29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਪੰਜਾਬ ਸਰਕਾਰ ਵਲੋਂ ਸੂਬੇ ’ਚੋਂ ਭ੍ਰਿਸਟਾਚਾਰ, ਰਿਸ਼ਵਤਖੋਰੀ ਅਤੇ ਨਸ਼ੇ ਨੂੰ ਖ਼ਤਮ ਕਰਨ ਲਈ ਪੁੱਟੇ ਕਦਮ ਸਫ਼ਲ ਹੋਏ ਹਨ- ਚੇਅਰਮੈਨ ਬੈਕਟਰ, ਨੰਬਰਦਾਰ ਸਰਾਂ, ਸਾਬਕਾ ਸਰਪੰਚ ਮਾਜਰੀ

ਚੌਂਕੀਮਾਨ, 28 ਅਕਤੂਬਰ (ਤੇਜਿੰਦਰ ਸਿੰਘ ਚੱਢਾ) ਮਾਰਕੀਟ ਕਮੇਟੀ ਮੁੱਲਾਂਪੁਰ ਦੇ ਚੇਅਰਮੈਨ ਵਿਜੈ ਬੈਕਟਰ, ਨੰਬਰਦਾਰ ਹਰਪ੍ਰੀਤ ਸਿੰਘ ਸਰਾਂ ਤਲਵੰਡੀ ਤੇ ਸਾਬਕਾ ਸਰਪੰਚ ਪਰਮਿੰਦਰ ਸਿੰਘ ਮਾਜਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿਚੋਂ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਅਤੇ ਨਸ਼ੇ ਨੂੰ ਖ਼ਤਮ ਕਰਨ ਲਈ ਅਹਿਮ ਕਦਮ ਚੁੱਕੇ ਹਨ, ਜਿਸ ਵਿਚ ਸਰਕਾਰ ਸਫ਼ਲ ਹੋਈ ਹੈ ਤੇ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰ ਅਫ਼ਸਰਾਂ ਨੂੰ ਸਸਪੈਂਡ ਕਰਕੇ ਬਣਦੀ ਕਰਵਾਈ ਕੀਤੀ ਹੈ ਤੇ ਨਾਲ ਹੀ ਨਸ਼ੇ ਦੇ ਵਪਾਰੀਆਂ ਨੂੰ ਫੜ੍ਹ ਨੇ ਜੇਲਾਂ ਵਿਚ ਡੱਕਿਆ ਗਿਆ ਹੈ। ਉਕਤ ਆਗੂਆਂ ਨੇ ਕਿਹਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਜਮਾਂਖੋਰੀ ਸਮੇਤ ਨਕਲੀ ਬੀਜ ਤਿਆਰ ਤੇ ਵੇਚਣ ਵਾਲਿਆਂ ਖਿਲਾਫ਼ ਸਖ਼ਤ ਹੈ ਤੇ ਤੇ ਜੋ ਵੀ ਦੋ ਨੰਬਰ ਦਾ ਕੰਮ ਕਰਦਾ ਫੜਿਆ ਗਿਆ, ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।

Ad Position 21
No active advertisement
ਅਜੀਤ ਡੈਸਕ 29-10-2026
ਚੌਂਕੀਮਾਨ, 28 ਅਕਤੂਬਰ (ਤੇਜਿੰਦਰ ਸਿੰਘ ਚੱਢਾ) ਮਾਰਕੀਟ ਕਮੇਟੀ ਮੁੱਲਾਂਪੁਰ ਦੇ ਚੇਅਰਮੈਨ ਵਿਜੈ ਬੈਕਟਰ, ਨੰਬਰਦਾਰ ਹਰਪ੍ਰੀਤ ਸਿੰਘ ਸਰਾਂ ਤਲਵੰਡੀ ਤੇ ਸਾਬਕਾ ਸਰਪੰਚ ਪਰਮਿੰਦਰ ਸਿੰਘ ਮਾਜਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿਚੋਂ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਅਤੇ ਨਸ਼ੇ ਨੂੰ ਖ਼ਤਮ ਕਰਨ ਲਈ ਅਹਿਮ ਕਦਮ ਚੁੱਕੇ ਹਨ, ਜਿਸ ਵਿਚ ਸਰਕਾਰ ਸਫ਼ਲ ਹੋਈ ਹੈ ਤੇ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰ ਅਫ਼ਸਰਾਂ ਨੂੰ ਸਸਪੈਂਡ ਕਰਕੇ ਬਣਦੀ ਕਰਵਾਈ ਕੀਤੀ ਹੈ ਤੇ ਨਾਲ ਹੀ ਨਸ਼ੇ ਦੇ ਵਪਾਰੀਆਂ ਨੂੰ ਫੜ੍ਹ ਨੇ ਜੇਲਾਂ ਵਿਚ ਡੱਕਿਆ ਗਿਆ ਹੈ। ਉਕਤ ਆਗੂਆਂ ਨੇ ਕਿਹਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਜਮਾਂਖੋਰੀ ਸਮੇਤ ਨਕਲੀ ਬੀਜ ਤਿਆਰ ਤੇ ਵੇਚਣ ਵਾਲਿਆਂ ਖਿਲਾਫ਼ ਸਖ਼ਤ ਹੈ ਤੇ ਤੇ ਜੋ ਵੀ ਦੋ ਨੰਬਰ ਦਾ ਕੰਮ ਕਰਦਾ ਫੜਿਆ ਗਿਆ, ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ। ਕਿਸਾਨ ਵੀਰਾਂ ਨੂੰ ਖੇਤੀਬਾੜੀ ਸੁਸਾਇਟੀ ਤੇ ਪ੍ਰਾਈਵੇਟ ਖਾਦ ਏਜੰਸੀਆਂ ਵਿਚ ਡੀ.ਏ.ਪੀ ਖਾਦ ਦੀ ਸਿਪਲਾਈ ਨਿਰਵਿਘਨ ਦਿੱਤੀ ਜਾਵੇਗੀ ਤੇ ਨੈਨੋ ਯੂਰੀਆਂ ਸਮੇਤ ਹੋਰ ਖਾਦਾ ਬਿਨਾਂ ਮੰਗ ਤੋਂ ਨਹੀਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ ਹਨ, ਉਹ ਮੁੜ ਤੋਂ ਸੂਬੇ ਦੀ ਵਾਂਗਡੋਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਣ ਲਈ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਉਡੀਕ ਬੇਸਬਰੀ ਨਾਲ ਕਰ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਏ.ਡੀ.ਸੀ. ਨੇ ਵੱਖ-ਵੱਖ ਮੰਡੀਆਂ ਦਾ ਦੌਰਾ ਕਰ ਕੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਸੁਣੀਆਂ ਅਗਲੀ ਖ਼ਬਰ ਸੁਰਜੀਤ ਸਿੰਘ ਗਿੱਲ ਦਾ ਦਿਹਾਂਤ, ਸਸਕਾਰ ਅੱਜ ਮੁੱਲਾਂਪੁਰ ’ਚ
Ad Position 24