21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਕਸਬਾ ਹੰਬੜਾਂ ’ਚ ਧਾਲੀਵਾਲ ਐਗਰੋ ਸੇਵਾ ਸੈਂਟਰ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ

ਹੰਬੜਾਂ, 21 ਨਵੰਬਰ (ਮੇਜਰ ਹੰਬੜਾਂ)-ਕਸਬਾ ਹੰਬੜਾਂ ’ਚ ਧਾਲੀਵਾਲ ਐਗਰੋ ਸੇਵਾ ਸੈਂਟਰ ਦੇ ਪ੍ਰਬੰਧਕ ਰਵੀ ਧਾਲੀਵਾਲ ਵਲੋਂ ਇਲਾਕੇ ਦੇ ਕਿਸਾਨਾਂ ਲਈ ਅਗਾਂਹਵਧੂ ਖੇਤੀ ਅਤੇ ਫ਼ਸਲਾਂ ਦੇ ਸੰਤੁਲਿਤ ਪੋਸ਼ਣ ਸਬੰਧੀ ਕਿਸਾਨ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਦੌਰਾਨ ਅਧਿਕਾਰੀ ਪਰਦੀਪ ਸਿੰਘ ਅਤੇ ਨਿਰਭੈ ਸਿੰਘ ਨੇ ਕਿਸਾਨਾਂ ਨਾਲ ਕਣਕ, ਬਰਸੀਮ ਅਤੇ ਪਾਪੂਲਰ ਦੀ ਫ਼ਸਲ ਲਈ ਖੇਤੀਬਾੜੀ ਮਹਿਕਮੇਂ ਦੀ ਸਿਫਾਰਸ਼ ਨਾਲ ਯਾਰਾ ਕੰਪਨੀ ਦੇ ਵੱਖ-ਵੱਖ ਪੋਸ਼ਣ ਹੱਲਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।

Ad Position 21
No active advertisement
* ਕੈਂਪ ’ਚ ਸੰਤੁਲਿਤ ਖਾਦ ਪ੍ਰਬੰਧਨ ਅਤੇ ਫ਼ਸਲਾਂ ਦੇ ਪੋਸ਼ਣ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ-ਰਵੀ ਧਾਲੀਵਾਲ 22-11-2026
ਹੰਬੜਾਂ, 21 ਨਵੰਬਰ (ਮੇਜਰ ਹੰਬੜਾਂ)-ਕਸਬਾ ਹੰਬੜਾਂ ’ਚ ਧਾਲੀਵਾਲ ਐਗਰੋ ਸੇਵਾ ਸੈਂਟਰ ਦੇ ਪ੍ਰਬੰਧਕ ਰਵੀ ਧਾਲੀਵਾਲ ਵਲੋਂ ਇਲਾਕੇ ਦੇ ਕਿਸਾਨਾਂ ਲਈ ਅਗਾਂਹਵਧੂ ਖੇਤੀ ਅਤੇ ਫ਼ਸਲਾਂ ਦੇ ਸੰਤੁਲਿਤ ਪੋਸ਼ਣ ਸਬੰਧੀ ਕਿਸਾਨ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਦੌਰਾਨ ਅਧਿਕਾਰੀ ਪਰਦੀਪ ਸਿੰਘ ਅਤੇ ਨਿਰਭੈ ਸਿੰਘ ਨੇ ਕਿਸਾਨਾਂ ਨਾਲ ਕਣਕ, ਬਰਸੀਮ ਅਤੇ ਪਾਪੂਲਰ ਦੀ ਫ਼ਸਲ ਲਈ ਖੇਤੀਬਾੜੀ ਮਹਿਕਮੇਂ ਦੀ ਸਿਫਾਰਸ਼ ਨਾਲ ਯਾਰਾ ਕੰਪਨੀ ਦੇ ਵੱਖ-ਵੱਖ ਪੋਸ਼ਣ ਹੱਲਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਫ਼ਸਲਾਂ ਨੂੰ ਲੋੜ ਅਨੁਸਾਰ ਸੰਤੁਲਿਤ ਪੋਸ਼ਕ ਤੱਤ ਮੁਹੱਈਆ ਕਰਵਾਉਣ ਨਾਲ ਫ਼ਸਲ ਦਾ ਵਾਧਾ ਵਧੀਆ ਹੁੰਦਾ ਹੈ ਅਤੇ ਝਾੜ ਤੇ ਗੁਣਵੱਤਾ ਵਿੱਚ ਵੀ ਸੁਧਾਰ ਹੁੰਦਾ ਹੈ। ਇਸ ਦੌਰਾਨ ਫ਼ਸਲਾਂ ਵਿੱਚ ਮੈਂਗਨੀਜ਼, ਜ਼ਿੰਕ, ਬੋਰਾਨ ਅਤੇ ਪੋਟਾਸ਼ ਦੀ ਘਾਟ ਦੇ ਲੱਛਣਾਂ, ਉਨ੍ਹਾਂ ਦੇ ਫ਼ਸਲਾਂ ਉੱਤੇ ਪੈਣ ਵਾਲੇ ਪ੍ਰਭਾਵਾਂ ਅਤੇ ਬਚਾਅ ਦੇ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਕੈਂਪ ’ਚ ਕਿਸਾਨਾਂ ਨੇ ਆਪਣੀਆਂ ਖੇਤੀਬਾੜੀ ਸਬੰਧੀ ਸਮੱਸਿਆਵਾਂ ਅਤੇ ਤਜਰਬੇ ਸਾਂਝੇ ਕੀਤੇ, ਜਿੰਨ੍ਹਾਂ ਦੇ ਮਾਹਿਰਾਂ ਵੱਲੋਂ ਢੁੱਕਵੇਂ ਹੱਲ ਦੱਸੇ ਗਏ। ਕਿਸਾਨਾਂ ਨੇ ਇਸ ਜਾਣਕਾਰੀ ਭਰਪੂਰ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਗਿਆਨਕ ਅਤੇ ਸੰਤੁਲਿਤ ਖੇਤੀ ਪ੍ਰਬੰਧਨ ਅਪਣਾਉਣ ਵਿੱਚ ਦਿਲਚਸਪੀ ਦਿਖਾਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਅਗਾਂਹਵਧੂ ਕਿਸਾਨ ਪ੍ਰਧਾਨ ਮਨਜੀਤ ਸਿੰਘ ਹੰਬੜਾਂ ਸ਼ਾਮਿਲ ਹੋਏ ਤੇ ਇਸ ਤੋਂ ਇਲਾਵਾ ਪਰਮਜੀਤ ਸਿੰਘ ਗਿੱਲ ਸਲੇਮਪੁਰ, ਮੇਵਾ ਸਿੰਘ ਵਲੀਪੁਰ, ਹਰਮਿੰਦਰ ਸਿੰਘ ਗਿੱਲ, ਸਰਪੰਚ ਜੱਗੂ ਵਲੀਪੁਰ, ਗੁਰਦਰਸ਼ਨ ਸਿੰਘ ਪੂੜੈਣ, ਅਕਾਸ਼ ਗਿੱਲ ਗੋਰਾਹੂਰ, ਬਿੰਦਰ ਬੀਰਮੀ, ਸੰਦੀਪ ਸਿੰਘ ਬੀਰਮੀ, ਸਤਪਾਲ ਸਿੰਘ ਬੱਗਾ, ਮਨਪ੍ਰੀਤ ਸਿੰਘ ਬੱਗਾ, ਬਲਕਾਰ ਸਿੰਘ ਰਜਾਪੁਰ, ਰੋਬਿਨ ਹੰਬੜਾਂ, ਬੰਟੀ ਗਿੱਲ ਹੰਬੜਾਂ, ਅਵਜਿੰਦਰ ਸਿੰਘ ਝੱਜ, ਜਗਤਾਰ ਪੁੜੈਣ, ਸੁਰਿੰਦਰ ਸਿੰਘ ਛਿੰਦਾ ਸੇਖੋਂ, ਲਖਵੀਰ ਸਿੰਘ ਗਰੇਵਾਲ, ਕਰਨ ਬੁਆਲ, ਗੁਰਿੰਦਰਜੀਤ ਸਿੰਘ ਧਾਲੀਵਾਲ, ਇੰਦਰਜੀਤ ਸਿੰਘ ਤਿਹਾੜਾ ਸਮੇਤ ਹੋਰ ਕਿਸਾਨ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਠੇਕੇਦਾਰ ਨੇ ਪਿੰਡ ਸੁਧਾਰ (ਪੱਤੀ ਗਿੱਲ) ਵਿਖੇ ਆਧੁਨਿਕ ਖੇਡ ਮੈਦਾਨ ਪਿੰਡ ਵਾਸੀਆਂ ਨੂੰ ਕੀਤਾ ਸਮਰਪਿਤ ਅਗਲੀ ਖ਼ਬਰ ਅਕਾਲਗੜ੍ਹ ਦੇ ਯੂਥ ਵਿੰਗ ਤੇ ਇਸਤਰੀ ਵਿੰਗ ਵਲੋਂ ਵਿਧਾਇਕ ਠੇਕੇਦਾਰ ਨੂੰ ਮੁੜ ਟਿਕਟ ਦੇਣ ਦੀ ਪੁਰਜ਼ੋਰ ਮੰਗ
Ad Position 24