ਜੀ. ਐੱਚ. ਜੀ. ਇੰਸਟੀਚਿਊਟ ਆਫ਼ ਲਾਅ ਵਲੋਂ ਅਪਰਾਧਿਕ ਘਟਨਾ ਸਥਾਨ ਦੀ ਜਾਂਚ ਸੰਬੰਧੀ ਮੁਕਾਬਲੇ
ਚੌਂਕੀਮਾਨ, 13 ਨਵੰਬਰ (ਤੇਜਿੰਦਰ ਸਿੰਘ ਚੱਢਾ)- ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੇ ਸਰਪ੍ਰਸਤੀ ਹੇਠ ਚੱਲ ਰਹੇ ਜੀ. ਐੱਚ.
ਜ
ਜੀ. ਐੱਚ. ਜੀ. ਇੰਸਟੀਚਿਊਟ ਆਫ਼ ਲਾਅ ਸਿੱਧਵਾਂ ਖੁਰਦ ਵਿਖੇ ਕਰਵਾਏ ਮੁਕਾਬਲੇ ਸਮੇਂ ਵਿਦਿਆਰਥੀਆਂ ਨਾਲ ਪ੍ਰਿੰਸੀਪਲ ਸ਼ਵੇਤਾ ਢੰਡ ਤੇ ਹੋਰ। ਤਸਵੀਰ: ਤੇਜਿੰਦਰ ਸਿੰਘ ਚੱਢਾ
14-11-2026
ਚੌਂਕੀਮਾਨ, 13 ਨਵੰਬਰ (ਤੇਜਿੰਦਰ ਸਿੰਘ ਚੱਢਾ)- ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੇ ਸਰਪ੍ਰਸਤੀ ਹੇਠ ਚੱਲ ਰਹੇ ਜੀ. ਐੱਚ. ਜੀ. ਇੰਸਟੀਚਿਊਟ ਆਫ਼ ਲਾਅ ਸਿੱਧਵਾਂ ਖੁਰਦ (ਲੁਧਿਆਣਾ) ਵਲੋਂ ਕਾਰਜਕਾਰੀ ਪ੍ਰਿੰਸੀਪਲ ਪ੍ਰੋ. (ਡਾ.) ਸ਼ਵੇਤਾ ਢੰਡ ਦੀ ਯੋਗ ਅਗਵਾਈ ਹੇਠ ਅਪਰਾਧਿਕ ਘਟਨਾ ਸਥਾਨ ਦੀ ਜਾਂਚ ਸਬੰਧੀ ਮੁਕਾਬਲਾ-2026 ਕਰਵਾਇਆ ਗਿਆ। ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਨੂੰ ਅਪਰਾਧਿਕ ਘਟਨਾ ਸਥਾਨ ਦੀ ਜਾਂਚ, ਸਬੂਤਾਂ ਦੀ ਪਛਾਣ ਅਤੇ ਸੁਰੱਖਿਆ, ਵਿਵਸਥਿਤ ਨਿਰੀਖਣ ਅਤੇ ਵਿਸ਼ਲੇਸ਼ਣਾਤਮਕ ਯੋਗਤਾਵਾਂ ਸਬੰਧੀ ਵਿਹਾਰਕ ਜਾਣਕਾਰੀ ਪ੍ਰਦਾਨ ਕਰਨਾ ਸੀ। ਮੁਕਾਬਲੇ ਦੌਰਾਨ ਵਿਸ਼ੇਸ਼ ਰੂਪ ਵਿੱਚ ਤਿਆਰ ਕੀਤੇ ਗਏ ਇੱਕ ਕਾਲਪਨਿਕ ਅਪਰਾਧਿਕ ਘਟਨਾ ਸਥਾਨ ਰਾਹੀਂ ਵਿਦਿਆਰਥੀਆਂ ਨੇ ਆਪਣੀ ਜਾਂਚ-ਪੜਤਾਲ ਦੀ ਸਮਰੱਥਾ, ਤਰਕਸ਼ੀਲ ਸੋਚ ਅਤੇ ਨਿਰੀਖਣ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਵਿੱਚ ਟੀਮ ਸੀ.ਐੱਸ.ਆਈ. (3), ਜਿਸ ਵਿੱਚ ਐੱਲ. ਐੱਲ. ਬੀ. ਪਹਿਲੇ ਸਮੈਸਟਰ ਦੇ ਵਿਦਿਆਰਥੀ ਭਵਾਲ ਢੀਂਗਰਾ ਅਤੇ ਰਿਸ਼ਭ ਭਗਤ ਸ਼ਾਮਿਲ ਸਨ, ਨੇ ਪਹਿਲਾ ਸਥਾਨ ਹਾਸਲ ਕੀਤਾ। ਟੀਮ ਸੀ.ਐੱਸ.ਆਈ. (1), ਜਿਸ ਵਿਚ ਬੀ.ਏ. ਐਲ. ਐੱਲ. ਬੀ. (ਆਨਰਜ਼) ਨੌਵੇਂ ਸਮੈਸਟਰ ਦੀਆਂ ਵਿਦਿਆਰਥਣਾਂ ਅਵਨੀਤ ਕੌਰ ਤੇ ਤਨਦੀਪ ਕੌਰ ਧਨੋਆ ਸ਼ਾਮਿਲ ਸਨ, ਨੇ ਦੂਸਰਾ ਸਥਾਨ ਪ੍ਰਾਪਤ ਕੀਤਾ, ਜਦਕਿ ਟੀਮ ਸੀ.ਐੱਸ.ਆਈ. (4) ਦੀਆਂ ਵਿਦਿਆਰਥਣਾਂ ਬਲਜੋਤ ਕੌਰ ਅਤੇ ਜਸਲੀਨ ਕੌਰ (ਬੀ.