16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਕਾਲੀ ਹੁੱਡੀ’ ਰਿਲੀਜ਼

ਚੰਡੀਗੜ੍ਹ, 16 ਅਕਤੂਬਰ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਕਾਲੀ ਹੁੱਡੀ’ (Kaali Hoodie) ਸ਼ੁੱਕਰਵਾਰ ਨੂੰ...

Ad Position 21
No active advertisement
ਅਜੀਤ ਡੈਸਕ 16-10-2026

ਚੰਡੀਗੜ੍ਹ, 16 ਅਕਤੂਬਰ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਕਾਲੀ ਹੁੱਡੀ’ (Kaali Hoodie) ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਿਆ। ਪ੍ਰਸਿੱਧ ਰੈਪਰ ਬੋਹੀਮੀਆ ਦੀ ਫੀਚਰਿੰਗ ਵਾਲੇ ਇਸ ਗੀਤ ਨੂੰ ਯੂ-ਟਿਊਬ ’ਤੇ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਰਿਲੀਜ਼ ਦੇ ਮਹਿਜ਼ ਦੋ ਘੰਟਿਆਂ ਅੰਦਰ ਹੀ ਗੀਤ ਨੂੰ 7 ਲੱਖ ਤੋਂ ਵੱਧ ਵਿਊਜ਼ ਮਿਲ ਗਏ।

ਕਰੀਬ 2 ਮਿੰਟ 50 ਸਕਿੰਟ ਦੀ ਮਿਆਦ ਵਾਲਾ ਇਹ ਟਰੈਕ ਸਿੱਧੂ ਮੂਸੇਵਾਲਾ ਦੀ ਸੰਗੀਤਕ ਵਿਰਾਸਤ ਨੂੰ ਅੱਗੇ ਵਧਾਉਂਦਾ ਹੈ। ਗਾਇਕ ਦੇ ਦੇਹਾਂਤ ਤੋਂ ਬਾਅਦ ਉਸ ਦੇ ਪਰਿਵਾਰ ਅਤੇ ਟੀਮ ਵਲੋਂ ਉਸ ਦੀ ਜ਼ਿੰਦਗੀ ਦੌਰਾਨ ਰਿਕਾਰਡ ਕੀਤੇ ਗਏ ਗੀਤਾਂ ਨੂੰ ਲਗਾਤਾਰ ਰਿਲੀਜ਼ ਕੀਤਾ ਜਾ ਰਿਹਾ ਹੈ, ਜਿਸ ਸਦਕਾ ਦੁਨੀਆ ਭਰ ਵਿਚ ਵੱਸਦੇ ਉਸ ਦੇ ਪ੍ਰਸ਼ੰਸਕ ਅੱਜ ਵੀ ਉਸ ਦੇ ਸੰਗੀਤ ਨਾਲ ਜੁੜੇ ਹੋਏ ਹਨ।

ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਦੇ ਬਾਵਜੂਦ ਉਸ ਦੇ ਗੀਤਾਂ ਨੂੰ ਮਿਲ ਰਿਹਾ ਪਿਆਰ ਉਸ ਦੀ ਲੋਕਪ੍ਰਿਯਤਾ ਅਤੇ ਸੰਗੀਤਕ ਪ੍ਰਭਾਵ ਦੀ ਗਵਾਹੀ ਭਰਦਾ ਹੈ।

‘ਕਾਲੀ ਹੁੱਡੀ’ ਦੀ ਰਿਲੀਜ਼ ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿਚ ਮੂਸੇਵਾਲਾ ਦੇ ‘ਸਾਈਨਡ ਟੂ ਗੌਡ ਵਰਲਡ ਟੂਰ’ ਦੇ ਦੂਜੇ ਹੋਲੋਗ੍ਰਾਮ ਸ਼ੋਅ ਤੋਂ ਤੁਰੰਤ ਬਾਅਦ ਹੋਈ। ਇਸ ਟੂਰ ਰਾਹੀਂ ਹੋਲੋਗ੍ਰਾਫਿਕ ਤਕਨਾਲੋਜੀ ਅਤੇ ਆਧੁਨਿਕ ਸਟੇਜ ਇਫ਼ੈਕਟਸ ਦੀ ਮਦਦ ਨਾਲ ਦਰਸ਼ਕਾਂ ਨੂੰ ਗਾਇਕ ਦੀ ਸਟੇਜ ’ਤੇ ਮੌਜੂਦਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਇਸ ਤਰ੍ਹਾਂ ਮੂਸੇਵਾਲਾ ਦੀ ਸੰਗੀਤਕ ਵਿਰਾਸਤ ਨੂੰ ਨਵੇਂ ਅੰਦਾਜ਼ ਵਿੱਚ ਪ੍ਰਸ਼ੰਸਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ।

 

Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਪੁੱਜੇ ਸਚਿਨ ਪਾਇਲਟ, ਹਰਜਿੰਦਰ ਮੇਲਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਅੰਤਰਰਾਸ਼ਟਰੀ ਉਡਾਣਾਂ ਲਈ ਹਵਾਈ ਮੰਤਰੀ ਕੋਲ ਮੁੱਦਾ ਉਠਾਵਾਂਗਾ- ਡਾ. ਅਮਰ ਸਿੰਘ
Ad Position 24