16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਪੀ. ਏ. ਯੂ. ਦੇ ਉੱਪ ਕੁਲਪਤੀ ਬਣੇ ਡਾ. ਐੱਚ. ਐੱਸ. ਧਾਲੀਵਾਲ ਦੀ ਨਿਯੁਕਤੀ ਦਾ ਸਵਾਗਤ

ਮੁੱਲਾਂਪੁਰ-ਦਾਖਾ, 16 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਨਿਯੁਕਤ ਡਾ. ਐੱਚ.

Ad Position 21
No active advertisement
ਅਜੀਤ ਡੈਸਕ 17-10-2026
ਮੁੱਲਾਂਪੁਰ-ਦਾਖਾ, 16 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਨਿਯੁਕਤ ਡਾ. ਐੱਚ. ਐੱਸ. ਧਾਲੀਵਾਲ ਦੀ ਨਿਯੁਕਤੀ ਦਾ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ, ਚੇਅਰਮੈਨ ਪਨਗ੍ਰੇਨ ਡਾ. ਤੇਜਪਾਲ ਸਿੰਘ ਗਿੱਲ, ਡਾ. ਕੇ. ਐੱਨ. ਐੱਸ. ਕੰਗ, ਪ੍ਰਿੰਸੀਪਲ ਬਲਦੇਵ ਬਾਵਾ, ਸੁਖਦੇਵ ਸਿੰਘ ਚੱਕ, ਹੋਰਨਾਂ ਨੇ ਨਿੱਘਾ ਸਵਾਗਤ ਕੀਤਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉੱਪ ਕੁਲਪਤੀ ਨਿਯੁਕਤ ਡਾ. ਐੱਚ. ਐੱਸ. ਧਾਲੀਵਾਲ ਦਾ ਪੀ. ਏ. ਯੂ. ’ਚ ਅਧਿਆਪਨ ਡੀਨ, ਡਾਇਰੈਕਟਰ ਪ੍ਰਸਾਰ ਸਿੱਖਿਆ, ਕਈ ਹੋਰ ਉੱਚ ਅਹੁਦਿਆਂ ’ਤੇ ਰਹਿਣ ਨਾਲ ਜਿਥੇ ਪ੍ਰਸ਼ਾਸਨਿਕ ਤਜਰਬਾ ਚੋਖਾ ਹੈ, ਉੱਥੇ ਅੰਤਰਰਾਸ਼ਟਰੀ ਵਿਗਿਆਨੀਆਂ ਨਾਲ ਬੇਹੱਦ ਮਜ਼ਬੂਤ ਸਬੰਧ ਹੋਣ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹਰ ਪੱਖੋਂ ਤਰੱਕੀ ਕਰੇਗੀ। ਪ੍ਰਿੰਸੀਪਲ ਬਲਦੇਵ ਬਾਵਾ ਨੇ ਆਪਣੇ ਸੀਨੀਅਰ ਡਾ. ਐੱਚ. ਐੱਸ. ਧਾਲੀਵਾਲ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਵੱਡੇ ਅਹੁਦੇ ’ਤੇ ਪਹੁੰਚਣ ਦੀ ਤਾਰੀਫ਼ ਕੀਤੀ। ਸੁਖਦੇਵ ਸਿੰਘ ਚੱਕ ਵਲੋਂ ਉਪ ਕੁਲਪਤੀ ਨਿਯੁਕਤ ਡਾ. ਹਰਵਿੰਦਰ ਸਿੰਘ ਧਾਲੀਵਾਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਡਾ. ਐੱਚ. ਐੱਸ. ਧਾਲੀਵਾਲ ਕੋਲ ਜਿਥੇ ਪੀ. ਐੱਚ. ਡੀ. (ਪੋਮੋਲੋਜ਼ੀ) ਦੀ ਡਿਗਰੀ ਹੈ, ਉਥੇ ਪ੍ਰਸ਼ਾਸਨਿਕ ਤਜ਼ਰਬੇ ਦੇ ਨਾਲ ਇਕ ਹਲਵਾਹਕ ਪਰਿਵਾਰਕ ਧਾਲੀਵਾਲ ਨਾਲ ਜੁੜਿਆ ਨਾਤਾ ਮਾਣ ਵਾਲੀ ਗੱਲ ਹੈ। ਲੁਧਿਆਣਾ ਦਿਹਾਤੀ ਜ਼ਿਲ੍ਹੇ ’ਚ ਕਸਬਾ ਗੁਰੂਸਰ ਸੁਧਾਰ ਘੁਮਾਣ ਚੌਕ ਨੇੜੇ ਪਰਿਵਾਰ ਸਮੇਤ ਰਹਿ ਰਹੇ ਡਾ. ਐੱਚ. ਐੱਸ. ਧਾਲੀਵਾਲ ਦੇ ਪੁਰਖਿਆਂ ਦੀ ਧਰਤੀ ਹੈ ਮਾਨਸਾ ਜ਼ਿਲ੍ਹੇ ’ਚ ਪਿੰਡ ਮੰਡਾਲੀ।
Ad Position 22
No active advertisement
ਪਿਛਲੀ ਖ਼ਬਰ ਚੋਰਾਂ ਨੇ ਫਿਰ ਸਿਵਲ ਹਸਪਤਾਲ ਸਿੱਧਵਾਂ ਬੇਟ ਦੀ ਲੈਬ ਦਾ ਜਿੰਦਰਾ ਤੋੜਣ ਦੀ ਕੀਤੀ ਕੋਸ਼ਿਸ ਅਗਲੀ ਖ਼ਬਰ ਦਵਿੰਦਰ ਨਾਗਰ ਦੀ ਮਾਤਾ ਸ਼ੀਲਾ ਦੇਵੀ ਦੇ ਸਸਕਾਰ ’ਤੇ ਚੇਅਰਮੈਨ ਗਿੱਲ ਤੇ ਹੋਰ ਪੁੱਜੇ
Ad Position 24