ਸ੍ਰੀ ਸੱਤੇਸ਼ਵਰ ਮਹਾਦੇਵ ਮੰਦਰ ਵਿਖੇ ਸਪਤਾਹਕ ਧਾਰਮਿਕ ਸਮਾਗਮ ਅੱਜ ਤੋਂ ਸ਼ੁਰੂ
ਮੁੱਲਾਂਪੁਰ ਦਾਖਾ, 13 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਮੰਡੀ ਮੁੱਲਾਂਪੁਰ ਦੇ ਸ੍ਰੀ ਸੱਤੇਸ਼ਵਰ ਮਹਾਦੇਵ ਮੰਦਰ ਵਿਖੇ 14 ਤੋਂ 22 ਨਵੰਬਰ 2026 ਤੱਕ ਹੋਣ ਜਾ ਰਹੇ ਸ੍ਰੀ ਸਵਿ ਮਹਾਪੁਰਾਣ ਕਥਾਮ੍ਰਿਤ ਨਵਾਹ ਯੱਗ ਨੂੰ ਲੈ ਕੇ ਪ੍ਰਬੰਧਕਾਂ ਵਲੋਂ ਤਿਆਰੀਆਂ ਸ਼ੁਰੂ ਹਨ। ਇਸ ਧਾਰਮਿਕ ਸਮਾਗਮ ਦੀ ਸ਼ੋਭਾ ਵਧਾਉਣ ਲਈ (ਯਜਮਾਨ ਪਰਿਵਾਰ) ਧਾਰਮਿਕ ਸਮਾਰੋਹ ਵਿਚ ਕਥਾ ਵਿਆਸ ਪੂਜਨੀਕ ਪੰਡਿਤ ਸ੍ਰੀ ਮਨੋਹਰ ਲਾਲ ਸ਼ਾਸਤਰੀ (ਮਲ੍ਹੇ ਵਾਲੇ) ਵਲੋਂ ਹੋਵੇਗੀ।
ਮੁੱਲਾਂਪੁਰ ਦਾਖਾ, 13 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਮੰਡੀ ਮੁੱਲਾਂਪੁਰ ਦੇ ਸ੍ਰੀ ਸੱਤੇਸ਼ਵਰ ਮਹਾਦੇਵ ਮੰਦਰ ਵਿਖੇ 14 ਤੋਂ 22 ਨਵੰਬਰ 2026 ਤੱਕ ਹੋਣ ਜਾ ਰਹੇ ਸ੍ਰੀ ਸਵਿ ਮਹਾਪੁਰਾਣ ਕਥਾਮ੍ਰਿਤ ਨਵਾਹ ਯੱਗ ਨੂੰ ਲੈ ਕੇ ਪ੍ਰਬੰਧਕਾਂ ਵਲੋਂ ਤਿਆਰੀਆਂ ਸ਼ੁਰੂ ਹਨ। ਇਸ ਧਾਰਮਿਕ ਸਮਾਗਮ ਦੀ ਸ਼ੋਭਾ ਵਧਾਉਣ ਲਈ (ਯਜਮਾਨ ਪਰਿਵਾਰ) ਧਾਰਮਿਕ ਸਮਾਰੋਹ ਵਿਚ ਕਥਾ ਵਿਆਸ ਪੂਜਨੀਕ ਪੰਡਿਤ ਸ੍ਰੀ ਮਨੋਹਰ ਲਾਲ ਸ਼ਾਸਤਰੀ (ਮਲ੍ਹੇ ਵਾਲੇ) ਵਲੋਂ ਹੋਵੇਗੀ। ਰਵਿੰਦਰਪਾਲ ਗਰੋਵਰ, ਅਸ਼ਵਨੀ ਸਿੰਗਲਾ, ਨਰੇਸ਼ ਸਿੰਗਲਾ, ਰਾਜੇਸ਼ ਮਿੱਤਲ, ਹਰੀਸ਼ ਬਾਂਸਲ ਹੋਰਨਾਂ ਪੰਡਿਤ ਸ਼੍ਰੀ ਮਨੋਹਰ ਲਾਲ ਜੀ ਨੂੰ ਸੱਦਾ ਪੱਤਰ ਦੇਣ ਬਾਅਦ ਦੱਸਿਆ ਗਿਆ ਕਿ ਸ੍ਰੀ ਸੱਤੇਸ਼ਵਰ ਮਹਾਦੇਵ ਮੰਦਰ ਵਿਖੇ ਪੰਡਿਤ ਜੀ ਅੰਮ੍ਰਿਤਮਈ ਬਾਣੀ ਰਾਹੀਂ ਸ਼ਰਧਾਲੂਆਂ ਨੂੰ ਸ੍ਰੀ ਸਿਵ ਮਹਾਪੁਰਾਣ ਦੀ ਪਵਿੱਤਰ ਅਤੇ ਰਸਮਈ ਕਥਾ ਸਰਵਣ ਕਰਵਾਉਣਗੇਂ। ਕਈ ਰੋਜ਼ਾ ਧਾਰਨਿਮਕ ਸਮਾਗਮ ਵਿਚ ਭਗਵਾਨ ਭੋਲੇਨਾਥ ਦਾ ਗੁਣਗਾਇਨ ਹੋਵੇਗਾ। ਸ਼੍ਰੀ ਸਿਵ ਮਹਾਪੁਰਾਣ ਕਥਾਂਮ੍ਰਿਤ ਨਵਾਹਨ ਯੱਗ ਦੀ ਸਫਲਤਾ ਵਿਚ ਲੱਗੇ ਪੰਡਿਤ ਮਨੋਜ ਤਿਵਾੜੀ ਵਲੋਂ ਰੋਜਾਨਾਂ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਹੋਣ ਜਾ ਰਹੀ ਕਥਾਂ ਸਬੰਧੀ ਸਰਧਾਲੂਆ ਨੂੰ ਜਾਗਰੂਕ ਕੀਤਾ ਜਾ ਰਿਹਾ ਤਾ ਜੋ ਸ਼ਰਧਾਵਾਨ ਸੰਗਤ ਸ੍ਰੀ ਸੱਤੇਸ਼ਵਰ ਮਹਾਦੇਵ ਮੰਦਰ ਹੋਣ ਵਾਲੇ ਧਾਰਮਿਕ ਸਮਾਗਮ ਦੀ ਪੂਰੀ ਜਾਣਕਾਰੀ ਮਿਲ ਸਕੇ। ਸ੍ਰੀ ਸ਼ਿਵ ਮਹਾਪੁਰਾਣ ਕਥਾ ਦੇ ਵੱਖ-ਵੱਖ ਪ੍ਰਸੰਗਾਂ, ਸ਼ਿਵ ਅਵਤਾਰ ਕਥਾ, ਦਵਾਦਸ਼ ਜੋਤਿਰਲਿੰਗ ਕਥਾ, ਤੁਲਸੀ ਵਿਆਹ ਅਤੇ ਉਮਾ ਸ਼ਕਤੀ ਲੀਲਾ ਸੰਗਤ ਨੂੰ ਹੋਰ ਪ੍ਰਸੰਗ ਸਰਵਣ ਕਰਵਾਏ ਜਾਣਗੇਂ। ਕਥਾਂ ਉਪਰੰਤ ਸਰਧਾਲੂਆ ਲਈ ਰੋਜ਼ਾਨਾ ਹੀ ਭੰਡਾਰਾ ਹੋਇਆ ਕਰੇਗਾ।