ਦਾਖਾ ਹਾਈਟੈੱਕ ਖੇਡ ਗਰਾਊਂਡ ’ਚ ਲੜਕੀਆਂ (ਅੰਡਰ-14) ਅੰਤਰ ਜ਼ਿਲ੍ਹਾ ਫੁੱਟਬਾਲ ਮੁਕਾਬਲਾ ਸ਼ੁਰੂ
ਮੁੱਲਾਂਪੁਰ-ਦਾਖਾ, 3 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸਕੂਲ ਸਿੱਖਿਆ ਵਿਭਾਗ ਦੁਆਰਾ ਲੜਕੀਆਂ ਦੇ ਅੰਤਰ ਜ਼ਿਲ੍ਹਾ ਫੁੱਟਬਾਲ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਡਿੰਪਲ ਮਦਾਨ, ਖੇਡ ਕੋਆਰਡੀਨੇਟਰ ਕੁਲਬੀਰ ਸਿੰਘ ਮਾਨ ਦੀ ਨਜ਼ਰਸਾਨੀ ਹੇਠ ਹਾਈਟੈਕ ਖੇਡ ਗਰਾਊਂਡ ਦਾਖਾ (ਲੁਧਿ:) ਵਿਖੇ ਸ਼ੁਰੂ ਹੋਏ। ਅੰਡਰ-14 ਫੁੱਟਬਾਲ ਮੁਕਾਬਲਿਆਂ ਦੇ ਉਦਘਾਟਨ ਸਮੇਂ ਪ੍ਰਿੰਸੀਪਲ ਗੁਰਜੰਟ ਸਿੰਘ, ਜ਼ੋਨਲ ਸਕੱਤਰ ਕੁਲਦੀਪ ਸਿੰਘ, ਸੁਖਵਿੰਦਰ ਕੌਰ, ਪਰਮਜੀਤ ਕੌਰ, ਜਗਦੀਪ ਸਿੰਘ, ਕੁਲਵੰਤ ਸਿੰਘ, ਜਸਵੀਰ ਸਿੰਘ, ਅੰਮ੍ਰਿਤਪਾਲ ਸਿੰਘ, ਦਾਖਾ ਸਕੂਲ ਪ੍ਰਿੰਸੀਪਲ ਜਸਪ੍ਰੀਤ ਕੌਰ, ਸ਼ਨਰਜੀਤ ਕੌਰ, ਇਕਬਾਲ ਸਿੰਘ, ਅਮਨਦੀਪ ਕੌਰ, ਕੁਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਹੋਰਨਾਂ ਸਾਂਝੇ ਰੂਪ ’ਚ ਕੀਤਾ।
ਮੁੱਲਾਂਪੁਰ-ਦਾਖਾ, 3 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸਕੂਲ ਸਿੱਖਿਆ ਵਿਭਾਗ ਦੁਆਰਾ ਲੜਕੀਆਂ ਦੇ ਅੰਤਰ ਜ਼ਿਲ੍ਹਾ ਫੁੱਟਬਾਲ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਡਿੰਪਲ ਮਦਾਨ, ਖੇਡ ਕੋਆਰਡੀਨੇਟਰ ਕੁਲਬੀਰ ਸਿੰਘ ਮਾਨ ਦੀ ਨਜ਼ਰਸਾਨੀ ਹੇਠ ਹਾਈਟੈਕ ਖੇਡ ਗਰਾਊਂਡ ਦਾਖਾ (ਲੁਧਿ:) ਵਿਖੇ ਸ਼ੁਰੂ ਹੋਏ। ਅੰਡਰ-14 ਫੁੱਟਬਾਲ ਮੁਕਾਬਲਿਆਂ ਦੇ ਉਦਘਾਟਨ ਸਮੇਂ ਪ੍ਰਿੰਸੀਪਲ ਗੁਰਜੰਟ ਸਿੰਘ, ਜ਼ੋਨਲ ਸਕੱਤਰ ਕੁਲਦੀਪ ਸਿੰਘ, ਸੁਖਵਿੰਦਰ ਕੌਰ, ਪਰਮਜੀਤ ਕੌਰ, ਜਗਦੀਪ ਸਿੰਘ, ਕੁਲਵੰਤ ਸਿੰਘ, ਜਸਵੀਰ ਸਿੰਘ, ਅੰਮ੍ਰਿਤਪਾਲ ਸਿੰਘ, ਦਾਖਾ ਸਕੂਲ ਪ੍ਰਿੰਸੀਪਲ ਜਸਪ੍ਰੀਤ ਕੌਰ, ਸ਼ਨਰਜੀਤ ਕੌਰ, ਇਕਬਾਲ ਸਿੰਘ, ਅਮਨਦੀਪ ਕੌਰ, ਕੁਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਹੋਰਨਾਂ ਸਾਂਝੇ ਰੂਪ ’ਚ ਕੀਤਾ। ਅੰਡਰ-14 ਲੜਕੀਆਂ ਦੇ ਅੰਤਰ ਜ਼ਿਲ੍ਹਾ ਫੁੱਟਬਾਲ ਉਦਘਾਟਨੀ ਮੁਕਾਬਲੇ ਸਮੇਂ ਜ਼ਿਲ੍ਹਾ ਬਠਿੰਡਾ ਟੀਮ ਕਪੂਰਥਲਾ ਨੂੰ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਜ਼ਿਲ੍ਹਾ ਮਲੇਰਕੋਟਲਾ ਟੀਮ ਨੇ ਅੰਮ੍ਰਿਤਸਰ ਜ਼ਿਲ੍ਹੇ ਦੀ ਟੀਮ ਨੂੰ ਹਰਾਇਆ, ਮਾਨਸਾ ਜ਼ਿਲ੍ਹਾ ਟੀਮ ਪਟਿਆਲਾ ਨੂੰ ਹਰਾ ਕੇ ਅੱਗੇ ਵਧੀ। ਪਠਾਨਕੋਟ ਜ਼ਿਲ੍ਹੇ ਦੀਆਂ ਲੜਕੀਆਂ ਨੇ ਫਰੀਦਕੋਟ ਅਤੇ ਫਿਰੋਜ਼ਪੁਰ ਜ਼ਿਲ੍ਹਾ ਟੀਮ ਸੰਗਰੂਰ ਨੂੰ ਹਰਾ ਕੇ ਅਗਲੇ ਰਾਊਂਡ ਵਿਚ ਪ੍ਰਵੇਸ਼ ਕੀਤਾ। ਪ੍ਰਬੰਧਕਾਂ ਅਨੁਸਾਰ 6 ਨਵੰਬਰ ਤੱਕ ਅੰਡਰ-14 ਮੁਕਾਬਲਿਆਂ ਦਾ ਫਾਈਨਲ ਹੋਵੇਗਾ, ਨਵੰਬਰ 10 ਤੋਂ ਇਸ ਗਰਾਊਂਡ ਅੰਦਰ ਅੰਡਰ-17 ਲੜਕੀਆਂ ਦਾ ਜਿਲ੍ਹਾ ਫੁੱਟਬਾਲ ਮੁਕਾਬਲਾ ਸ਼ੁਰੂ ਹੋਵੇਗਾ। 03Jag09