ਸ. ਸ. ਸ. ਸਕੂਲ ਭੈਣੀ ਬੜਿੰਗਾਂ ਦੇ ਵਿਦਿਆਰਥੀਆਂ ਵਲੋਂ ਖ਼ਾਲਸਾ ਕਾਲਜ ਸੁਧਾਰ ਦਾ ਵਿੱਦਿਅਕ ਦੌਰਾ
ਗੁਰੂਸਰ ਸੁਧਾਰ, 1 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬੜਿੰਗਾਂ (ਰਾਏਕੋਟ) ਦੇ 41 ਵਿਦਿਆਰਥੀਆਂ ਦੇ ਇਕ ਸਮੂਹ ਵਲੋਂ ਵਿੱਦਿਅਕ ਜਾਣਕਾਰੀ ਅਤੇ ਉੱਚ ਸਿੱਖਿਆ ਸੰਸਥਾਵਾਂ ਦੀਆਂ ਸਹੂਲਤਾਂ ਤੋਂ ਜਾਣੂੰ ਹੋਣ ਦੇ ਉਦੇਸ਼ ਨਾਲ ਸਥਾਨਕ ਜੀ. ਐੱਚ.
ਗੁਰੂਸਰ ਸੁਧਾਰ, 1 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬੜਿੰਗਾਂ (ਰਾਏਕੋਟ) ਦੇ 41 ਵਿਦਿਆਰਥੀਆਂ ਦੇ ਇਕ ਸਮੂਹ ਵਲੋਂ ਵਿੱਦਿਅਕ ਜਾਣਕਾਰੀ ਅਤੇ ਉੱਚ ਸਿੱਖਿਆ ਸੰਸਥਾਵਾਂ ਦੀਆਂ ਸਹੂਲਤਾਂ ਤੋਂ ਜਾਣੂੰ ਹੋਣ ਦੇ ਉਦੇਸ਼ ਨਾਲ ਸਥਾਨਕ ਜੀ. ਐੱਚ. ਜੀ. ਖ਼ਾਲਸਾ ਕਾਲਜ ਗੁਰੂਸਰ ਸੁਧਾਰ ਦਾ ਵਿੱਦਿਅਕ ਦੌਰਾ ਕੀਤਾ ਗਿਆ। ਇਸ ਦੌਰਾਨ ਸਕੂਲੀ ਵਿਦਿਆਰਥੀਆਂ ਨੇ ਕਾਲਜ ਦੀਆਂ ਵੱਖ-ਵੱਖ ਪ੍ਰਯੋਗਸ਼ਾਲਾਵਾਂ ਭੌਤਿਕ ਵਿਗਿਆਨ, ਕੰਪਿਊਟਰ ਸਾਇੰਸ, ਮੈਡੀਕਲ ਲੈਬਾਰਟਰੀ ਟੈਕਨਾਲੋਜੀ, ਫੂਡ ਪ੍ਰੋਸੈਸਿੰਗ ਐਂਡ ਕੁਆਲਿਟੀ ਮੈਨੇਜਮੈਂਟ ਤੇ ਰਸਾਇਣ ਵਿਗਿਆਨ ਦੀਆਂ ਲੈਬਾਰਟਰੀਆਂ ਆਦਿ ਤੋਂ ਇਲਾਵਾ ਕਾਲਜ ਲਾਇਬ੍ਰੇਰੀ, ਬੋਟੈਨੀਕਲ ਗਾਰਡਨ ਦਾ ਦੌਰਾ ਕੀਤਾ ਅਤੇ ਕੰਟੀਨਾਂ ਵੀ ਦੇਖੀਆਂ। ਇਨ੍ਹਾਂ ਸਕੂਲੀ ਵਿਦਿਆਰਥੀਆਂ ਦੇ ਨਾਲ ਰਮਨਦੀਪ ਸਿੰਘ ਲੈਕਚਰਾਰ ਰਸਾਇਣ ਵਿਗਿਆਨ, ਮਿਸ ਨਿਸ਼ਾ ਛਾਬੜਾ ਲੈਕਚਰਾਰ ਜੀਵ ਵਿਗਿਆਨ ਅਤੇ ਮਿਸ ਰਮਨਦੀਪ ਕੌਰ ਲੈਕਚਰਾਰ ਰਾਜਨੀਤੀ ਵਿਗਿਆਨ ਮੌਜੂਦ ਸਨ ਤੇ ਦੌਰੇ ਦਾ ਤਾਲਮੇਲ ਪ੍ਰੋ: ਜਸਬਿੰਦਰ ਕੌਰ, ਪ੍ਰੋ : ਸਰਬਜੀਤ ਕੌਰ ਅਤੇ ਮਿਸ ਮਲਕੀਤ ਕੌਰ ਵਲੋਂ ਕੀਤਾ ਗਿਆ ਤੇ ਵਿਦਿਆਰਥੀਆਂ ਦੀ ਅਗਵਾਈ ਕਰਦਿਆਂ ਉਨ੍ਹਾਂ ਨੂੰ ਕਾਲਜ ਦੇ ਵੱਖ-ਵੱਖ ਵਿਭਾਗਾਂ ਅਤੇ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਕਾਲਜ ਦੇ ਪ੍ਰਿੰਸੀਪਲ ਡਾ. ਰਾਜਿੰਦਰ ਸਿੰਘ ਅਤੇ ਪ੍ਰੋ. ਐੱਸ. ਕੇ. ਗੁਪਤਾ ਨੇ ਸਕੂਲ ਦੇ ਅਧਿਆਪਕਾਂ ਦਾ ਕਾਲਜ ਦੀ ਚੋਣ ਕਰਨ ਲਈ ਧੰਨਵਾਦ ਕੀਤਾ।