12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸਾਈਕਲਿੰਗ ’ਚ ਕ੍ਰਿਤਿਕਾ ਕੌਰ ਲਹਿਰ ਨੇ ਕੌਮੀ ਪੱਧਰ ’ਤੇ 11ਵਾਂ ਸਥਾਨ ਪ੍ਰਾਪਤ

ਜੋਧਾਂ, 11 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਇਤਿਹਾਸਕ ਪਿੰਡ ਗੁੱਜਰਵਾਲ ਵਿਖੇ ਖੇਡ ਪ੍ਰਮੋਟਰ ਪਵਿੱਤਰ ਸਿੰਘ ਗਰੇਵਾਲ, ਰਾਜਿੰਦਰ ਸਿੰਘ ਗਰੇਵਾਲ ਬਰੈਂਪਟਨ, ਜ਼ੈਲਦਾਰ ਜਗਪਾਲ ਸਿੰਘ, ਅਮਰੀਕਾ, ਜਗਮਿੰਦਰ ਸਿੰਘ ਜੱਗੀ ਅਮਰੀਕਾ, ਜਗਮੀਤ ਸਿੰਘ ਜੱਗੂ, ਮਨਦੀਪ ਕੌਸ਼ਲ ਜ਼ਿਲ੍ਹਾ ਖੇਡ ਅਫ਼ਸਰ, ਪਰਮਵੀਰ ਸਿੰਘ ਗਰੇਵਾਲ ਡਿਪਟੀ ਡਾਇਰੈਕਟਰ, ਸੁਖਪ੍ਰੇਮਜੀਤ ਸਿੰਘ ਬਾਲੀ ਕੈਨੇਡਾ, ਜਸਵੀਰ ਸਿੰਘ ਬਿੱਲੂ ਅਮਰੀਕਾ, ਰੁਪਿੰਦਰ ਸਿੰਘ ਕਾਕਾ ਗਰੇਵਾਲ ਦੀ ਅਗਵਾਈ ਹੇਠ ਗੁੱਜਰਵਾਲ ਸਾਈਕਲਿੰਗ ਕਲੱਬ ਦੀ ਸ਼ੁਰੂਆਤ ਕੀਤੀ ਗਈ। ਸਰਬਜੀਤ ਸਿੰਘ ਸੋਨੂੰ, ਕਮਲਜੀਤ ਸਿੰਘ ਕਮਲ ਅਤੇ ਮਾ.

Ad Position 21
No active advertisement
ਅਜੀਤ ਡੈਸਕ 12-10-2026
ਜੋਧਾਂ, 11 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਇਤਿਹਾਸਕ ਪਿੰਡ ਗੁੱਜਰਵਾਲ ਵਿਖੇ ਖੇਡ ਪ੍ਰਮੋਟਰ ਪਵਿੱਤਰ ਸਿੰਘ ਗਰੇਵਾਲ, ਰਾਜਿੰਦਰ ਸਿੰਘ ਗਰੇਵਾਲ ਬਰੈਂਪਟਨ, ਜ਼ੈਲਦਾਰ ਜਗਪਾਲ ਸਿੰਘ, ਅਮਰੀਕਾ, ਜਗਮਿੰਦਰ ਸਿੰਘ ਜੱਗੀ ਅਮਰੀਕਾ, ਜਗਮੀਤ ਸਿੰਘ ਜੱਗੂ, ਮਨਦੀਪ ਕੌਸ਼ਲ ਜ਼ਿਲ੍ਹਾ ਖੇਡ ਅਫ਼ਸਰ, ਪਰਮਵੀਰ ਸਿੰਘ ਗਰੇਵਾਲ ਡਿਪਟੀ ਡਾਇਰੈਕਟਰ, ਸੁਖਪ੍ਰੇਮਜੀਤ ਸਿੰਘ ਬਾਲੀ ਕੈਨੇਡਾ, ਜਸਵੀਰ ਸਿੰਘ ਬਿੱਲੂ ਅਮਰੀਕਾ, ਰੁਪਿੰਦਰ ਸਿੰਘ ਕਾਕਾ ਗਰੇਵਾਲ ਦੀ ਅਗਵਾਈ ਹੇਠ ਗੁੱਜਰਵਾਲ ਸਾਈਕਲਿੰਗ ਕਲੱਬ ਦੀ ਸ਼ੁਰੂਆਤ ਕੀਤੀ ਗਈ। ਸਰਬਜੀਤ ਸਿੰਘ ਸੋਨੂੰ, ਕਮਲਜੀਤ ਸਿੰਘ ਕਮਲ ਅਤੇ ਮਾ. ਹਰਜੋਤ ਸਿੰਘ ਗਰੇਵਾਲ ਨੇ ਦੱਸਿਆ ਕਿ ਕੋਚ ਮੋਹਿਤ ਦੀ ਮਿਹਨਤ ਸਦਕਾ ਸਾਈਕਲਿੰਗ ’ਚ ਹੋਣਹਾਰ ਬੱਚੀਆਂ ਨੇ ਵਧੀਆ ਪ੍ਰਾਪਤੀਆਂ ਆਰੰਭ ਕੀਤੀਆਂ ਹਨ। ਪਿੰਡ ਗੁੱਜਰਵਾਲ ਦੀ ਹੋਣਹਾਰ ਕ੍ਰਿਤਿਕਾ ਕੌਰ ਲਹਿਰ ਨੇ ਅੰਡਰ-17 ਸਾਲ ਦੇ ਵਰਗ ਵਿੱਚ ਪਿਛਲੇ ਦਿਨੀਂ ਮਹਿੰਦਰਾ ਗਿਰੀ ਉੜੀਸਾ (ਭੁਵਨੇਸ਼ਵਰ) ਵਿਖੇ ਹੋਈ ਨੈਸ਼ਨਲ ਸਾਈਕਲਿੰਗ ਚੈਂਪੀਅਨਸ਼ਿਪ ਵਿਚ ਆਪਣੀ ਮਿਹਨਤ ਅਤੇ ਕੋਚ ਮੋਹਿਤ ਦੀ ਸਿਖਲਾਈ ਸਦਕਾ ਕੌਮੀ ਪੱਧਰ ’ਤੇ 11ਵਾਂ ਸਥਾਨ ਪ੍ਰਾਪਤ ਕਰਕੇ ਨਗਰ ਗੁੱਜਰਵਾਲ ਦਾ ਨਾਮ ਰੌਸ਼ਨ ਕੀਤਾ ਹੈ। ਸਰਪੰਚ ਹਰਦੀਪ ਸਿੰਘ ਗਰੇਵਾਲ ਅਤੇ ਨਗਰ ਦੀਆਂ ਸ਼ਖ਼ਸੀਅਤਾਂ ਨੇ ਖਿਡਾਰਨ ਕ੍ਰਿਤਿਕਾ ਕੌਰ ਦੀ ਇਸ ਪ੍ਰਾਪਤੀ ’ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਸ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਰਾਏਕੋਟ ਦੇ ਪ੍ਰਧਾਨ ਬਣੇ ਗੁਲਸ਼ਨ ਮਿੱਤਲ, ਸ਼ਾਨਦਾਰ ਸਮਾਗਮ ਦੌਰਾਨ ਹੋਈ ਤਾਜਪੋਸ਼ੀ ਅਗਲੀ ਖ਼ਬਰ ਪਿੰਡ ਬੰਗਸੀਪੁਰਾ ਵਿਖੇ ਨਵੇਂ ਜਿੰਮ ਦਾ ਹਲਕਾ ਇੰਚਾਰਜ ਕੰਗ ਤੇ ਚੇਅਰਮੈਨ ਸਿੱਧੂ ਨੇ ਕੀਤਾ ਉਦਘਾਟਨ
Ad Position 24