, ਜਿਨ੍ਹਾਂ ਵਿਚ ਵੱਡੇ ਹਾਈਵੇ ਬਣਨ ਨਾਲ ਸੂਬੇ ਅੰਦਰ ਜ਼ਮੀਨਾਂ ਦੇ ਰੇਟ ਵੀ ਕਾਫੀ ਵਧੇ ਹਨ। ਦਿਓਲ ਨੇ ਸਪੱਸ਼ਟ ਕੀਤਾ ਕਿ ਹੁਣ 2027 ਵਿੱਚ ਪੰਜਾਬ ਅੰਦਰ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਬਣੇਗੀ ਅਤੇ ਸੂਬੇ ਦੇ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਣਗੇ l ਇਸ ਮੌਕੇ ਭਾਜਪਾ ਆਗੂ ਮੇਜਰ ਸਿੰਘ ਦੇਤਵਾਲ ਨੇ ਜਸਕਰਨਜੀਤ ਸਿੰਘ ਦਿਓਲ ਦਾ ਮੂੰਹ ਮਿੱਠਾ ਕਰਵਾਇਆ ਅਤੇ ਖੁਸ਼ੀ ਜ਼ਾਹਿਰ ਕੀਤੀ l ਮੁੱਖ ਦਫ਼ਤਰ ਹਲਕਾ ਦਾਖਾ ਅੱਗੇ ਲੱਡੂ ਵੰਡਣ ਉਪਰੰਤ ਸਾਰੇ ਆਗੂ ਮੁੱਲਾਂਪੁਰ ਦਾਖਾ ਦੇ ਮੈਨ ਚੌਕ ਵਿੱਚ ਪੁੱਜੇ ਜਿੱਥੇ ਲੱਡੂ ਵੰਡੇ ਅਤੇ ਜੰਮ ਕੇ ਖੁਸ਼ੀ ਮਨਾਈ। ਇਸ ਗੱਠਜੋੜ ਦਾ ਜਿਉਂ ਐਲਾਨ ਹੋਇਆ ਤਾਂ ਮੁੱਲਾਂਪੁਰ ਦਾਖਾ ਸ਼ਹਿਰ ਦੇ ਹਿੰਦੂ ਭਾਈਚਾਰੇ ਅਤੇ ਵਪਾਰੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਅਤੇ ਪਿੰਡਾਂ ਵਿਚੋਂ ਵੀ ਅਕਾਲੀ ਵਰਕਰਾਂ ਦੇ ਵਧਾਈਆਂ ਦੇ ਫੋਨ ਆਉਣ ਲੱਗ ਪਏ ਅਤੇ ਜਸਕਰਨਜੀਤ ਦਿਓਲ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਇਸ ਮੌਕੇ ਸੰਜੀਵ, ਗੋਰਵ ਖੁੱਲਰ, ਕਰਨਲ ਇੰਦਰਪਾਲ ਸਿੰਘ, ਅੰਬੂ ਰਾਮ, ਰੋਹਿਤ ਅਗਰਵਾਲ, ਸੰਜੀਵ ਸ਼ਰਮਾ, ਪਵਨ ਸੇਠੀ, ਸੁਰੇਸ਼ ਸੇਠੀ , ਪਰਮਜੀਤ ਸਿੰਘ, ਸਵਰਨ ਸਿੰਘ ਛੱਜਾਵਾਲ, ਅਮਨਦੀਪ ਸਿੰਘ ਤੂਰ, ਬਸੰਤ ਸਿੰਘ,ਚਮਕੌਰ ਸਿੰਘ ਭਰੋਵਾਲ, ਸਾਬਕਾ ਸਰਪੰਚ ਹਰਿੰਦਰ, ਵਿੱਕੀ ਚੋਧਰੀ, ਮਨਦੀਪ ਗਿੱਲ, ਕੁਲਵੰਤ ਬਾਵਾ, ਬੁੱਲਾ ਮੋਹੀ, ਮਨਜਿੰਦਰ ਸਿੰਘ, ਜੱਗੂ ਬੋਪਾਰਾਏ, ਬਿੰਦਰ ਬਾਂਸਲ, ਰਮਨ ਚੌਂਕੀਮਾਨ,ਰਾਣਾ ਪਮਾਲ, ਕਾਕਾ ਅਲੀਵਾਲ,ਪ੍ਰੀਤਮ ਸਿੰਘ ਸਰਪੰਚ ਆਲੀਵਾਲ,ਅਜੈ ਅਲੀਵਾਲ ਅਤੇ ਸੁਰਜੀਤ ਸਿੰਘ ਅਲੀਵਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੀ.ਐੱਚ.ਜੀ. ਖ਼ਾਲਸਾ ਸ:ਸ:ਸ: ਤੋਂ ਸਜਾਇਆ ਸ਼ਾਨਦਾਰ ਨਗਰ ਕੀਰਤਨ ਅਗਲੀ ਖ਼ਬਰ ਜੇ.ਐੱਮ.ਕੇ. ਇੰਟਰਨੈਸ਼ਨਲ ਸਕੂਲ ਲੀਲਾਂ ਮੇਘ ਸਿੰਘ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Ad Position 24