ਚਾਚੇ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਭਤੀਜੇ ਖ਼ਿਲਾਫ਼ ਮਾਮਲਾ ਦਰਜ
ਸਿੱਧਵਾਂ ਬੇਟ, 13 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਪੁਲਿਸ ਕੋਲ ਦਰਜ ਕਰਵਾਏ ਗਏ ਬਿਆਨਾਂ ਵਿੱਚ ਅਮਰਜੀਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਸਵੱਦੀ ਕਲਾਂ ਨੇ ਦੱਸਿਆ ਕਿ ਮੈਂ ਆਪਣੇ ਟਰੈਕਟਰ ’ਤੇ ਜ਼ਮੀਨ ਵਾਹੁਣ ਲਈ ਖੇਤ ਜਾ ਰਿਹਾ ਸੀ ਤਾਂ ਸਾਹਮਣੇ ਪਾਰਕ ਵਾਲੀ ਸਾਈਡ ਤੋਂ ਮੇਰਾ ਭਤੀਜਾ ਗੁਰਤੇਜ਼ ਸਿੰਘ ਪੁੱਤਰ ਪਰਮਜੀਤ ਸਿੰਘ ਆਪਣੇ ਟਰੈਕਟਰ ’ਤੇ ਆ ਗਿਆ। ਉਸ ਨੇ ਆਪਣੇ ਟਰੈਕਟਰ ਨਾਲ ਮੇਰਾ ਰਸਤਾ ਰੋਕ ਲਿਆ।
ਸਿੱਧਵਾਂ ਬੇਟ, 13 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਪੁਲਿਸ ਕੋਲ ਦਰਜ ਕਰਵਾਏ ਗਏ ਬਿਆਨਾਂ ਵਿੱਚ ਅਮਰਜੀਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਸਵੱਦੀ ਕਲਾਂ ਨੇ ਦੱਸਿਆ ਕਿ ਮੈਂ ਆਪਣੇ ਟਰੈਕਟਰ ’ਤੇ ਜ਼ਮੀਨ ਵਾਹੁਣ ਲਈ ਖੇਤ ਜਾ ਰਿਹਾ ਸੀ ਤਾਂ ਸਾਹਮਣੇ ਪਾਰਕ ਵਾਲੀ ਸਾਈਡ ਤੋਂ ਮੇਰਾ ਭਤੀਜਾ ਗੁਰਤੇਜ਼ ਸਿੰਘ ਪੁੱਤਰ ਪਰਮਜੀਤ ਸਿੰਘ ਆਪਣੇ ਟਰੈਕਟਰ ’ਤੇ ਆ ਗਿਆ। ਉਸ ਨੇ ਆਪਣੇ ਟਰੈਕਟਰ ਨਾਲ ਮੇਰਾ ਰਸਤਾ ਰੋਕ ਲਿਆ।ੳੇਸ ਨੇ ਮੈਨੂੰ ਗੰਦੀਆਂ ਗਾਲ੍ਹਾ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਮੇਰੀ ਕੁੱਟਮਾਰ ਕੀਤੀ ਅਤੇ ਮੈਨੂੰ ਮਾਰ ਦੇਣ ਦੀਆਂ ਧਮਕੀਆਂ ਦੇਣ ਲੱਗ ਪਿਆ। ਇਸ ਦੌਰਾਨ ਮੇਰੇ ਸੱਟਾਂ ਵੀ ਲੱਗ ਗਈਆਂ। ਪੁਲਿਸ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ ’ਤੇ ਕੁੱਟਮਾਰ ਕਰਨ ਵਾਲੇ ਖ਼ਿਲਾਫ਼ ਥਾਣਾ ਸਿੱਧਵਾਂ ਬੇਟ ਵਿਖੇ ਧਾਰਾ 115(2),126(2),324,296,351(2) ਬੀ.ਐੱਨ.ਐੱਸ. ਤਹਿਤ ਮੁਕੱਦਮਾਂ ਨੰ.326 ਦਰਜ ਕਰ ਲਿਆ ਗਿਆ ਹੈ।