ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੀਵਨ ਸਾਨੂੰ ਮਾਨਵਤਾ ਦੀ ਨਿਸ਼ਕਾਮ ਸੇਵਾ ਦਾ ਪਾਠ ਵੀ ਸਿਖਾਉਂਦਾ ਹੈ- ਬਾਬਾ ਕਾਰ ਸੇਵਾ ਵਾਲੇ
ਬੀਜਾ, 3 ਨਵੰਬਰ (ਕਸ਼ਮੀਰਾ ਸਿੰਘ ਬਗਲੀ)- ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਵਧਾਈਆਂ ਬਾਬਾ ਦਰਸ਼ਨ ਸਿੰਘ ਕਾਰ ਸੇਵਾ ਵਾਲਿਆਂ ਨੇ ਆਖਿਆ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜੀਵਨ ਸਾਨੂੰ ਸਿਰਫ਼ ਅਧਿਆਤਮਿਕਤਾ ਹੀ ਨਹੀਂ, ਸਗੋਂ ਮਾਨਵਤਾ ਦੀ ਨਿਸ਼ਕਾਮ ਸੇਵਾ ਦਾ ਸਭ ਤੋਂ ਵੱਡਾ ਸਬਕ ਸਿਖਾਉਂਦਾ ਹੈ। ਜਦੋਂ ਆਪ ਜੀ ਦਿੱਲੀ ਗਏ, ਤਾਂ ਉੱਥੇ ਚੇਚਕ ਅਤੇ ਹੈਜ਼ੇ ਦੀ ਭਿਅੰਕਰ ਮਹਾਮਾਰੀ ਫੈਲੀ ਹੋਈ ਸੀ।
ਬੀਜਾ, 3 ਨਵੰਬਰ (ਕਸ਼ਮੀਰਾ ਸਿੰਘ ਬਗਲੀ)- ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਵਧਾਈਆਂ ਬਾਬਾ ਦਰਸ਼ਨ ਸਿੰਘ ਕਾਰ ਸੇਵਾ ਵਾਲਿਆਂ ਨੇ ਆਖਿਆ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜੀਵਨ ਸਾਨੂੰ ਸਿਰਫ਼ ਅਧਿਆਤਮਿਕਤਾ ਹੀ ਨਹੀਂ, ਸਗੋਂ ਮਾਨਵਤਾ ਦੀ ਨਿਸ਼ਕਾਮ ਸੇਵਾ ਦਾ ਸਭ ਤੋਂ ਵੱਡਾ ਸਬਕ ਸਿਖਾਉਂਦਾ ਹੈ। ਜਦੋਂ ਆਪ ਜੀ ਦਿੱਲੀ ਗਏ, ਤਾਂ ਉੱਥੇ ਚੇਚਕ ਅਤੇ ਹੈਜ਼ੇ ਦੀ ਭਿਅੰਕਰ ਮਹਾਮਾਰੀ ਫੈਲੀ ਹੋਈ ਸੀ। ਗੁਰੂ ਸਾਹਿਬ ਨੇ ਆਪਣੀ ਪਰਵਾਹ ਕੀਤੇ ਬਿਨਾਂ, ਦਿਨ-ਰਾਤ ਗਰੀਬਾਂ, ਯਤੀਮਾਂ ਅਤੇ ਬਿਮਾਰਾਂ ਦੀ ਸੇਵਾ ਕੀਤੀ। ਜਿਸ ਅਸਥਾਨ ’ਤੇ ਗੁਰੂ ਸਾਹਿਬ ਰੁਕੇ ਸਨ, ਉੱਥੋਂ ਦੇ ਜਲ (ਪਾਣੀ) ਵਿਚ ਅਜਿਹੀ ਬਰਕਤ ਆਈ ਕਿ ਜੋ ਵੀ ਉਸ ਜਲ ਨੂੰ ਛਕਦਾ, ਉਹ ਨਿਰੋਗ ਹੋ ਜਾਂਦਾ। ਅੱਜ ਉਸੇ ਪਵਿੱਤਰ ਅਸਥਾਨ ’ਤੇ ਗੁਰਦੁਆਰਾ ਬੰਗਲਾ ਸਾਹਿਬ ਸੁਸ਼ੋਭਿਤ ਹੈ, ਜਿੱਥੇ ਅੱਜ ਵੀ ਲੱਖਾਂ ਲੋਕ ਆਤਮਿਕ ਅਤੇ ਸਰੀਰਕ ਸੁਖ ਪ੍ਰਾਪਤ ਕਰਦੇ ਹਨ। ਇਸ ਮੌਕੇ ਚਰਨਜੀਤ ਸਿੰਘ ਚੰਨੀ ਪਾਇਲ, ਲੱਖਾ ਸਿੰਘ ਬਰਮਾਲੀਪੁਰ, ਨਿਰਮਲ ਸਿੰਘ, ਕੈਪਟਨ ਰਾਮਪਾਲ ਸਿੰਘ ਬੀਜਾ, ਗੁਰਮੁਖ ਸਿੰਘ ਪਾਇਲ, ਗੁਰਿੰਦਰ ਸਿੰਘ, ਕੁਲਵਿੰਦਰ ਸਿੰਘ ਮੰਡੀਆਲਾ, ਸੁੱਖਾ ਬੰਬ, ਗੁਰਮੁਖ ਸਿੰਘ ਰਾਏਪੁਰ, ਦੀਦਾਰ ਸਿੰਘ ਰਾਏਪੁਰ ਤੇ ਗੁਰਜੀਤ ਸਿੰਘ ਕੋਟ ਆਦਿ ਹਾਜ਼ਰ ਸਨ। 03 ਖੰਨਾ06