14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਬਾਲ ਦਿਵਸ ਮੌਕੇ ਨੰਨ੍ਹੇ ਵਿਦਿਆਰਥੀਆਂ ਨੇ ਐੱਮ. ਐੱਲ. ਡੀ. ਸਕੂਲ ਦੇ ਵਿਹੜੇ ਲਾਈਆਂ ਰੌਣਕਾਂ

ਚੌਂਕੀਮਾਨ, 13 ਨਵੰਬਰ (ਤੇਜਿੰਦਰ ਸਿੰਘ ਚੱਢਾ)- ਮਹੰਤ ਲਛਮਣ ਦਾਸ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਦੇ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰੋਗਰਾਮ ਪੇਸ਼ ਕਰਕੇ ‘ਬਾਲ ਦਿਵਸ’ ਮਨਾਇਆ। ਨਰਸਰੀ ਕਲਾਸ ਦੇ ਵਿਦਿਆਰਥੀਆਂ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਕਿਹਾ।

Ad Position 21
No active advertisement
ਅਜੀਤ ਡੈਸਕ 14-11-2026
ਚੌਂਕੀਮਾਨ, 13 ਨਵੰਬਰ (ਤੇਜਿੰਦਰ ਸਿੰਘ ਚੱਢਾ)- ਮਹੰਤ ਲਛਮਣ ਦਾਸ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਦੇ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰੋਗਰਾਮ ਪੇਸ਼ ਕਰਕੇ ‘ਬਾਲ ਦਿਵਸ’ ਮਨਾਇਆ। ਨਰਸਰੀ ਕਲਾਸ ਦੇ ਵਿਦਿਆਰਥੀਆਂ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਕਿਹਾ। ਸੰਸਥਾ ਦੇ ਪ੍ਰਿੰਸੀਪਲ ਬਲਦੇਵ ਬਾਵਾ ਨੇ ਕਿਹਾ ਕਿ ਸਕੂਲ ਵਿਦਿਆਰਥੀਆਂ ਦੀ ਸਰਬਪੱਖੀ ਸ਼ਖ਼ਸੀਅਤ ਦਾ ਵਿਕਾਸ ਕਰਦੇ ਹਨ, ਸਕੂਲ ਵਿਚ ਪੜ੍ਹਾਈ ਦੇ ਨਾਲ-ਨਾਲ ਬੌਧਿਕ ਤੇ ਵਿੱਦਿਅਕ ਵਿਕਾਸ, ਖੇਡਾਂ ਨਾਲ ਸਰੀਰਕ ਵਿਕਾਸ ਤੇ ਤੰਦਰੁਸਤੀ ਅਤੇ ਸਟੇਜ਼ ਤੇ ਪੇਸ਼ਕਾਰੀ ਨਾਲ ਸਵੈ-ਵਿਸ਼ਵਾਸ ਦੇ ਨਾਲ-ਨਾਲ ਗੱਲਬਾਤ ਕਰਨ ਦੀ ਕਲਾ ਦਾ ਭਰਪੂਰ ਵਿਕਾਸ ਹੁੰਦਾ ਹੈ। ਵਿਦਿਆਰਥੀਆਂ ਨੇ ਸ਼ਾਨਦਾਰ ਪੇਸ਼ਕਾਰੀ ਦਿੰਦੇ ਹੋਏ ਪੰਜਾਬੀ ਪਹਿਰਾਵਾ, ਪੰਜਾਬੀ ਸੱਭਿਆਚਾਰ, ਕਵਿਤਾ, ਗਰੁੱਪ ਡਾਂਸ ‘ਆਈ ਲਵ ਮਾਈ ਇੰਡੀਆ’, ਗਰੁੱਪ ਡਾਂਸ ‘ਗੁਰਮੁਖੀ ਦਾ ਬੇਟਾ’, ਭਾਰਤ ਦੀ ਵਿਭੰਨਤਾ ਨੂੰ ਏਕਤਾ ਵਿੱਚ ਦਰਸਾਉਂਦੀ ਫੈਂਸੀ ਡਰੈੱਸ, ਰਾਜਸਥਾਨੀ ਡਾਂਸ, ਗਿੱਧਾ, ਭੰਗੜਾ ਅਤੇ ਕਵਾਲੀ ਤੋਂ ਇਲਾਵਾ ਦਰੱਖਤਾਂ ਨੂੰ ਨਾ ਕੱਟਣ ਦਾ ਸੰਦੇਸ਼ ਦਿੰਦੀ ਹੋਈ ਕੋਰੀਓਗ੍ਰਾਫੀ ਪੇਸ਼ ਕੀਤੀ ਗਈ। ਇਸ ਮੌਕੇ ਮੰਚ ਦਾ ਸੰਚਾਲਨ ਭੂਮਿਕਾ ਨੌਵੀਂ ਅਤੇ ਬਾਰ੍ਹਵੀਂ ਕ ਲਾਸ ਦੀਆਂ ਵਿਦਿਆਰਥਣਾਂ ਨੇ ਬਾਖੂਬੀ ਨਿਭਾਈ। ਇਸ ਫੰਕਸ਼ਨ ਦੀ ਤਿਆਰੀ ਨਰਸਰੀ ਤੋਂ ਪੰਜਵੀਂ ਕਲਾਸ ਦੇ ਅਧਿਆਪਕਾਂ ਨੇ ਬਹੁਤ ਹੀ ਮਿਹਨਤ ਨਾਲ ਵਿਦਿਆਰਥੀਆਂ ਨੂੰ ਕਰਵਾਈ। ਇਸ ਮੌਕੇ ਉੱਪਰ ਸਕੂਲ ਦੇ ਵਾਈਸ ਪ੍ਰਿੰਸੀਪਲ ਮੈਡਮ ਦਲਵੀਰ ਕੌਰ ਨੇ ਸਾਰੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਕਿਹਾ ਕਿ ਸਾਰੇ ਵਿਦਿਆਰਥੀਆਂ ਦੀ ਪੇਸ਼ਕਾਰੀ ਬਹੁਤ ਹੀ ਸ਼ਲਾਘਾਯੋਗ ਰਹੀ। ਇਸ ਮੌਕੇ ਜਸਮਿੰਦਰ ਕੌਰ, ਸੁਖਦੀਪ ਕੌਰ ਅਤੇ ਪ੍ਰਾਇਮਰੀ ਸੈਕਸ਼ਨ ਦਾ ਸਮੂਹ ਸ ਟਾਫ਼ ਹਾਜ਼ਰ ਰਿਹਾ।
Ad Position 22
No active advertisement
ਪਿਛਲੀ ਖ਼ਬਰ 2027 ਦੀਆਂ ਚੋਣਾਂ ’ਚ ਪੰਜਾਬ ਦੇ ਲੋਕ ਕਾਂਗਰਸ ਦੇ ਹੱਕ ’ਚ ਦੇਣਗੇ ਫ਼ਤਵਾ-ਗੁਰਮੀਤ ਸਿੰਘ ਟਿੱਬੀ ਅਗਲੀ ਖ਼ਬਰ ਜੀ. ਐੱਚ. ਜੀ. ਇੰਸਟੀਚਿਊਟ ਆਫ਼ ਲਾਅ ਵਲੋਂ ਅਪਰਾਧਿਕ ਘਟਨਾ ਸਥਾਨ ਦੀ ਜਾਂਚ ਸੰਬੰਧੀ ਮੁਕਾਬਲੇ
Ad Position 24