03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਕੌਸ਼ਲ ਮੇਲੇ ’ਚ ਨਿਊ ਜੀ. ਐੱਮ. ਟੀ. ਪਬਲਿਕ ਸਕੂਲ ਨੇ ਸ਼ਾਨਦਾਰ ਜਿੱਤ ਕੀਤੀ ਦਰਜ

ਹੰਬੜਾਂ, 3 ਨਵੰਬਰ (ਮੇਜਰ ਹੰਬੜਾਂ)- ਨਿਊ. ਜੀ.

Ad Position 21
No active advertisement
ਅਜੀਤ ਡੈਸਕ 04-11-2026
ਹੰਬੜਾਂ, 3 ਨਵੰਬਰ (ਮੇਜਰ ਹੰਬੜਾਂ)- ਨਿਊ. ਜੀ. ਐੱਮ. ਟੀ. ਪਬਲਿਕ ਸਕੂਲ ਭੱਠਾਧੂਹਾ (ਹੰਬੜਾਂ) ਦੇ ਵਿਦਿਆਰਥੀਆਂ ਵਲੋਂ ਪੀਸ ਪਬਲਿਕ ਸਕੂਲ, ਮੁੱਲਾਂਪੁਰ ਵਿਖੇ ਆਯੋਜਿਤ ਸਹੋਦਯਾ ਸਕੂਲ ਕੰਪਲੈਕਸ ਮੁਕਾਬਲੇ ‘ਕੌਸ਼ਲ ਮੇਲੇ’ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ਵਿਚ 6 ਇਨਾਮ ਟਰਾਫ਼ੀ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਤੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ, ਰਚਨਾਤਮਕਤਾ, ਆਤਮ-ਵਿਸ਼ਵਾਸ ਤੇ ਮਿਹਨਤ ਦਾ ਬਿਹਤਰੀਨ ਪ੍ਰਦਰਸ਼ਨ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਇਹ ਪ੍ਰਗਟਾਵਾ ਨਿਊ.ਜੀ.ਐੱਮ.ਟੀ.ਪਬਲਿਕ ਸਕਲੂ ਭੱਠਾਧੂਹਾ (ਹੰਬੜਾਂ) ਦੇ ਪਿ੍ੰਸੀਪਲ ਡਾ. ਕਨਿਕਾ ਸਚਦੇਵਾ ਨੇ ਕੌਸ਼ਲ ਮੇਲੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕੀਤਾ। ਪਿ੍ੰ. ਡਾ. ਸਚਦੇਵਾ ਨੇ ਕਿਹਾ ਕਿ ਇਸ ਮੁਕਾਬਲੇ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਹੇਠ ਲਿਖੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ, ਜਿਸ ਵਿਚ ਪਹਿਲਾ ਇਨਾਮ ਆਬਰਾਕਾਡਾਬਰਾ, ਪਹਿਲਾ ਇਨਾਮ ਬ੍ਰੈਂਡ ਬਲਟਿਜ਼, ਦੂਜਾ ਇਨਾਮ ਦ ਸਿਗਨੇਚਰ ਲੁਕ, ਤੀਜਾ ਇਨਾਮ ਫਸਟ ਏਡ ਚੈਲੰਜ ਟ੍ਰਾਇਲ, ਤੀਜਾ ਇਨਾਮ ਥਰੈਡ ਨੈਰੇਟਿਵਜ਼ ਤੇ ਤੀਜਾ ਇਨਾਮ ਯੰਗ ਟਾਈਕੂਨਸ ਸਕੂਲ ਦੇ ਨਾਂਅ ਕਰਦਿਆਂ 6 ਟਰਾਫ਼ੀ ’ਤੇ ਕਬਜ਼ਾ ਕੀਤਾ। ਪਿ੍ੰਸੀਪਲ ਸਚਦੇਵਾ ਨੇ ਕਿਹਾ ਕਿ ਇਹ ਸ਼ਾਨਦਾਰ ਸਫ਼ਲਤਾ ਜੀ. ਐੱਮ. ਟੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ, ਅਧਿਆਪਕਾਂ ਦੇ ਸਮਰਪਣ ਅਤੇ ਸਕੂਲ ਦੇ ਮੁੱਖ ਪ੍ਰਬੰਧਕ ਜਸਵੀਰ ਸਿੰਘ ਥਿੰਦ, ਅਰਵਿੰਦਰ ਸਿੰਘ ਥਿੰਦ ਦੀ ਯੋਗ ਅਗਵਾਈ ਦਾ ਨਤੀਜਾ ਹੈ।ਪ੍ਰਿੰਸੀਪਲ ਡਾ. ਕਨਿਕਾ ਸਚਦੇਵਾ, ਡਾਇਰੈਕਟਰ ਜਸਵੀਰ ਸਿੰਘ ਥਿੰਦ ਅਤੇ ਪ੍ਰਬੰਧਕ ਅਰਵਿੰਦਰ ਸਿੰਘ ਥਿੰਦ ਨੇ ਸਾਰੇ ਜੇਤੂ ਵਿਦਿਆਰਥੀਆਂ, ਅਧਿਆਪਕਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਦਿਲੋਂ ਵਧਾਈ ਦਿੱਤੀ ਤੇ ਅੱਗੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਪ੍ਰਾਪਤੀ ਸਮੂਹ ਸਕੂਲ ਲਈ ਮਾਣ ਵਾਲੀ ਗੱਲ ਹੈ ਤੇ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ, ਆਤਮ-ਵਿਸ਼ਵਾਸ ਤੇ ਨਵੀਆਂ ਕਾਬਲੀਅਤਾਂ ਨੂੰ ਉਭਾਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਲੋਕਾਂ ਨੂੰ ਲਾਲ ਲਕੀਰ ਸੰਪਤੀ ਦੇ ਮਾਲਕੀ ਹੱਕ ਦੇਣ ਵਾਲੀ ਪਹਿਲੀ ਸਰਕਾਰ- ਵਿਧਾਇਕ ਹਾਕਮ ਸਿੰਘ ਅਗਲੀ ਖ਼ਬਰ 42 ਸਾਲਾਂ ਬਾਅਦ ਹੋਂਦ ਚਿੱਲੜ ਦੀ ਧਰਤੀ ’ਤੇ ਮੁੜ ਗੂੰਜੇਗੀ ਗੁਰਬਾਣੀ- ਵਿਧਾਇਕ ਗਿਆਸਪੁਰਾ ਅੱਜ ਪੈਣਗੇ ਸ੍ਰੀ ਅਖੰਡ ਪਾਠ ਸ...
Ad Position 24