ਏ. ਐਲ.ਐੱਲ.ਬੀ. ਆਨਰਜ਼, ਪੰਜਵਾਂ ਸਮੈਸਟਰ) ਨੇ ਤੀਸਰਾ ਸਥਾਨ ਹਾਸਲ ਕੀਤਾ। ਭਵਾਲ ਢੀਂਗਰਾ ਨੂੰ ਵਿਅਕਤੀਗਤ ਸ਼੍ਰੇਣੀ ਵਿੱਚ ਬੈਸਟ ਕ੍ਰਾਈਮ ਸੀਨ ਅਬਜ਼ਰਵਰ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ। ਮੁਕਾਬਲੇ ਦੀ ਜੱਜਮੈਂਟ ਡਾ. ਨੀਲਮ ਰਾਣੀ, ਐਸੋਸੀਏਟ ਪ੍ਰੋਫੈਸਰ ਇਨ ਲਾਅਜ਼, ਡਾ. ਜਸਬੀਰ ਕੌਰ ਅਤੇ ਛਵੀ ਅਗਰਵਾਲ ਅਸਿਸਟੈਂਟ ਪ੍ਰੋਫੈਸਰਜ਼ ਇਨ ਲਾਅਜ਼ ਵਲੋਂ ਕੀਤੀ ਗਈ। ਜੀ.ਐੱਚ.ਜੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵੀ ਮੁਕਾਬਲੇ ਦਾ ਦੌਰਾ ਕੀਤਾ ਅਤੇ ਅਪਰਾਧਿਕ ਘਟਨਾ ਸਥਾਨ ਦੀ ਜਾਂਚ ਦੇ ਮੁੱਢਲੇ ਸਿਧਾਂਤਾਂ ਅਤੇ ਸਬੂਤਾਂ ਨੂੰ ਸੁਰੱਖਿਅਤ ਰੱਖਣ ਦੀ ਮਹੱਤਤਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਸਮਾਗਮ ਦਾ ਸੰਚਾਲਨ ਡਾ. ਨੀਲਮ ਰਾਣੀ, ਮਹਿਕ ਗੁਪਤਾ ਅਤੇ ਬਿੰਨੀ ਰਾਣੀ ਵੱਲੋਂ ਕੀਤਾ ਗਿਆ। ਵਿਦਿਆਰਥੀ ਕੋਆਰਡੀਨੇਟਰਾਂ ਵਜੋਂ ਜੂਹੀ ਅਤੇ ਪੁਨੀਤ ਕੌਰ ਗਿੱਲ, ਦੋਵੇਂ ਬੀ.ਏ. ਐਲ.ਐੱਲ.ਬੀ. (ਆਨਰਜ਼), ਨੌਵੇਂ ਸਮੈਸਟਰ ਦੀਆਂ ਵਿਦਿਆਰਥਣਾਂ ਨੇ ਆਪਣੀ ਭੂਮਿਕਾ ਨਿਭਾਈ। ਕ੍ਰਿਏਟਿਵ ਟੀਮ ਦੀਆਂ ਮੈਂਬਰਾਂ ਆਰਤੀ ਕੁਮਾਰੀ ਅਤੇ ਕ੍ਰਿਸ਼ਨਾ ਨੇ ਕਾਲਪਨਿਕ ਅਪਰਾਧਿਕ ਘਟਨਾ ਸਥਾਨ ਦੀ ਸੰਕਲਪਨਾ, ਡਿਜ਼ਾਈਨਿੰਗ ਅਤੇ ਸਥਾਪਨਾ ਕਰਕੇ ਮੁਕਾਬਲੇ ਨੂੰ ਵਿਹਾਰਕ ਅਤੇ ਯਥਾਰਥਕ ਰੂਪ ਪ੍ਰਦਾਨ ਕੀਤਾ। ਇਸ ਤੋਂ ਇਲਾਵਾ ਮਨਵਿੰਦਰ ਕੌਰ (ਬੀ.ਏ. ਐਲ.ਐੱਲ.ਬੀ. ਆਨਰਜ਼, ਸੱਤਵਾਂ ਸਮੈਸਟਰ) ਨੇ ਗਵਾਹ ਦੀ ਭੂਮਿਕਾ ਨਿਭਾਈ, ਸਿਮਰਨਦੀਪ ਕੌਰ (ਬੀ.ਏ. ਐਲ.ਐੱਲ.ਬੀ. ਆਨਰਜ਼, ਤੀਜਾ ਸਮੈਸਟਰ) ਨੇ ਫੋਟੋਗ੍ਰਾਫ਼ੀ ਦੀ ਜ਼ਿੰਮੇਵਾਰੀ ਸੰਭਾਲੀ, ਜਦਕਿ ਅਰਸ਼ਦੀਪ ਕੌਰ ਅਤੇ ਹਰਕਮਲ ਕੌਰ ਗਰੇਵਾਲ (ਬੀ. ਏ. ਐੱਲ. ਐੱਲ. ਬੀ. ਆਨਰਜ਼, ਤੀਜਾ ਸਮੈਸਟਰ) ਨੇ ਰੀਲ ਵੀਡੀਓ ਐਡਿਟਿੰਗ ਦਾ ਕਾਰਜ ਕੀਤਾ। ਕਾਰਜਕਾਰੀ ਪ੍ਰਿੰਸੀਪਲ ਪ੍ਰੋ. (ਡਾ.) ਸ਼ਵੇਤਾ ਢੰਡ ਨੇ ਜੱਜਮੈਂਟ ਪੈਨਲ, ਫੈਕਲਟੀ ਕੋਆਰਡੀਨੇਟਰਾਂ ਤੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।