02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸੱਤਿਆ ਭਾਰਤੀ ਸਕੂਲ ਸੋਹੀਆਂ ਵਿਖੇ ਖੇਡ ਮੇਲਾ ਕਰਵਾਇਆ

ਚੌਂਕੀਮਾਨ, 1 ਨਵੰਬਰ (ਤੇਜਿੰਦਰ ਸਿੰਘ ਚੱਢਾ)- ਸੱਤਿਆ ਭਾਰਤੀ ਸਕੂਲ ਸੋਹੀਆਂ ਵਿਖੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਗਈਆਂ। ਖੇਡਾਂ ਦਾ ਆਰੰਭ ਸੋਹੀਆਂ ਪਿੰਡ ਦੇ ਨਵੇਂ ਬਣੇ ਸਰਪੰਚ ਕੁਲਵੰਤ ਸਿੰਘ ਸੋਹੀਆਂ ਅਤੇ ਸਮੂਹ ਸੋਹੀਆਂ ਦੀ ਪੰਚਾਇਤ ਦੁਆਰਾ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 02-11-2026
ਚੌਂਕੀਮਾਨ, 1 ਨਵੰਬਰ (ਤੇਜਿੰਦਰ ਸਿੰਘ ਚੱਢਾ)- ਸੱਤਿਆ ਭਾਰਤੀ ਸਕੂਲ ਸੋਹੀਆਂ ਵਿਖੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਗਈਆਂ। ਖੇਡਾਂ ਦਾ ਆਰੰਭ ਸੋਹੀਆਂ ਪਿੰਡ ਦੇ ਨਵੇਂ ਬਣੇ ਸਰਪੰਚ ਕੁਲਵੰਤ ਸਿੰਘ ਸੋਹੀਆਂ ਅਤੇ ਸਮੂਹ ਸੋਹੀਆਂ ਦੀ ਪੰਚਾਇਤ ਦੁਆਰਾ ਕਰਵਾਇਆ ਗਿਆ। ਖੇਡਾਂ ਦੇ ਮਹੱਤਵ ਬਾਰੇ ਸਕੂਲ ਮੁਖੀ ਪਰਵੀਨ ਕੁਮਾਰੀ ਨੇ ਵਿਸਥਾਰ ਸਹਿਤ ਦੱਸਦੇ ਹੋਏ ਕਿਹਾ ਕਿ ਇਕ ਚੰਗੇ ਸਰੀਰ ਦੇ ਵਿੱਚ ਹੀ ਚੰਗਾ ਦਿਮਾਗ ਵਾਸ ਕਰਦਾ ਹੈ ਤੇ ਅੱਜ ਕੱਲ੍ਹ ਦੇ ਸਮੇਂ ਵਿਚ ਖੇਡਾਂ ਸਾਡੀ ਜ਼ਿੰਦਗੀ ਦਾ ਜ਼ਰੂਰੀ ਅੰਗ ਬਣ ਚੁੱਕੀਆਂ ਹਨ ਤੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਵੱਲੋਂ ਹਰੇਕ ਸਾਲ ਖੇਡਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇੰਨ੍ਹਾਂ ਖੇਡਾਂ ਦੇ ਵਿੱਚ 100 ਮੀਟਰ ਲੜਕੇ ਅਤੇ ਲੜਕੀਆਂ, ਬੋਰੀ ਰੇਸ, ਖੋ-ਖੋ ਦੇ ਮੁਕਾਬਲੇ ਤੇ ਕੈਰਮ ਬੋਰਡ ਦੇ ਮੁਕਾਬਲੇ ਕਰਵਾਏ ਗਏ। 100 ਮੀਟਰ ਵਿਚੋਂ ਲਖਵੀਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਲੜਕੀਆਂ ਦੀ 100 ਮੀਟਰ ਰੇਸ ਵਿੱਚ ਨਵਜੋਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਬਿਨਾਂ ਬੱਚਿਆਂ ਦੇ ਮਾਤਾ ਪਿਤਾ ਦੇ ਮਿਊਜ਼ਿਕ ਚੇਅਰ ਮੁਕਾਬਲੇ ਵੀ ਕਰਵਾਏ ਗਏ। ਇਨਾਮਾਂ ਦੀ ਵੰਡ ਸਰਪੰਚ ਕੁਲਵੰਤ ਸਿੰਘ ਸੋਹੀਆਂ ਅਤੇ ਸਮੂਹ ਨਗਰ ਪੰਚਾਇਤ ਵਲੋਂ ਕੀਤੀ ਗਈ ਤੇ ਇਸ ਸਮੇਂ ਸੋਹੀਆਂ ਪਿੰਡ ਦੇ ਪੰਚਾਇਤ ਮੈਂਬਰ ਭਾਗ ਸਿੰਘ, ਸੁਹੇਲ ਸਿੰਘ, ਦਰਸ਼ਨ ਸਿੰਘ, ਨਰਾਇਣ ਸਿੰਘ ਨੇ ਵਿਸ਼ੇਸ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਮਨਪ੍ਰੀਤ ਸਿੰਘ, ਸਿਮਰਜੀਤ ਕੌਰ, ਪਵਨਦੀਪ ਕੌਰ, ਪਰਵੀਨ ਕੌਰ, ਅਨਮੋਲਪ੍ਰੀਤ ਕੌਰ ਤੇ ਕਰਮਜੀਤ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਾਹੁਲ ਗਾਂਧੀ ਦੀ ਦਿੱਲੀ ਰੈਲੀ ਨਾਲ ਕਾਂਗਰਸ ਨੇ ਸਿੱਖਾਂ ਦੇ 1984 ਕਤਲੇਆਮ ਦੇ ਜ਼ਖ਼ਮ ਮੁੜ ਕੁਰੇਦੇ- ਡਾ. ਰਾਜਿੰਦਰ ਸ਼ਰਮਾ ਅਗਲੀ ਖ਼ਬਰ ਸ. ਸ. ਸ. ਸਕੂਲ ਭੈਣੀ ਬੜਿੰਗਾਂ ਦੇ ਵਿਦਿਆਰਥੀਆਂ ਵਲੋਂ ਖ਼ਾਲਸਾ ਕਾਲਜ ਸੁਧਾਰ ਦਾ ਵਿੱਦਿਅਕ ਦੌਰਾ
Ad Position 24