21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਭਾਈ ਅੰਮ੍ਰਿਤਪਾਲ ਸਿੰਘ ਦੀ ਦਾਦੀ ਦੇ ਸਸਕਾਰ ’ਚ ਹਲਕਾ ਗਿੱਲ ਤੋਂ ਪਾਰਟੀ ਵਰਕਰਾਂ ਨੇ ਸ਼ਿਵਾਲਿਕ ਦੀ ਅਗਵਾਈ ਹੇਠ ਕੀਤੀ ਸ਼ਮੂਲੀਅਤ

ਇਯਾਲੀ/ ਥਰੀਕੇ, 21 ਨਵੰਬਰ (ਮਨਜੀਤ ਸਿੰਘ ਦੁੱਗਰੀ)-ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਤੇ ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਦਾਦੀ ਦੇ ਸੰਸਕਾਰ ਵਿਚ ਸ਼ਾਮਿਲ ਹੋਣ ਲਈ ਹਲਕਾ ਗਿੱਲ ਤੋਂ ਇੰਚਾਰਜ ਅਤੇ ਉਮੀਦਵਾਰ ਦਰਸ਼ਨ ਸਿੰਘ ਸ਼ਿਵਾਲਿਕ ਨੇ ਜੱਲੂਪੁਲ ਖੇੜੇ ਲਈ ਆਪਣੇ ਸਾਥੀਆਂ ਸਮੇਤ ਕਾਫ਼ਲੇ ਦੇ ਰੂਪ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਦਰਸ਼ਨ ਸਿੰਘ ਸ਼ਿਵਾਲਿਕ ਨੇ ਕਿਹਾ ਕਿ ਮਾਤਾ ਜੀ ਦਾ ਵਿਛੋੜਾ ਪਰਿਵਾਰ ਅਤੇ ਸਨੇਹੀਆਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।

Ad Position 21
No active advertisement
ਅਜੀਤ ਡੈਸਕ 22-11-2026
ਇਯਾਲੀ/ ਥਰੀਕੇ, 21 ਨਵੰਬਰ (ਮਨਜੀਤ ਸਿੰਘ ਦੁੱਗਰੀ)-ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਤੇ ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਦਾਦੀ ਦੇ ਸੰਸਕਾਰ ਵਿਚ ਸ਼ਾਮਿਲ ਹੋਣ ਲਈ ਹਲਕਾ ਗਿੱਲ ਤੋਂ ਇੰਚਾਰਜ ਅਤੇ ਉਮੀਦਵਾਰ ਦਰਸ਼ਨ ਸਿੰਘ ਸ਼ਿਵਾਲਿਕ ਨੇ ਜੱਲੂਪੁਲ ਖੇੜੇ ਲਈ ਆਪਣੇ ਸਾਥੀਆਂ ਸਮੇਤ ਕਾਫ਼ਲੇ ਦੇ ਰੂਪ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਦਰਸ਼ਨ ਸਿੰਘ ਸ਼ਿਵਾਲਿਕ ਨੇ ਕਿਹਾ ਕਿ ਮਾਤਾ ਜੀ ਦਾ ਵਿਛੋੜਾ ਪਰਿਵਾਰ ਅਤੇ ਸਨੇਹੀਆਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਇਸ ਘੜੀ ਵਿਚ ਉਹ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਮੁੱਚੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਨ। ਉਨ੍ਹਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।ਇਸ ਮੌਕੇ ਜਗਦੀਪ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ ਲੁਧਿਆਣਾ ਦਿਹਾਤੀ, ਹਰਜੀਤ ਸਿੰਘ ਮੀਤ ਪ੍ਰਧਾਨ ਲੁਧਿਆਣਾ ਦਿਹਾਤੀ, ਹਰਜੋਤ ਸਿੰਘ ਖਾਲਸਾ ਸਕੱਤਰ ਯੂਥ ਲੁਧਿਆਣਾ ਦਿਹਾਤੀ, ਮਨਜੋਤ ਸਿੰਘ ਡਹਲੋਂ ਪ੍ਰਧਾਨ (ਯੂਥ ਵਿੰਗ), ਹਲਕਾ ਗਿੱਲ, ਜਸਪ੍ਰੀਤ ਸਿੰਘ ਨਾਰੰਗਵਾਲ ਪ੍ਰਧਾਨ (ਆਈ.ਟੀ. ਵਿੰਗ) ਹਲਕਾ ਗਿੱਲ, ਹਰਪ੍ਰੀਤ ਸਿੰਘ ਹੈਪੀ ਠੱਕਰਵਾਲ, ਧਨਵੰਤ ਸਿੰਘ ਥਰੀਕੇ, ਕੰਵਲਜੀਤ ਸਿੰਘ ਥਰੀਕੇ, ਪਰਮਜੀਤ ਸਿੰਘ ਨੀਟੂ, ਸਤਿੰਦਰਪਾਲ ਸਿੰਘ ਖਹਿਰਾ ਬੇਟ, ਸ਼ਮਸ਼ੇਰ ਸਿੰਘ ਲਾਡੋਵਾਲ, ਹਰਪਾਲ ਸਿੰਘ ਪਾਲੀ, ਤਲਵਿੰਦਰ ਸਿੰਘ ਆਲਮਗੀਰ, ਸੁਖਦੀਪ ਸਿੰਘ ਦਾਦ, ਬਲਵਿੰਦਰ ਸਿੰਘ ਹੈਪੀ ਕਾਲਖ, ਬੇਅੰਤ ਸਿੰਘ ਢੋਲਣ, ਮਨਪ੍ਰੀਤ ਸਿੰਘ ਸਮਰਾ ਸਾਰੇ ਸਰਕਲ ਪ੍ਰਧਾਨ, ਕੁਲਜਿੰਦਰ ਸਿੰਘ, ਨਿਸ਼ਾਨ ਸਿੰਘ ਨਾਰੰਗਵਾਲ, ਪ੍ਰਦੀਪ ਸਿੰਘ ਰੁੜਕਾ, ਸਿਮਰਨਜੀਤ ਸਿੰਘ, ਈਸ਼ਵਰਪਾਲ ਸਿੰਘ, ਗੁਰਜੰਟ ਸਿੰਘ ਗਰੇਵਾਲ ਸਾਰੇ ਯੂਥ ਸਰਕਲ ਪ੍ਰਧਾਨ ਡੈਵੀ ਜਸਪਾਲ ਬਾਂਗਰ, ਹਰਪ੍ਰੀਤ ਸਿੰਘ ਭੰਗੂ ਇਯਾਲੀ ਖ਼ੁਰਦ, ਕੁਲਵਿੰਦਰ ਸਿੰਘ ਇਯਾਲੀ ਖ਼ੁਰਦ, ਸੁਖਵਿੰਦਰ ਸਿੰਘ ਇਯਾਲੀ ਖ਼ੁਰਦ ਤੋਂ ਇਲਾਵਾ ਹਲਕਾ ਗਿੱਲ ਦੇ ਪਿੰਡਾ ਤੋਂ ‘ਅਕਾਲੀ ਦਲ ਵਾਰਿਸ ਪੰਜਾਬ ਦੇ, ਜਥੇਬੰਦੀ ਦੇ ਸਮਰਥਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਟੋਡਰ ਮੱਲ ਬੱਚਿਆਂ ਦਾ ਹਸਪਤਾਲ ਅੱਡਾ ਚੌਂਕੀਮਾਨ ਵਿਖੇ ਪ੍ਰਬੰਧਕਾਂ ਵੱਲੋਂ 4 ਡਾਇਲਸੈਸ ਮਸ਼ੀਨਾਂ ਲਗਾ ਕੇ ਮਰੀਜ਼ਾਂ ਦਾ ਇਲਾਜ... ਅਗਲੀ ਖ਼ਬਰ ਦੋਸਤੀ ਦੀ ਆੜ ’ਚ ਲੁੱਟਾਂ-ਖੋਹਾਂ ਦਾ ਜਾਲ, ਮਹਿਲਾ ਮਿੱਤਰ ਸਣੇ 3 ਗ੍ਰਿਫ਼ਤਾਰ
Ad Position 24