ਡੀ. ਸੀ. ਵਲੋਂ ਜਾਰੀ ਪੱਤਰ ਬਾਅਦ ਦਾਖਾ ਮਾਰਕੀਟ ਕਮੇਟੀ ਦੇ 6 ਸੈਂਟਰਾਂ ’ਚ ਝੋਨੇ ਦੀ ਖ਼ਰੀਦ ਬੰਦ
ਮੁੱਲਾਂਪੁਰ-ਦਾਖਾ, 13 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਕੇਂਦਰ ਸਰਕਾਰ ਵਲੋਂ ਸਾਉਣੀ ਫ਼ਸਲ ਝੋਨੇ ਦੀ ਖ਼ਰੀਦ ਦਾ ਪੰਜਾਬ ਸਰਕਾਰ ਨੂੰ ਮਿਲਿਆ ਨਿਰਧਾਰਤ ਟੀਚਾ ਪੂਰਾ ਹੋ ਗਿਆ, ਜਦ ਕਿ ਮੰਡੀ ਫੜ੍ਹਾਂ ’ਚ ਝੋਨੇ ਦੀ ਫ਼ਸਲ ਦੇ ਅਥਾਹ ਢੇਰ ਵਿਕਰੀ ਪੱਖੋਂ ਬਾਕੀ ਪਏ ਹਨ, ਅਜਿਹੇ ਵਿਚ ਕਿਸਾਨ-ਆੜ੍ਹਤੀ-ਮਜ਼ਦੂਰ ਦੁਬਿਧਾ ਵਿਚ ਹੈ। ਦਾਖਾ/ਮੰਡੀ ਮੁੱਲਾਂਪੁਰ ਮਾਰਕੀਟ ਕਮੇਟੀ ਅਧੀਨ ਰਕਬਾ/ਮੰਡੀ ਮੁੱਲਾਂਪੁਰ, ਤਲਵੰਡੀ ਕਲਾਂ, ਸੁਧਾਰ, ਹੰਬੜਾਂ, ਨੂਰਪੁਰ ਬੇਟ, ਪੁੜੈਣ, ਚੱਕ ਕਲਾਂ, ਸਰਾਭਾ, ਮਨਸੂਰਾਂ ਮੰਡੀਆਂ ਸਮੇਤ ਦਰਜਨ ਦੇ ਕਰੀਬ ਨਿੱਜੀ ਫੜ੍ਹਾਂ ’ਚ ਅੱਜ ਤੱਕ 24,48,497 ਕੁਇੰਟਲ ਖ਼ਰੀਦ ਵੱਖੋ-ਵੱਖ ਏਜੰਸੀਆਂ ਵਲੋਂ ਪਾਈ ਗਈ।
ਰ
ਰਕਬਾ/ਮੰਡੀ ਮੁੱਲਾਂਪੁਰ ਫੜ੍ਹਾਂ ’ਚ ਝੋਨੇ ਦੀ ਲਿਫਟਿੰਗ ਨਾ ਹੋਣ ’ਤੇ ਝੋਨੇ ਨਾਲ ਭਰੀਆਂ ਬੋਰੀਆਂ ਦੇ ਅੰਬਾਰ।ਤਸਵੀਰ: ਕ੍ਰਿਪਾਲ ਹੰਬੜਾਂ
ਖ਼ਬਰ ਨਾਲ ਸਬੰਧਿਤ ਤਸਵੀਰ।
14-11-2026
ਮੁੱਲਾਂਪੁਰ-ਦਾਖਾ, 13 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਕੇਂਦਰ ਸਰਕਾਰ ਵਲੋਂ ਸਾਉਣੀ ਫ਼ਸਲ ਝੋਨੇ ਦੀ ਖ਼ਰੀਦ ਦਾ ਪੰਜਾਬ ਸਰਕਾਰ ਨੂੰ ਮਿਲਿਆ ਨਿਰਧਾਰਤ ਟੀਚਾ ਪੂਰਾ ਹੋ ਗਿਆ, ਜਦ ਕਿ ਮੰਡੀ ਫੜ੍ਹਾਂ ’ਚ ਝੋਨੇ ਦੀ ਫ਼ਸਲ ਦੇ ਅਥਾਹ ਢੇਰ ਵਿਕਰੀ ਪੱਖੋਂ ਬਾਕੀ ਪਏ ਹਨ, ਅਜਿਹੇ ਵਿਚ ਕਿਸਾਨ-ਆੜ੍ਹਤੀ-ਮਜ਼ਦੂਰ ਦੁਬਿਧਾ ਵਿਚ ਹੈ। ਦਾਖਾ/ਮੰਡੀ ਮੁੱਲਾਂਪੁਰ ਮਾਰਕੀਟ ਕਮੇਟੀ ਅਧੀਨ ਰਕਬਾ/ਮੰਡੀ ਮੁੱਲਾਂਪੁਰ, ਤਲਵੰਡੀ ਕਲਾਂ, ਸੁਧਾਰ, ਹੰਬੜਾਂ, ਨੂਰਪੁਰ ਬੇਟ, ਪੁੜੈਣ, ਚੱਕ ਕਲਾਂ, ਸਰਾਭਾ, ਮਨਸੂਰਾਂ ਮੰਡੀਆਂ ਸਮੇਤ ਦਰਜਨ ਦੇ ਕਰੀਬ ਨਿੱਜੀ ਫੜ੍ਹਾਂ ’ਚ ਅੱਜ ਤੱਕ 24,48,497 ਕੁਇੰਟਲ ਖ਼ਰੀਦ ਵੱਖੋ-ਵੱਖ ਏਜੰਸੀਆਂ ਵਲੋਂ ਪਾਈ ਗਈ। ਜਾਣਕਾਰੀ ਅਨੁਸਾਰ ਦਾਖਾ ਮਾਰਕੀਟ ਕਮੇਟੀ ਰਾਹੀਂ ਕੁੱਲ ਖ਼ਰੀਦ ਦਾ ਅੰਕੜਾ 35 ਲੱਖ ਕੁਇੰਟਲ ਪਾਰ ਜਾਵੇਗਾ। ਫੂਡ ਸੈਕਟਰੀ ਪੰਜਾਬ ਦੇ ਆਦੇਸ਼ਾਂ ਬਾਅਦ ਡਿਪਟੀ ਕਮਿਸ਼ਨਰ ਵਲੋਂ ਪੱਤਰ ਜਾਰੀ ਹੋਣ ਬਾਅਦ ਦਾਖਾ ਮਾਰਕੀਟ ਕਮੇਟੀ ਦੇ ਕਈ ਸਬ ਕੇਂਦਰਾਂ ’ਚ ਖ਼ਰੀਦ ਬੰਦ ਹੋ ਗਈ। ਕੁਝ ਮੰਡੀ ਫੜ੍ਹਾਂ ’ਚ ਖ਼ਰੀਦ ਬੰਦ ਹੋਣ ਨਾਲ ਜਿਥੇ ਆੜ੍ਹਤੀ-ਕਿਸਾਨ ਪਰੇਸ਼ਾਨ ਹੈ, ਉਥੇ ਮੁੱਲਾਂਪੁਰ ਦਾਖਾ/ਰਕਬਾ ਸਮੇਤ ਹੋਰ ਖ਼ਰੀਦ ਕੇਂਦਰਾਂ ’ਚ ਕੁੱਲ ਖ਼ਰੀਦ ਦੀ ਅੱਧੀ ਲਿਫਟਿੰਗ ਭਾਵ 12 ਲੱਖ ਕੁਇੰਟਲ ਤੋਂ ਵੱਧ ਬੋਰੀਆਂ ’ਚ ਭਰਿਆ ਝੋਨਾ ਮੰਡੀ ਫੜ੍ਹਾਂ ਅੰਦਰ ਲਿਫਟਿੰਗ ਹੋਣਾ ਬਾਕੀ ਹੈ। ਹੁਣ ਤੱਕ ਦਾਣਾ ਮੰਡੀਆਂ ’ਚ ਝੋਨੇ ਦੀ ਖ਼ਰੀਦ, ਅਦਾਇਗੀ ਤਸੱਲੀਬਖਸ਼ ਸੀ, ਹੁਣ ਵਾਧੂ ਖ਼ਰੀਦ ਲਈ ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਨੂੰ ਹੋਰ ਪ੍ਰਵਾਨਗੀਂ ਮਿਲਣ ਦੇ ਨਾਲ ਵਾਧੂ ਕੈਸ਼ ਕਰੈਡਿਟ ਲਿਮਟ ਬਾਅਦ ਹੀ ਝੋਨੇ ਦੀ ਖਰੀਦ ਸੰਭਵ ਹੋਵੇਗੀ, ਕਿਉਂਕਿ ਕੇਂਦਰ ਸਰਕਾਰ ਨੇ ਪੰਜਾਬ ਲਈ 180 ਲੱਖ ਮੀਟ੍ਰਿਕ ਟਨ ਟੀਚਾ ਨਿਰਧਾਰਤ ਕੀਤਾ ਸੀ, ਜਦ ਕਿ ਆਮਦ 200 ਲੱਖ ਮੀਟ੍ਰਿਕ ਟਨ ਤੋਂ ਵੱਧ ਹੋਣ ਦੀ ਉਮੀਦ ਹੈ।