01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਹਠੂਰ ਮੰਡੀ ਵਿਖੇ ਝੋਨੇ ਦੇ ਅੰਬਾਰ ਲੱਗਣ ਕਾਰਨ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਨੇ ਦਿੱਤਾ ਧਰਨਾ

ਹਠੂਰ, 1 ਨਵੰਬਰ (ਜਸਵਿੰਦਰ ਸਿੰਘ ਛਿੰਦਾ)- ਮਾਰਕੀਟ ਕਮੇਟੀ ਹਠੂਰ ਦੀ ਮੁੱਖ ਮੰਡੀ ਵਿਖੇ ਝੋਨੇ ਦੀ ਫ਼ਸਲ ਰੱਖਣ, ਖਰੀਦਣ ਤੇ ਸਾਫ਼ ਸਫ਼ਾਈ ਦੇ ਨਾਲ ਢੋਆ ਢੁਆਈ ਦੀ ਆ ਰਹੀ ਵੱਡੀ ਮੁਸ਼ਕਿਲ ਕਾਰਨ ਮੰਡੀ ਵਿਚ ਹਾਜ਼ਰ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਵਲੋਂ ਮਿਲ ਕੇ ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਰੋਸ ਧਰਨਾ ਲਾਇਆ ਗਿਆ, ਜਿਸ ਵਿਚ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਕੁਮਾਰ ਸੋਨਾ, ਸ਼ੈੱਲਰ ਐਸੋਸੀਏਸ਼ਨ ਦੇ ਪ੍ਰਧਾਨ ਭੂਸ਼ਣ ਕੁਮਾਰ ਗੋਇਲ, ਅਮਿਤ ਗੋਇਲ, ਬੱਬੂ ਸਿੰਘ, ਮੋਨਾ, ਪ੍ਰਧਾਨ ਬੁੱਕਣ ਸਿੰਘ ਕਿਸਾਨ ਆਗੂ, ਸਮੂਹ ਆਂੜ੍ਹਤੀ, ਸਮੂਹ ਕਿਸਾਨ, ਸਮੂਹ ਮਜ਼ਦੂਰ, ਚੌਧਰੀਆਂ ਆਦਿ ਸ਼ਾਮਿਲ ਹੋਏ। ਇਸ ਸਬੰਧੀ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਕੁਮਾਰ ਸੋਨਾ ਅਤੇ ਸ਼ੈੱਲਰ ਐਸੋਸੀਏਸ਼ਨ ਦੇ ਪ੍ਰਧਾਨ ਭੂਸ਼ਨ ਕੁਮਾਰ ਗੋਇਲ ਨੇ ਧਰਨੇ ਦੌਰਾਨ ਕਿਹਾ ਕਿ ਹਠੂਰ ਮੰਡੀ ਵਿਖੇ ਢੋਆ–ਢੁਆਈ ਨਾ ਹੋਣ ਕਾਰਨ ਮੰਡੀ ਵਿਖੇ ਝੋਨੇ ਦੀ ਫ਼ਸਲ ਦੇ ਅੰਬਾਰ ਲੱਗਣ ਕਾਰਨ ਕਿਸਾਨਾਂ ਨੂੰ ਆਪਣੀ ਹੋਰ ਝੋਨੇ ਦੀ ਫ਼ਸਲ ਲਿਆਉਣ ਤੇ ਲਾਹੁਣ ਵਿਚ ਮੁਸ਼ਕਿਲ ਆ ਰਹੀ ਸੀ।

Ad Position 21
No active advertisement
ਅਜੀਤ ਡੈਸਕ 02-11-2026
ਹਠੂਰ, 1 ਨਵੰਬਰ (ਜਸਵਿੰਦਰ ਸਿੰਘ ਛਿੰਦਾ)- ਮਾਰਕੀਟ ਕਮੇਟੀ ਹਠੂਰ ਦੀ ਮੁੱਖ ਮੰਡੀ ਵਿਖੇ ਝੋਨੇ ਦੀ ਫ਼ਸਲ ਰੱਖਣ, ਖਰੀਦਣ ਤੇ ਸਾਫ਼ ਸਫ਼ਾਈ ਦੇ ਨਾਲ ਢੋਆ ਢੁਆਈ ਦੀ ਆ ਰਹੀ ਵੱਡੀ ਮੁਸ਼ਕਿਲ ਕਾਰਨ ਮੰਡੀ ਵਿਚ ਹਾਜ਼ਰ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਵਲੋਂ ਮਿਲ ਕੇ ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਰੋਸ ਧਰਨਾ ਲਾਇਆ ਗਿਆ, ਜਿਸ ਵਿਚ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਕੁਮਾਰ ਸੋਨਾ, ਸ਼ੈੱਲਰ ਐਸੋਸੀਏਸ਼ਨ ਦੇ ਪ੍ਰਧਾਨ ਭੂਸ਼ਣ ਕੁਮਾਰ ਗੋਇਲ, ਅਮਿਤ ਗੋਇਲ, ਬੱਬੂ ਸਿੰਘ, ਮੋਨਾ, ਪ੍ਰਧਾਨ ਬੁੱਕਣ ਸਿੰਘ ਕਿਸਾਨ ਆਗੂ, ਸਮੂਹ ਆਂੜ੍ਹਤੀ, ਸਮੂਹ ਕਿਸਾਨ, ਸਮੂਹ ਮਜ਼ਦੂਰ, ਚੌਧਰੀਆਂ ਆਦਿ ਸ਼ਾਮਿਲ ਹੋਏ। ਇਸ ਸਬੰਧੀ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਕੁਮਾਰ ਸੋਨਾ ਅਤੇ ਸ਼ੈੱਲਰ ਐਸੋਸੀਏਸ਼ਨ ਦੇ ਪ੍ਰਧਾਨ ਭੂਸ਼ਨ ਕੁਮਾਰ ਗੋਇਲ ਨੇ ਧਰਨੇ ਦੌਰਾਨ ਕਿਹਾ ਕਿ ਹਠੂਰ ਮੰਡੀ ਵਿਖੇ ਢੋਆ–ਢੁਆਈ ਨਾ ਹੋਣ ਕਾਰਨ ਮੰਡੀ ਵਿਖੇ ਝੋਨੇ ਦੀ ਫ਼ਸਲ ਦੇ ਅੰਬਾਰ ਲੱਗਣ ਕਾਰਨ ਕਿਸਾਨਾਂ ਨੂੰ ਆਪਣੀ ਹੋਰ ਝੋਨੇ ਦੀ ਫ਼ਸਲ ਲਿਆਉਣ ਤੇ ਲਾਹੁਣ ਵਿਚ ਮੁਸ਼ਕਿਲ ਆ ਰਹੀ ਸੀ। ਇਸ ਸਬੰਧੀ ਮਾਰਕੀਟ ਕਮੇਟੀ ਦੇ ਚੇਅਰਮੈਨ ਕਰਮਜੀਤ ਸਿੰਘ ਡੱਲਾ ਨੂੰ ਪਤਾ ਲੱਗਣ ’ਤੇ ਉਹ ਤੁਰੰਤ ਪੁੱਜੇ ਅਤੇ ਸਾਰੀ ਸਮੱਸਿਆ ਜਾਨਣ ਉਪਰੰਤ ਉਨ੍ਹਾਂ ਨੇ ਧਰਨਾਕਾਰੀ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਨਾਲ ਵਿਚਾਰ ਚਰਚਾ ਕਰਕੇ ਇਸ ਦਾ ਤੁਰੰਤ ਹੱਲ ਕੀਤਾ। ਉਨ੍ਹਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਿਦਾਇਤਾਂ ਅਨੁਸਾਰ ਮੰਡੀਆਂ ਵਿਖੇ ਕਿਸਾਨਾਂ, ਮਜ਼ਦੂਰਾਂ ਜਾਂ ਆੜ੍ਹਤੀਆਂ ਨੂੰ ਕੋਈ ਸਮੱਸਿਆ ਨਹੀਂ ਆਉਣ ਦੇਣਗੇ, ਜਿਸ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਕੁਮਾਰ ਸੋਨਾ, ਸ਼ੈੱਲਰ ਐਸੋਸੀਏਸ਼ਨ ਦੇ ਪ੍ਰਧਾਨ ਭੂਸ਼ਣ ਕੁਮਾਰ ਗੋਇਲ ਨੇ ਕਿਹਾ ਕਿ ਪ੍ਰਧਾਨ ਕਰਮਜੀਤ ਸਿੰਘ ਕੰਮੀ ਨੇ ਸਭ ਦੀਆਂ ਸਮੱਸਿਆਂਵਾਂ ਨੂੰ ਸਮਝਦਿਆਂ ਤੁਰੰਤ ਸਾਰੇ ਪ੍ਰਬੰਧ ਕਰਨ ਦਾ ਉਪਰਾਲਾ ਕੀਤਾ ਜਿਸ ਲਈ ਉਹ ਉਨ੍ਹਾਂ ਦੇ ਧੰਨਵਾਦੀ ਹਨ। ਉਨ੍ਹਾਂ ਨੇ ਇਸ ਮਸਲੇ ’ਚ ਸਾਰਥਿਕ ਭੂਮਿਕਾ ਨਿਭਾਉਣ ਲਈ ਸੀਨੀਅਰ ਆਗੂ ਦਵਿੰਦਰ ਸਿੰਘ ਗਰੇਵਾਲ ਦਾ ਵੀ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਜਗਰਾਉਂ ਸ਼ਹਿਰ ਅਜੇ ਵੀ ਕੂੜੇ ਦੇ ਢੇਰਾਂ ਨਾਲ ਰਿਹਾ ਜੂਝ ਅਗਲੀ ਖ਼ਬਰ ਗੋਲੀਬਾਰੀ, ਕਤਲ ਤੇ ਲੁੱਟ-ਖੋਹ ਨੂੰ ਠੱਲ੍ਹ ਪਾਉਣ ਲਈ ਸਰਕਾਰ ਤੇ ਪੁਲਿਸ ਸਖ਼ਤ ਕਦਮ ਚੁੱਕੇ- ਜਸਪ੍ਰੀਤ ਢੱਟ
Ad Position 24